ETV Bharat / bharat

IT Raid on BBC Office : ਬੀਬੀਸੀ ਦੇ ਦਫ਼ਤਰ 'ਚ ਇਨਕਮ ਟੈਕਸ ਦੀ ਛਾਪੇਮਾਰੀ - ਬੀਬੀਸੀ ਦੇ ਦਫ਼ਤਰ

ਬੀਬੀਸੀ ਦੇ ਦਫ਼ਤਰ 'ਚ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਹੈ। ਖਬਰ ਲਿਖੇ ਜਾਣ ਤੱਕ ਛਾਪੇਮਾਰੀ ਜਾਰੀ ਹੈ।

IT Raid on BBC
IT Raid on BBC
author img

By

Published : Feb 14, 2023, 1:06 PM IST

Updated : Feb 14, 2023, 2:01 PM IST

ਨਵੀਂ ਦਿੱਲੀ : ਦਿੱਲੀ, ਮੁੰਬਈ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਬੀਬੀਸੀ ਦੇ ਦਫ਼ਤਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੀ ਜਾਂਚ ਤਹਿਤ ਮੰਗਲਵਾਰ ਨੂੰ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੀਬੀਸੀ ਵੱਲੋਂ ਸਾਲ 2020 ਦੇ ਗੁਜਰਾਤ ਦੰਗਿਆਂ ਅਤੇ ਭਾਰਤ ਉੱਤੇ ਦੋ-ਭਾਗਾਂ ਵਾਲੀ ਦਸਤਾਵੇਜ਼ੀ ਪ੍ਰਸਾਰਿਤ ਕਰਨ ਤੋਂ ਕੁਝ ਹਫ਼ਤਿਆਂ ਬਾਅਦ ਇਹ ਕਾਰਵਾਈ ਆਮਦਨ ਕਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਆਈਟੀ ਵਿਭਾਗ ਕੰਪਨੀ ਦੇ ਕਾਰੋਬਾਰੀ ਸੰਚਾਲਨ ਅਤੇ ਇਸ ਦੀ ਭਾਰਤੀ ਇਕਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ। ਇਕ ਸਰਵੇਖਣ ਦੇ ਹਿੱਸੇ ਵਜੋਂ, ਇਨਕਮ ਟੈਕਸ ਵਿਭਾਗ ਕਿਸੇ ਕੰਪਨੀ ਦੇ ਸਿਰਫ ਕਾਰੋਬਾਰੀ ਸੰਸਥਾਨਾਂ ਨੂੰ ਕਵਰ ਕਰਦਾ ਹੈ ਅਤੇ ਇਸ ਦੇ ਪ੍ਰਮੋਟਰਾਂ ਜਾਂ ਨਿਰਦੇਸ਼ਕਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਨਹੀਂ ਕਰਦਾ ਹੈ।

ਕਾਂਗਰਸ ਦੀ ਪ੍ਰਤੀਕਿਰਿਆ : ਉੱਥੇ ਹੀ, ਬੀਬੀਸੀ ਦੀ ਇਸ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਟਵੀਟ ਕਰਦਿਆ ਤੰਜ ਕੱਸਿਆ ਹੈ। ਕਾਂਗਰਸ ਨੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਨੂੰ ਬੀਬੀਸੀ ਦੇ ਡਾਕੂਮੈਂਟਰੀ ਉੱਤੇ ਬੈਨ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇ ਟਵੀਟ ਕੀਤਾ ਕਿ, "ਪਹਿਲਾਂ BBC ਦੀ ਡਾਕੂਮੈਂਟਰੀ ਆਈ, ਉਸ ਨੂੰ ਬੈਨ ਕੀਤਾ ਗਿਆ। ਹੁਣ BBC 'ਤੇ IT ਦਾ ਛਾਪਾ ਪਿਆ ਹੈ। ਅਘੋਸ਼ਿਤ ਆਪਾਤਕਾਲ"

  • पहले BBC की डॉक्यूमेंट्री आई, उसे बैन किया गया।

    अब BBC पर IT का छापा पड़ गया है।

    अघोषित आपातकाल

    — Congress (@INCIndia) February 14, 2023 " class="align-text-top noRightClick twitterSection" data=" ">
  • Reports of Income Tax raid at BBC's Delhi office

    Wow, really? How unexpected.

    Meanwhile farsaan seva for Adani when he drops in for a chat with Chairman @SEBI_India office.

    — Mahua Moitra (@MahuaMoitra) February 14, 2023 " class="align-text-top noRightClick twitterSection" data=" ">

ਦੂਜੇ ਪਾਸੇ, ਮਹੂਆ ਮੋਇਤ੍ਰਾ ਨੇ ਵੀ ਟਵੀਟ ਕੀਤਾ ਕਿ, 'ਬੀਬੀਸੀ ਦੇ ਦਿੱਲੀ ਦਫ਼ਤਰ ਵਿੱਚ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੀ ਖਬਰ ਹੈ। ਬਹੁਤ ਖੂਬ। ਅਨੁਮਾਨਿਤ।'

ਦੱਸ ਦਈਏ ਕਿ ਹਾਲ ਹੀ 'ਚ ਬੀਬੀਸੀ ਦੀ ਇਕ ਡਾਕੂਮੈਂਟਰੀ ਆਈ ਸੀ, ਜੋ ਕਿ 2002 ਦੇ ਗੁਜਰਾਤ ਦੰਗਿਆਂ ਉੱਤੇ ਆਧਾਰਿਤ ਸੀ। ਇਸ ਡਾਕੂਮੈਂਟਰੀ ਦੇ ਸਾਹਮਣੇ ਆਉਂਦੇ ਹੀ ਕੇਂਦਰ ਸਰਕਾਰ ਨੇ ਇਸ ਨੂੰ ਪ੍ਰੋਪੇਗੇਂਡਾ ਦੱਸਦੇ ਹੋਏ ਇਸ ਦੀ ਸਕ੍ਰੀਨਿੰਗ ਉੱਤੇ ਬੈਨ ਲਾ ਦਿੱਤਾ ਸੀ। ਹਾਲਾਂਕਿ, ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਦੇਸ਼ ਦੇ ਕਈ ਕਾਲਜਾਂ ਵਿੱਚ ਬਵਾਲ ਵੀ ਮਚਿਆ ਸੀ। ਇਸ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਾਂ ਦਾਇਰ ਹੋਈਆਂ। ਅਜਿਹੇ ਵਿੱਚ ਵਿਰੋਧੀ ਧਿਰ ਬੀਬੀਸੀ ਦਫਤਰਾਂ ਉੱਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਨੂੰ ਬੀਬੀਸੀ ਦੀ ਡਾਕੂਮੈਂਟਰੀ ਨਾਲ ਜੋੜ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧ ਰਿਹਾ ਹੈ। (ਇਨਪੁਟ-ਏਜੰਸੀ)

ਇਹ ਵੀ ਪੜ੍ਹੋ: First Hindu girl posted Pakistan: ਪਾਕਿਸਤਾਨ ਵਿੱਚ ਪਹਿਲੀ ਹਿੰਦੂ ਔਰਤ ਨੂੰ ਮਿਲਿਆ ਵੱਡਾ ਅਹੁਦਾ, ਸੌਂਪੀ ਵੱਡੀ ਜ਼ਿੰਮੇਵਾਰੀ

Last Updated : Feb 14, 2023, 2:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.