ਹੈਦਰਾਬਾਦ: 15 ਅਗਸਤ 1947, ਉਹ ਇਤਿਹਾਸਕ ਦਿਨ ਹੈ, ਜਿਸ ਦਿਨ ਹਿੰਦੂਸਤਾਨ ਨੇ ਆਪਣਾ ਪਹਿਲਾ ਅਜ਼ਾਦੀ ਦਿਵਸ ਮਨਾਇਆ ਸੀ। ਇਸ ਆਜ਼ਾਦੀ ਨੂੰ ਪਾਉਣ ਲਈ ਕਿੰਨੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ, ਉਸ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ। ਜਿਸ ਸਮੇਂ ਦੇਸ਼ ਆਜ਼ਾਦ ਹੋਇਆ, ਉਸ ਸਮੇਂ ਦੇ ਭਾਰਤ ਅਤੇ ਅੱਜ ਦੇ ਭਾਰਤ 'ਚ ਬਹੁਤ ਅੰਤਰ ਹੈ। ਅੱਜ ਤੋਂ ਕਰੀਬ 76 ਸਾਲ ਪਹਿਲਾ ਭਾਰਤ ਨੂੰ ਆਜ਼ਾਦੀ ਪਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਆਜ਼ਾਦੀ ਦਿਵਸ ਦਾ ਇਤਿਹਾਸ: ਬ੍ਰਿਟਿਸ਼ ਸਾਮਰਾਜ ਨੇ 1619 ਵਿੱਚ ਸੂਰਤ ਅਤੇ ਗੁਜਰਾਤ ਵਿੱਚ ਆਪਣੀ ਵਪਾਰਕ ਕੰਪਨੀ ਨਾਲ ਭਾਰਤ ਵਿੱਚ ਵਪਾਰ ਦੇ ਸਾਧਨ ਵਜੋਂ ਪੈਰ ਰੱਖਿਆ ਸੀ। ਇਸ ਕੰਪਨੀ ਦਾ ਨਾਮ ਈਸਟ ਇੰਡੀਆ ਕੰਪਨੀ ਰੱਖਿਆ ਗਿਆ ਸੀ। ਸਾਲ 1757 ਵਿਚ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ ਜਿੱਤ ਕੇ ਭਾਰਤ ਦੀ ਹਕੂਮਤ ਆਪਣੇ ਹੱਥ ਵਿਚ ਲੈ ਲਈ। ਬ੍ਰਿਟਿਸ਼ ਸਾਮਰਾਜ ਨੇ ਈਸਟ ਇੰਡੀਆ ਕੰਪਨੀ ਰਾਹੀਂ ਭਾਰਤ 'ਤੇ 150 ਸਾਲ ਰਾਜ ਕੀਤਾ। ਸਮੇਂ ਦੇ ਨਾਲ ਇਹ ਸ਼ਾਸਨ ਭਾਰਤੀਆਂ 'ਤੇ ਜ਼ੁਲਮ ਕਰਨ ਲੱਗਾ, ਜਿਸ ਦੇ ਵਿਦਰੋਹ ਵਿੱਚ ਭਾਰਤੀਆਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ ਅਤੇ ਭਗਤ ਸਿੰਘ ਵਰਗੇ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ। ਭਾਰਤ ਛੱਡੋ ਅੰਦੋਲਨ ਦੇ ਕਾਰਨ 1947 ਵਿੱਚ ਭਾਰਤੀ ਨਾਗਰਿਕਾਂ ਨੂੰ ਅੰਤ ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ।
ਆਜ਼ਾਦੀ ਦਿਵਸ ਦਾ ਮਹੱਤਵ: ਦੇਸ਼ 'ਚ ਆਜ਼ਾਦੀ ਦਿਵਸ ਨੂੰ ਰਾਸ਼ਟਰੀ ਛੁੱਟੀ ਵਜੋ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। 