ਪਣਜੀ: ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ (IFFI) ਦੇ 52ਵੇਂ ਐਡੀਸ਼ਨ ਦੀ ਸ਼ੁਰੂਆਤ ਸ਼ਨੀਵਾਰ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ, ਰਣਵੀਰ ਸਿੰਘ ਅਤੇ ਸ਼ਰਧਾ ਕਪੂਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਈ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ ਬਾਲੀਵੁੱਡ ਸਿਤਾਰਿਆਂ ਦੀ ਭੀੜ ਦੇ ਵਿਚਕਾਰ ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਫਿਲਮ ਨਿਰਮਾਤਾ ਕਰਨ ਜੌਹਰ ਅਤੇ ਮਨੀਸ਼ ਪਾਲ ਨੇ ਕੀਤੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ, ਗੋਆ ਦੇ ਰਾਜਪਾਲ ਪੀਐਸ ਸ਼੍ਰੀਧਰਨ ਪਿੱਲਈ, ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਨਾਲ-ਨਾਲ ਪ੍ਰਸੂਨ ਜੋਸ਼ੀ, ਮਧੁਰ ਭੰਡਾਰਕਰ, ਮੌਨੀ ਰਾਏ, ਰੇਸੁਲ ਪੁਕੁਟੀ ਅਤੇ ਪਰਿਣੀਤੀ ਚੋਪੜਾ ਵਰਗੀਆਂ ਫਿਲਮੀ ਹਸਤੀਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਠਾਕੁਰ ਨੇ ਕਿਹਾ ਕਿ ਸਰਕਾਰ ਦਾ ਟੀਚਾ ਖੇਤਰੀ ਫਿਲਮ ਮੇਲਿਆਂ ਨੂੰ ਉਤਸ਼ਾਹਿਤ ਕਰਕੇ ਸਮੱਗਰੀ ਨਿਰਮਾਣ, ਖਾਸ ਕਰਕੇ ਖੇਤਰੀ ਸਿਨੇਮਾ ਦੇ ਖੇਤਰ ਵਿੱਚ ਭਾਰਤ ਨੂੰ 'ਪਾਵਰ ਹਾਊਸ' ਬਣਾਉਣਾ ਹੈ। ਉਨ੍ਹਾਂ ਕਿਹਾ, “ਸਾਡਾ ਉਦੇਸ਼ ਸਾਡੇ ਨੌਜਵਾਨਾਂ ਦੀ ਬੇਮਿਸਾਲ ਪ੍ਰਤਿਭਾ ਦਾ ਲਾਭ ਉਠਾ ਕੇ ਭਾਰਤ ਨੂੰ ਵਿਸ਼ਵ ਦਾ ਪੋਸਟ-ਪ੍ਰੋਡਕਸ਼ਨ ਹੱਬ ਬਣਾਉਣਾ ਹੈ। ਸਾਡਾ ਉਦੇਸ਼ ਭਾਰਤ ਨੂੰ ਵਿਸ਼ਵ ਸਿਨੇਮਾ ਦਾ ਧੁਰਾ, ਫਿਲਮ ਮੇਲਿਆਂ ਲਈ ਇੱਕ ਮੰਜ਼ਿਲ ਅਤੇ ਫਿਲਮ ਨਿਰਮਾਤਾਵਾਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਾਉਣਾ ਹੈ। ਆਖ਼ਰਕਾਰ, ਭਾਰਤ ਕਹਾਣੀਕਾਰਾਂ ਦੀ ਧਰਤੀ ਹੈ, ਸਰੋਤਾਂ ਨਾਲ ਭਰਪੂਰ ਹੈ, ਅੱਜ ਦੁਨੀਆ ਭਾਰਤ ਦੀ ਕਹਾਣੀ ਸੁਣਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਮਗਰੋਂ ਹਰ ਕੋਈ ਦੇ ਰਿਹੈ ਸ਼ਰਧਾਂਜਲੀ
ਮੁੱਖ ਮੰਤਰੀ ਸਾਵੰਤ ਨੇ ਕਿਹਾ ਕਿ ਗੋਆ ਵਿੱਚ ਫਿਲਮ ਦੀ ਸ਼ੂਟਿੰਗ ਲਈ ਸਿੰਗਲ ਵਿੰਡੋ ਕਲੀਅਰੈਂਸ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਇਸ ਨਾਲ ਗੋਆ ਫਿਲਮ ਨਿਰਮਾਤਾਵਾਂ ਲਈ ਇੱਕ ਸ਼ੂਟਿੰਗ ਹੱਬ ਬਣ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਗੋਆ ਜਲਦੀ ਹੀ ਕੋਵਿਡ-19 ਦੇ ਵਿਰੁੱਧ ਆਪਣੀ ਪੂਰੀ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ।
ਇਹ ਵੀ ਪੜ੍ਹੋ : Three Farm Laws Repeal: ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਖਤਮ, ਰਾਕੇਸ਼ ਟਿਕੈਤ ਨੂੰ ਛੱਡ ਸਾਰੇ ਸੀਨੀਅਰ ਕਿਸਾਨ ਆਗੂ ਮੌਜੂਦ
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਗੋਆ ਵਿੱਚ ਫਿਲਮ ਸਿਟੀ ਸਥਾਪਤ ਕਰਨ ਲਈ ਸੂਬਾ ਸਰਕਾਰ ਕੇਂਦਰ ਨਾਲ ਗੱਲਬਾਤ ਕਰ ਰਿਹਾ ਹੈ। ਉੱਘੀ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਸਮਾਰੋਹ ਵਿੱਚ 'ਇੰਡੀਅਨ ਪਰਸਨੈਲਿਟੀ ਆਫ ਦਿ ਈਅਰ' ਪੁਰਸਕਾਰ ਮਿਲਿਆ। ਠਾਕੁਰ, ਸਾਵੰਤ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ. ਮੁਰੂਗਨ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਪੀਟੀਆਈ ਭਾਸ਼ਾ