ETV Bharat / bharat

Russia Ukraine War: ਯੂਕਰੇਨ 'ਤੇ ਰੂਸ ਦੇ ਹਮਲੇ ਦਾ ਭਾਰਤ 'ਤੇ ਕੀ ਹੋਵੇਗਾ ਅਸਰ, ਜਾਣੋ ਇਹ ਖ਼ਾਸ ਗੱਲਾਂ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਦੇਸ਼ 'ਤੇ ਰੂਸੀ ਫੌਜ ਨੇ ਯੂਕਰੇਨ 'ਤੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਫੌਜੀ ਕਾਰਵਾਈ ਦਾ ਹੁਕਮ ਦੇਣ ਦੇ ਨਾਲ-ਨਾਲ ਰੂਸ ਨੇ ਦੁਨੀਆ ਦੇ ਦੇਸ਼ਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਪੁਤਿਨ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।

Impact Of Russia Ukraine War On Bharat
Impact Of Russia Ukraine War On Bharat
author img

By

Published : Feb 24, 2022, 3:30 PM IST

ਨਵੀਂ ਦਿੱਲੀ: ਰੂਸ ਨੇ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਰੂਸ ਨੇ ਸਾਡੇ ਦੇਸ਼ 'ਤੇ ਪੂਰੀ ਤਰ੍ਹਾਂ ਹਮਲਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਦੁਨੀਆ ਰੂਸ ਨੂੰ ਰੋਕ ਸਕਦੀ ਹੈ ਤਾਂ ਰੋਕ ਲਵੇ।

ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਨੇ ਭਾਵੁਕ ਅਪੀਲ ਕੀਤੀ ਹੈ। ਉਸਨੇ ਰੂਸ ਦੇ ਲੋਕਾਂ ਨੂੰ ਪੁੱਛਿਆ, ਕੀ ਤੁਸੀਂ ਜੰਗ ਚਾਹੁੰਦੇ ਹੋ? ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਪੁਤਿਨ ਨੇ ਰੂਸ ਨੂੰ ਫੌਜੀ ਕਾਰਵਾਈ ਦਾ ਆਦੇਸ਼ ਦੇਣ ਤੋਂ ਬਾਅਦ ਪਹਿਲਾਂ ਤੋਂ ਯੋਜਨਾਬੱਧ ਯੁੱਧ ਦਾ ਰਸਤਾ ਚੁਣਿਆ ਹੈ। ਪੁਤਿਨ ਨੇ ਕਿਹਾ ਕਿ ਯੁੱਧ ਵਿਚ ਹੋਈਆਂ ਮੌਤਾਂ ਲਈ ਰੂਸ ਜ਼ਿੰਮੇਵਾਰ ਹੋਵੇਗਾ। ਭਾਰਤ ਨੇ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ ਕਿ ਰੂਸ ਅਤੇ ਯੂਕਰੇਨ ਨੂੰ ਮੁੱਦੇ ਦਾ ਸ਼ਾਂਤੀਪੂਰਨ ਹੱਲ ਲੱਭਣਾ ਚਾਹੀਦਾ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਦਾ ਅਸਰ ਭਾਰਤ ਉੱਤੇ ਵੀ ਵੇਖਣ ਨੂੰ ਮਿਲੇਗਾ, ਜਿਨ੍ਹਾਂ ਵਿਚੋਂ ਕੁਝ ਗੱਲਾਂ ਹੇਠ ਲਿਖੀਆਂ ਹਨ:

ਕੱਚੇ ਤੇਲ ਦੀਆਂ ਕੀਮਤਾਂ ਉੱਤੇ ਅਸਰ ਦੇਖਣ ਨੂੰ ਮਿਲੇਗਾ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰੂਸ ਯੂਰਪ ਵਿੱਚ ਕੁਦਰਤੀ ਗੈਸ ਉਤਪਾਦਨ ਦਾ ਇੱਕ ਤਿਹਾਈ ਉਤਪਾਦਨ ਕਰਦਾ ਹੈ। ਵਿਸ਼ਵ ਤੇਲ ਉਤਪਾਦਨ ਵਿੱਚ ਰੂਸ ਦਾ ਯੋਗਦਾਨ ਲਗਭਗ 10 ਫ਼ੀਸਦੀ ਹੈ।

ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 2014 ਤੋਂ ਬਾਅਦ ਪਹਿਲੀ ਵਾਰ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਬ੍ਰੈਂਟ ਦੀ ਕੀਮਤ $100.04 ਪ੍ਰਤੀ ਬੈਰਲ ਨੂੰ ਛੂਹ ਗਈ ਜਦਕਿ ਡਬਲਯੂਟੀਆਈ $95.54 ਪ੍ਰਤੀ ਬੈਰਲ ਨੂੰ ਛੂਹ ਗਈ।

