ਪੁਣੇ: ਹਰਗੁਣ ਕੌਰ ਮਠਾਰੂ ਨੇ ICSE 10ਵੀਂ ਬੋਰਡ ਦੇ ਨਤੀਜੇ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ICSE (ਕਲਾਸ 10) ਦੇ ਨਤੀਜੇ ਐਤਵਾਰ ਸ਼ਾਮ ਨੂੰ ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਦੁਆਰਾ ਘੋਸ਼ਿਤ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨੰਬਰ ਲੈਣ ਵਾਲੇ (37) ਮਹਾਰਾਸ਼ਟਰ ਦੇ ਹਨ ਅਤੇ ਸਾਰਿਆਂ ਨੇ 99.4 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ ਹਨ।
ਇਹ ਵੀ ਪੜੋ: ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ, ਸਰਕਾਰ ਪ੍ਰਤੀਯੋਗਤਾ, ਦਿਵਾਲੀਆ ਕਾਨੂੰਨਾਂ ਨੂੰ ਬਦਲਣ ਲਈ ਲਿਆ ਸਕਦੀ ਹੈ ਬਿੱਲ
ਸੇਂਟ ਮੈਰੀ ਸਕੂਲ, ਪੁਣੇ ਦੀ ਹਰਗੁਣ ਕੌਰ ਮਠਾਰੂ ਨੇ ਦਿ ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਦੁਆਰਾ ਕਰਵਾਈ ਗਈ ਆਈਸੀਐਸਈ (ਦਸਵੀਂ ਜਮਾਤ) ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਟਾਪ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ICSE) ਨੇ ਐਤਵਾਰ ਨੂੰ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ। ਐਲਾਨੇ ਨਤੀਜੇ ਅਨੁਸਾਰ ਚਾਰ ਵਿਦਿਆਰਥੀਆਂ ਨੇ 99.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜੋ: ਨਦੀ ਵਿੱਚ ਫਸੇ ਦੋ ਸੈਲਾਨੀ, ਇਸ ਤਰ੍ਹਾਂ ਬਚਾਈ ਜਾਨ
ਚੋਟੀ ਦੇ ਚਾਰ ਵਿਦਿਆਰਥੀ ਹਰਗੁਣ ਕੌਰ ਮਠਾਰੂ (ਪੁਣੇ), ਅਨੀਕਾ ਗੁਪਤਾ (ਕਾਨਪੁਰ), ਪੁਸ਼ਕਰ ਤ੍ਰਿਪਾਠੀ (ਬਲਰਾਮਪੁਰ) ਅਤੇ ਕਨਿਸ਼ਕ ਮਿੱਤਲ (ਲਖਨਊ) ਹਨ। ਪ੍ਰੀਖਿਆ ਵਿੱਚ 34 ਵਿਦਿਆਰਥੀ 99.6 ਫੀਸਦੀ ਅੰਕ ਲੈ ਕੇ ਦੂਜੇ ਅਤੇ 72 ਵਿਦਿਆਰਥੀ 99.4 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੇ।
ਇਹ ਵੀ ਪੜੋ: ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਅੱਜ, ਤਿਆਰੀਆਂ ਮੁਕੰਮਲ