15 ਅਗਸਤ 1947 ਨੂੰ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਲਾਲ ਕਿਲੇ ਦੇ ਲਾਹੌਰੀ ਗੇਟ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਸੀ। ਮੌਜ਼ੂਦਾ ਰਾਸ਼ਟਰੀ ਝੰਡੇ ਦੇ ਤਿੰਨ ਰੰਗ ਹਨ- ਕੇਸਰੀ ਰੰਗ, ਜੋ ਕੁਰਬਾਨੀ ਨੂੰ ਦਰਸਾਉਦਾ ਹੈ, ਚਿੱਟਾ ਰੰਗ ਸ਼ਾਂਤੀ ਨੂੰ ਦਰਸਾਉਦਾ ਹੈ ਅਤੇ ਹਰਾ ਖੁਸ਼ਹਾਲੀ ਨੂੰ ਦਰਸਾਉਦਾ ਹੈ। ਰਾਸ਼ਟਰੀ ਝੰਡੇ ਦੇ ਵਿਚਕਾਰ ਅਸ਼ੋਕ ਚੱਕਰ ਜੀਵਨ ਦੇ ਚੱਕਰ ਨੂੰ ਦਰਸਾਉਦਾ ਹੈ।
- ਜਾਣੋ ਇਸ ਹਫਤੇ ਵਿੱਚ ਰਾਸ਼ੀ ਦਾ ਤੁਹਾਡੇ ਕਾਰੋਬਾਰ, ਪਰਿਵਾਰਕ ਜੀਵਨ, ਸਮਾਜਿਕ ਜੀਵਨ ਅਤੇ ਨੌਕਰੀ ਉੱਤੇ ਕੀ ਪ੍ਰਭਾਵ ਪਵੇਗਾ?
- 13 August Rashifal: ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਪੜ੍ਹੋ, ਅੱਜ ਦਾ ਰਾਸ਼ੀਫਲ
- 13 August Panchang ਅੱਜ ਦੇ ਦਿਨ ਸ਼ੁਭ ਕੰਮਾਂ ਦੀ ਯੋਜਨਾ ਬਣਾਉ, ਖਰੀਦਦਾਰੀ ਤੋਂ ਪਰਹੇਜ਼ !
ਆਜ਼ਾਦੀ ਦਿਵਸ 2023 ਦਾ ਥੀਮ: ਇਸ ਵਾਰ ਭਾਰਤੀ ਆਪਣਾ 76ਵਾਂ ਆਜ਼ਾਦੀ ਦਿਵਸ ਮਨਾ ਰਹੇ ਹਨ ਅਤੇ ਇਸ ਵਾਰ Independence Day Of India ਦਾ ਥੀਮ 'ਰਾਸ਼ਟਰ ਪਹਿਲਾਂ, ਹਮੇਸ਼ਾ ਪਹਿਲਾਂ' ਹੈ। ਇਸ ਥੀਮ ਅਨੁਸਾਰ ਭਾਰਤੀਆਂ ਨੂੰ ਇਕੱਠੇ ਹੋ ਕੇ ਰਾਸ਼ਟਰ ਨੂੰ ਸਰਵਉੱਚ ਰੱਖਦੇ ਹੋਏ ਅੱਗੇ ਵਧਣਾ ਹੈ। ਇਸਦੇ ਨਾਲ ਹੀ ਆਜ਼ਾਦੀ ਦਿਵਸ 'ਤੇ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਰਾਹੀ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਸਨਮਾਨ ਦਿੱਤਾ ਜਾਵੇਗਾ।
ਆਜ਼ਾਦੀ ਦਿਵਸ 'ਤੇ ਹਰ ਸਾਲ ਆਯੋਜਿਤ ਕੀਤੇ ਜਾਂਦੇ ਨੇ ਇਹ ਪ੍ਰੋਗਰਾਮ: ਇਸ ਦਿਨ ਨੂੰ ਉਤਸ਼ਾਹਿਤ ਕਰਨ ਲਈ ਅਤੇ ਲੋਕਾਂ ਵਿੱਚ ਦੇਸ਼ ਭਗਤੀ ਜਗਾਉਣ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਆਜ਼ਾਦੀ ਨਾਲ ਜੁੜੀਆਂ ਕਈ ਫਿਲਮਾਂ ਵੀ ਟੀਵੀ 'ਤੇ ਦਿਖਾਈਆਂ ਜਾਂਦੀਆਂ ਹਨ। ਭਾਰਤ ਦੇ ਪ੍ਰਧਾਨਮੰਤਰੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਰਾਣੀ ਦਿੱਲੀ ਦੇ ਲਾਲ ਕਿੱਲੇ ਵਿੱਚ ਭਾਸ਼ਣ ਦੇਣਗੇ।