ਰੂਸ ਤੋਂ ਤੇਲ ਜਾਂ ਗੈਸ ਦੀ ਸਪਲਾਈ ਦਾ ਪ੍ਰਭਾਵ ਭਾਰਤ ਲਈ ਸਿੱਧੇ ਤੌਰ 'ਤੇ ਜ਼ਿਆਦਾ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦੇ ਬਾਵਜੂਦ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਧਣ ਨਾਲ ਇਸ ਦੀ ਮੁਸ਼ਕਿਲ ਜ਼ਰੂਰ ਵਧ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਆਪਣੀਆਂ ਜ਼ਰੂਰਤਾਂ ਲਈ ਤੇਲ ਦੀ ਦਰਾਮਦ 'ਤੇ ਜ਼ਿਆਦਾ ਨਿਰਭਰ ਹੈ।

ਇਹ ਵੀ ਪੜ੍ਹੋ: ਰੂਸੀ ਹਮਲੇ ਦੇ ਡਰ ਵਿਚਕਾਰ ਯੂਕਰੇਨ ਨੇ ਐਮਰਜੈਂਸੀ ਸਥਿਤੀ ਦਾ ਕੀਤਾ ਐਲਾਨ

ਪਰਮਾਣੂ ਊਰਜਾ 'ਤੇ ਕੰਮ ਪ੍ਰਭਾਵਿਤ ਹੋਵੇਗਾ

ਭਾਰਤ 'ਚ ਯੂਕਰੇਨ ਦੂਤਾਵਾਸ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 2020 'ਚ ਦੋਹਾਂ ਦੇਸ਼ਾਂ ਵਿਚਾਲੇ ਵਪਾਰ 2.69 ਅਰਬ ਡਾਲਰ ਸੀ। ਇਸ ਵਿੱਚ ਯੂਕਰੇਨ ਨੇ ਭਾਰਤ ਨੂੰ 1.97 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ। ਇਸ ਦੇ ਨਾਲ ਹੀ, ਭਾਰਤ ਨੇ ਯੂਕਰੇਨ ਨੂੰ 721.54 ਮਿਲੀਅਨ ਡਾਲਰ ਦਾ ਨਿਰਯਾਤ ਕੀਤਾ। ਜੰਗ ਦੀ ਸਥਿਤੀ ਵਿੱਚ ਯੂਕਰੇਨ ਨਾਲ ਭਾਰਤ ਦਾ ਵਪਾਰ ਖ਼ਤਰੇ ਵਿੱਚ ਪੈ ਜਾਵੇਗਾ।

ਇਸ ਤੋਂ ਇਲਾਵਾ ਭਾਰਤ ਯੂਕਰੇਨ ਤੋਂ ਖਾਦ, ਪਰਮਾਣੂ ਰਿਐਕਟਰ ਅਤੇ ਬਾਇਲਰ ਖ਼ਰੀਦਦਾ ਹੈ। ਰੂਸ ਤੋਂ ਬਾਅਦ ਯੂਕਰੇਨ ਭਾਰਤ ਨੂੰ ਪ੍ਰਮਾਣੂ ਰਿਐਕਟਰਾਂ ਅਤੇ ਬਾਇਲਰਾਂ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ ਹੈ। ਸਪਲਾਈ ਵਿੱਚ ਵਿਘਨ ਪੈਣ ਕਾਰਨ ਭਾਰਤ ਦਾ ਪਰਮਾਣੂ ਊਰਜਾ ਪ੍ਰੋਗਰਾਮ ਮੱਠਾ ਪੈ ਸਕਦਾ ਹੈ।

ਭਾਰਤੀ ਸ਼ੇਅਰ ਬਾਜ਼ਾਰ 'ਚ ਹਾਹਾਕਾਰ

ਰੂਸ ਅਤੇ ਯੂਕਰੇਨ ਵਿਚਾਲੇ ਫੌਜ ਜੰਗ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਤੋਂ ਹੀ ਏਸ਼ੀਆਈ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ BSE ਸੈਂਸੈਕਸ 1814 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਇਹ 55,375 ਅੰਕ ਹੇਠਾਂ ਚਲਾ ਗਿਆ। ਸਵੇਰੇ 9.30 ਵਜੇ ਇਹ 1399.62 ਅੰਕ ਜਾਂ 2.45% ਡਿੱਗ ਗਿਆ। ਐਨਐਸਈ ਦਾ ਨਿਫਟੀ ਵੀ 367.35 ਅੰਕ ਜਾਂ 2.15% ਡਿੱਗਿਆ।

