ਨਵੀਂ ਦਿੱਲੀ: ਦੇਸ਼ ਭਰ ਚ ਪਿਛਲੇ 24 ਘੰਟਿਆਂ ਚ ਕੋਵਿਡ-19 (Covid-19) ਦੇ 16,326 ਨਵੇਂ ਮਾਮਲੇ ਸਾਹਮਣੇ ਆਇਆ ਹੈ। ਪਿਛਲੇ ਅੱਠ ਮਹੀਨਿਆਂ ਚ ਇਹ ਸਭ ਤੋਂ ਘੱਟ ਮਾਮਲੇ ਹਨ। ਦੂਜੇ ਪਾਸੇ 666 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਦੇਸ਼ ਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1,73,728 ਹੈ। ਇਸ ਸਬੰਧੀ ਸਿਹਤ ਮੰਤਰਾਲੇ (Ministry of Health) ਵੱਲੋਂ ਟਵੀਟ ਵੀ ਕੀਤਾ ਗਿਆ ਹੈ।
-
#Unite2FightCorona#LargestVaccineDrive
— Ministry of Health (@MoHFW_INDIA) October 23, 2021 " class="align-text-top noRightClick twitterSection" data="
𝗖𝗢𝗩𝗜𝗗 𝗙𝗟𝗔𝗦𝗛https://t.co/0o7u4nzsBp pic.twitter.com/fnmj6K7Sjk
">#Unite2FightCorona#LargestVaccineDrive
— Ministry of Health (@MoHFW_INDIA) October 23, 2021
𝗖𝗢𝗩𝗜𝗗 𝗙𝗟𝗔𝗦𝗛https://t.co/0o7u4nzsBp pic.twitter.com/fnmj6K7Sjk#Unite2FightCorona#LargestVaccineDrive
— Ministry of Health (@MoHFW_INDIA) October 23, 2021
𝗖𝗢𝗩𝗜𝗗 𝗙𝗟𝗔𝗦𝗛https://t.co/0o7u4nzsBp pic.twitter.com/fnmj6K7Sjk
ਪੂਰੇ ਭਾਰਤ ਚ ਕੁੱਲ ਐਕਟਿਵ ਮਾਮਲਿਆਂ (Active Corona Case) ਦੀ ਗਿਣਤੀ 1,73,728 ਦਰਜ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 233 ਦਿਨਾਂ ’ਚ ਸਭ ਤੋਂ ਘੱਟ ਮਾਮਲੇ ਹਨ। ਉੱਥੇ ਹੀ ਦੂਜੇ ਪਾਸੇ ਪਿਛਲੇ 29 ਦਿਨਾਂ ਚ 1.24 ਫੀਸਦ ਹਫਤਾਵਰੀ ਪਾਜੀਟਿਵੀਟੀ ਰੇਟ ਦਰਜ ਕੀਤਾ ਗਿਆ ਹੈ ਜੋ ਕਿ ਦੋ ਫੀਸਦ ਤੋਂ ਵੀ ਹੇਠਾਂ ਹੈ। ਜਦਕਿ ਪ੍ਰਤੀ ਦਿਨ ਪਾਜੀਟਿਵੀਟੀ ਰੇਟ 1.20 ਫੀਸਦ ਹੈ ਜੋ ਕਿ ਪਿਛਲੇ 19 ਦਿਨਾਂ ਤੋਂ ਦੋ ਫੀਸਦ ਹੇਠਾਂ ਬਣਿਆ ਹੋਇਆ ਹੈ।
ਕੋਰੋਨਾ ਮਾਮਲਿਆਂ (Corona Case) ਨੂੰ ਲੈ ਕੇ ਗੱਲ ਕੀਤੀ ਜਾਵੇ ਕੇਰਲ ਦੀ ਤਾਂ ਇੱਥੇ 22 ਅਕਤੂਬਰ ਨੂੰ ਕੋਵਿਡ-19 ਦੇ 27,765 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੇਰਲ ਸਰਕਾਰ ਨੇ ਦੱਸਿਆ ਕਿ 21 ਅਕਤੂਬਰ ਤੱਕ ਸੂਬੇ ਚ ਕੋਵਿਡ ਤੋਂ ਕੁੱਲ 27,202 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
ਸਿਹਤ ਮੰਤਰਾਲੇ ਦੇ ਵੱਲੋਂ ਕੀਤੇ ਗਏ ਟਵੀਟ ਦੇ ਮੁਤਾਬਿਕ ਕੌਮੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਦੇਸ਼ ਭਰ ਚ ਕੁੱਲ 101.30 ਕਰੋੜ ਵੈਕਸੀਨ ਦੀ ਖੁਰਾਕ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜੋ: ਤੇਲ ਦੀਆਂ ਕੀਮਤਾਂ ’ਚ ਮੁੜ ਲੱਗੀ ਅੱਗ, ਜਾਣੋ ਅੱਜ ਦੀਆਂ ਕੀਮਤਾਂ