ETV Bharat / bharat

IIT Bombay Student Suicide : ਬੀਟੈਕ ਦੇ ਵਿਦਿਆਰਥੀ ਨੇ ਹੋਸਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ - ਦਰਸ਼ਨ ਸੋਲੰਕੀ

ਆਈਆਈਟੀ-ਬੰਬੇ ਵਿੱਚ ਇੱਕ 18 ਸਾਲਾਂ ਵਿਦਿਆਰਥੀ ਨੇ ਕਥਿਤ ਤੌਰ ਉੱਤੇ ਮੁੰਬਈ ਵਿੱਚ ਆਪਣੇ ਹੋਸਟਲ ਦੀ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਅਹਿਮਦਾਬਾਦ ਦੇ ਦਰਸ਼ਨ ਸੋਲੰਕੀ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

IIT Bombay Student Suicide
IIT Bombay Student Suicide
author img

By

Published : Feb 13, 2023, 9:58 AM IST

ਮੁੰਬਈ : ਆਈਆਈਟੀ-ਬੰਬੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਪੜ੍ਹ ਰਹੇ ਇਕ ਵਿਦਿਆਰਥੀ ਨੇ ਕਥਿਤ ਤੌਰ ਉੱਤੇ ਮੁੰਬਈ ਵਿੱਚ ਆਈਆਈਟੀ ਦੇ ਹੋਸਟਲ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਜਰਾਤ ਦੇ ਅਹਿਮਦਾਬਾਦ ਵਾਸੀ ਦਰਸ਼ਨ ਸੋਲੰਕੀ ਵਜੋਂ ਹੋਈ ਹੈ, ਜੋ ਕਿ ਇੱਥੇ ਬੀਟੈਕ ਮਕੈਨੀਕਲ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ।

ਤਿੰਨ ਮਹੀਨੇ ਪਹਿਲਾਂ ਹੀ ਲਿਆ ਸੀ ਦਾਖ਼ਲਾ : ਮ੍ਰਿਤਕ ਦਰਸ਼ਨ ਸੋਲੰਕੀ ਨੇ ਤਿੰਨ ਮਹੀਨੇ ਪਹਿਲਾਂ ਹੀ ਇਸ ਵੱਕਾਰੀ ਸੰਸਥਾ ਵਿੱਚ ਦਾਖਲਾ ਲਿਆ ਸੀ। ਉਸ ਨੇ ਆਈਆਈਟੀ ਦੇ ਹੋਸਟਲ ਦੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਹਾਲਾਂਕਿ ਖੁਦਕੁਸ਼ੀ ਕਰਨ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਸ ਦੇ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਆਈਆਈਟੀ ਕੈਂਪਸ ਵਿੱਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਦੇ ਕਮਰੇ ਚੋਂ ਵੀ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਮ੍ਰਿਤਕ ਦੇ ਕਮਰੇ ਚੋਂ ਨਹੀ ਮਿਲਿਆ ਸੁਸਾਈਡ ਨੋਟ : ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਣਾ ਮਿਲੇ ਜਾਣ ਉੱਤੇ ਸਥਾਨਕ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਫਿਲਹਾਲ ਪੁਲਿਸ ਦੇ ਹੱਥ ਕੋਈ ਸੁਸਾਈਡ ਨੋਟ ਨਹੀਂ ਲੱਗਾ ਹੈ, ਤਾਂ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ, ਹੋਸਟਲ ਦੇ ਸੁਰੱਖਿਆ ਗਾਰਡ ਨੇ ਸਭ ਤੋਂ ਪਹਿਲਾਂ ਮ੍ਰਿਤਕ ਦਰਸ਼ਨ ਸੋਲੰਕੀ ਦੀ ਲਾਸ਼ ਦੇਖੀ, ਜਿਨ੍ਹਾਂ ਨੇ ਕੈਂਪਸ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਸੂਚਨਾ : ਕੈਂਪਸ ਅਧਿਕਾਰੀਆਂ ਨੇ ਮ੍ਰਿਤਕ ਦਰਸ਼ਨ ਸੋਲੰਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਵਿਦਿਆਰਥੀ ਦੀ ਮੌਤ ਦੇ ਅਸਲ ਕਾਰਨ ਪਤਾ ਲਗਾਏ ਜਾਣ ਤੱਕ ਅਗਲੇਰੀ ਜਾਂਚ ਜਾਰੀ ਰਹੇਗੀ। ਕਿਉਂਕਿ, ਮ੍ਰਿਤਕ ਦਰਸ਼ਨ ਸੋਲੰਕੀ ਪਹਿਲੇ ਸਾਲ ਦਾ ਵਿਦਿਆਰਥੀ ਸੀ, ਇਸ ਲਈ ਪੁਲਿਸ ਤੇ ਕੈਂਪਸ ਦੇ ਅਧਿਕਾਰੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: Adil Khan Rape case: ਰਾਖੀ ਸਾਵੰਤ ਦੇ ਪਤੀ ਆਦਿਲ ਖਿਲਾਫ ਮੈਸੂਰ 'ਚ ਬਲਾਤਕਾਰ ਦਾ ਮਾਮਲਾ ਦਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.