LAC ਉੱਤੇ ਵੀ ਦਿੱਖੇਗਾ ਅਸਰ

ਰੂਸ ਅਤੇ ਯੂਕਰੇਨ ਵਿਚਾਲੇ ਫੌਜੀ ਕਾਰਵਾਈ ਦਾ ਅਸਰ ਚੀਨ ਦੇ ਨਾਲ LAC 'ਤੇ ਵੀ ਦੇਖਿਆ ਜਾ ਸਕਦਾ ਹੈ। ਚੀਨ ਨਾਲ ਚੱਲ ਰਹੇ ਟਕਰਾਅ ਦਰਮਿਆਨ ਕੌਮਾਂਤਰੀ ਸਬੰਧਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੌਕੇ ਚੀਨ ਇੱਥੇ ਹਮਲਾਵਰ ਰਵੱਈਆ ਦਿਖਾ ਸਕਦਾ ਹੈ। ਕਿਉਂਕਿ ਅਮਰੀਕਾ ਦਾ ਪੂਰਾ ਧਿਆਨ ਹੁਣ ਰੂਸ 'ਤੇ ਰਹੇਗਾ, ਇਸ ਲਈ ਚੀਨ ਨੂੰ ਇੱਥੇ ਮੌਕਾ ਮਿਲ ਸਕਦਾ ਹੈ। ਅਜਿਹੇ 'ਚ ਸੰਭਵ ਹੈ ਕਿ ਓਲੰਪਿਕ ਤੋਂ ਬਾਅਦ ਚੀਨ LAC 'ਤੇ ਕੋਈ ਹਮਲਾਵਰ ਕਾਰਵਾਈ ਕਰੇਗਾ।

ਯੂਕਰੇਨ 'ਤੇ ਹਮਲੇ ਨੂੰ ਲੈ ਕੇ ਚੀਨ ਸਪੱਸ਼ਟ ਤੌਰ 'ਤੇ ਰੂਸ ਦੇ ਨਾਲ ਹੈ। ਅਜਿਹੇ 'ਚ ਜੰਗ ਦੀ ਸਥਿਤੀ 'ਚ ਰੂਸ ਅਤੇ ਚੀਨ ਨੇੜੇ ਆ ਜਾਣਗੇ। ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ (ਆਈਡੀਐਸਏ) ਦੀ ਐਸੋਸੀਏਟ ਫੈਲੋ ਸਵਾਸਤੀ ਰਾਓ ਦਾ ਕਹਿਣਾ ਹੈ ਕਿ ਜਦੋਂ ਵੀ ਅਜਿਹੀ ਕੋਈ ਅੰਤਰਰਾਸ਼ਟਰੀ ਘਟਨਾ ਵਾਪਰਦੀ ਹੈ ਤਾਂ ਅਮਰੀਕਾ ਇਸ ਵਿੱਚ ਕਮਜ਼ੋਰ ਸਾਬਤ ਹੁੰਦਾ ਹੈ, ਚੀਨ ਹੋਰ ਮਜ਼ਬੂਤ ​​ਹੁੰਦਾ ਹੈ। ਭਾਰਤ ਲਈ ਇਹ ਮੁਸ਼ਕਲ ਸਥਿਤੀ ਹੈ।

ਯੂਕਰੇਨ ਵਿੱਚ ਰਹਿ ਰਹੇ ਭਾਰਤੀ ਲੋਕਾਂ ਲਈ ਮੁਸ਼ਕਿਲ

ਭਾਰਤ ਦੇ 20 ਹਜ਼ਾਰ ਤੋਂ ਵੱਧ ਲੋਕ ਅਤੇ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਹਨ। ਦੇਸ਼ ਦੇ ਬਹੁਤ ਸਾਰੇ ਵਿਦਿਆਰਥੀ ਦਵਾਈ ਦੀ ਪੜ੍ਹਾਈ ਕਰਨ ਲਈ ਯੂਕਰੇਨ ਜਾਂਦੇ ਹਨ। ਜੰਗ ਦੀ ਸਥਿਤੀ ਵਿੱਚ ਇਨ੍ਹਾਂ ਲੋਕਾਂ ਦੀ ਸੁਰੱਖਿਆ ਇੱਕ ਅਹਿਮ ਮੁੱਦਾ ਹੈ। ਭਾਰਤ ਨੇ 22 ਫ਼ਰਵਰੀ ਨੂੰ ਹੀ ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਯੂਕਰੇਨ ਛੱਡਣ ਲਈ ਕਿਹਾ ਸੀ। ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਰੂਸ ਦਾ ਯੂਕਰੇਨ ’ਤੇ ਹਮਲਾ ਕਰਨ ਦੇ ਪਿੱਛੇ ਦੀ ਕੀ ਹੈ ਅਸਲ ਵਜ੍ਹਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.