ਚੰਡੀਗੜ੍ਹ: ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਪਹਾੜ ਦੇ ਡਿੱਗਣ ਦੇ, ਜਮੀਨ ਖਿਸਕਣ ਦੇ ਅਤੇ ਸੜਕਾਂ ਦੇ ਟੁੱਟਣ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚਾਲੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ
- " class="align-text-top noRightClick twitterSection" data="">
ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਪਹਾੜ ਬਹੁਤ ਹੀ ਭਿਆਨਕ ਤਰੀਕੇ ਨਾਲ ਥੱਲੇ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਰੂੰਹ ਕੰਬਾਉ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਇਹ ਵੀਡੀਓ ਉਤਰਾਖੰਡ ਦਾ ਦੱਸਿਆ ਜਾ ਰਿਹਾ ਹੈ। ਜੀ ਹਾਂ ਪਿਥੌਰਾਗੜ੍ਹ ਧਾਰਚੂਲਾ ਮਾਰਗ ’ਚ ਇਹ ਵਿਸ਼ਾਲ ਪਹਾੜ ਡਿੱਗਿਆ ਹੈ। ਜਿਸਦੀ ਵੀਡੀਓ ਸੋਸ਼ਵਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਸਾਹਮਣੇ ਆਇਆ ਹੈ ਕਿ ਜਮੀਨ ਖਿਸਕਣ ਕਾਰਨ ਪਹਾੜ ਦਾ ਵੱਡਾ ਹਿੱਸਾ ਟੁੱਟ ਕੇ ਸੜਕ ’ਤੇ ਡਿੱਗ ਗਿਆ। ਗਣੀਮਤ ਇਹ ਰਹੀ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉੱਥੋ ਕੋਈ ਵਾਹਨ ਨਹੀਂ ਗੁਜਰ ਰਿਹਾ ਸੀ।