ਨਵੀਂ ਦਿੱਲੀ: ਅਗਲੇ ਸਾਲ 5 ਸੂਬਿਆਂ ਚ ਹੋਣ ਵਾਲੀਆਂ ਚੋਣਾਂ ਨੂੰ ਲੈ ਸਿਆਸੀ ਸਰਗਰਮੀਆਂ ਦੇ ਨਾਲ ਨਾਲ ਚੋਣ ਕਮਿਸ਼ਨ ਵੱਲੋਂ ਵੀ ਤਿਆਰੀਆਂ ਖਿੱਚ ਦਿੱਤੀਆਂ ਨੇ। ਬੁੱਧਵਾਰ ਨੂੰ ਇਸੇ ਲੜੀ ਦੇ ਤਹਿਤ ਕੇਂਦਰੀ ਚੋਣ ਕਮਿਸ਼ਨ ਵੱਲੋਂ ਦਿੱਲੀ ਵਿਖੇ ਇੱਕ ਅਹਿਮ ਮੀਟਿੰਗ ਸੱਦੀ ਗਈ। ਮੁੱਖ ਚੋਣ ਕਮਿਸ਼ਨ ਦੀ ਅਗਵਾਈ ਵਾਲੀ ਇਸ ਮੀਟਿੰਗ ਚ 5 ਰਾਜਾਂ ਦੇ ਚੋਣ ਕਮਿਸ਼ਨਰ ਵੀ ਮੌਜੂਦ ਰਹੇ।
ਜਾਣਕਾਰੀ ਦੇ ਮੁਤਾਬਕ ਇਸ ਮੀਟਿੰਗ ਦੌਰਾਨ ਅਗਲੇ ਸਾਲ ਹੋਣ ਵਾਲੀਆਂ ਪੰਜੇ ਰਾਜਾਂ ਦੀਆਂ ਚੋਣ ਸਬੰਧੀ ਸਾਰੇ ਅਧਿਕਾਰੀਆਂ ਤੇ ਵੱਖ-ਵੱਖ ਸੂਬਿਆਂ ਦੇ ਚੋਣ ਕਮਿਸ਼ਨਰ ਦੀ ਰਾਏ ਜਾਣੀ ਗਈ। ਚੋਣ ਤਿਆਰੀਆਂ ਸਬੰਧੀ ਖੁੱਲ੍ਹ ਕੇ ਚਰਚਾ ਵੀ ਹੋਈ
ਦੱਸਦੀਏ ਕਿ ਅਗਲੇ ਸਾਲ ਯਾਨੀ 2022 'ਚ ਯੂਪੀ, ਪੰਜਾਬ ਸਮੇਤ 5 ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਜਿਸ ਦੇ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਾਂ ਕਮਰ ਕੱਸ ਲਈ ਹੈ। ਇਸ ਲਈ ਹੁਣ ਚੋਣ ਕਮਿਸ਼ਨ ਵੀ ਇੰਨਾਂ ਸਬੰਧੀ ਸਰਗਮੀਆਂ ਨੇ ਤੇਜ ਕਰ ਦਿੱਤੀਆਂ ਨੇ। ਚੋਣਾਂ ਭਾਵੇ 5 ਸੂਬਿਆਂ ਚ ਹੋਣੀਆਂ ਹਨ ਪਰ ਕਮਿਸ਼ਨ ਤੇ ਸਿਆਸੀ ਪਾਰਟੀਆਂ ਲਈ ਪੰਜਾਬ ਤੇ ਯੂਪੀ ਦੀ ਚੋਣ ਸਭ ਤੋਂ ਵੱਧ ਚਣੌਤੀਪੂਰ ਰਹਿਣ ਵਾਲੀ ਹੈ।