ਉੱਤਰ ਪ੍ਰਦੇਸ਼ /ਝਾਂਸੀ: ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਨੇ ਮਿਲ ਕੇ ਆਪਣੀ 16 ਸਾਲਾ ਧੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦਰਅਸਲ ਧੀ ਦੇ ਕਿਸੇ ਨਾਲ ਪ੍ਰੇਮ ਸੰਬੰਧ ਸਨ। ਜਿਸ ਕਾਰਨ ਪਰਿਵਾਰ ਵਾਲੇ ਨਾਰਾਜ਼ ਸਨ। ਇੰਨਾਂ ਹੀ ਨਹੀਂ ਮਾਤਾ-ਪਿਤਾ ਨੇ ਕਤਲ ਨੂੰ ਖੁਦਕੁਸ਼ੀ ਦਿਖਾਉਣ ਲਈ ਪੂਰਾ ਸੀਨ ਵੀ ਬਣਾਇਆ ਸੀ। ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਉਪਰ ਟੰਗ ਦਿੱਤਾ ਗਿਆ। ਮਾਪਿਆਂ ਦੀ ਇਸ ਹਰਕਤ ਨੂੰ ਨਾ ਤਾਂ ਪੁਲਿਸ ਸਮਝ ਸਕੀ ਅਤੇ ਨਾ ਹੀ ਲੋਕ। ਪਰ ਪੋਸਟਮਾਰਟਮ ਰਿਪੋਰਟ 'ਚ ਇਸ ਦਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਵਿੱਚ ਗਲਾ ਘੁੱਟ ਕੇ ਕਤਲ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਘਟਨਾ ਦੇ 10 ਦਿਨ੍ਹਾਂ ਬਾਅਦ ਪੁਲਿਸ ਨੇ ਮਾਪਿਆਂ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਲੜਕੀ ਨੌਵੀਂ ਜਮਾਤ ਵਿੱਚ ਪੜਦੀ ਸੀ। ਇਕ ਸਾਲ ਪਹਿਲਾਂ ਪਿੰਡ ਦੇ ਹੀ ਇਕ ਲੜਕੇ ਨਾਲ ਉਸ ਦੀ ਦੋਸਤੀ ਹੋ ਗਈ ਅਤੇ ਕੁਝ ਹੀ ਦਿਨਾਂ ਵਿਚ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਦੋਵੇਂ ਦਿਨ-ਰਾਤ ਫੋਨ 'ਤੇ ਗੱਲਾਂ ਕਰਨ ਲੱਗੇ ਅਤੇ ਇਕ ਦੂਜੇ ਨੂੰ ਲੁਕ-ਛਿਪ ਕੇ ਮਿਲਣ ਲੱਗੇ। ਇਨ੍ਹਾ ਹੀ ਨਹੀਂ ਦੋਵਾਂ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪਿੰਡ 'ਚ ਹਾਹਾਕਾਰ ਮੱਚ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਧੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਤਾਂ ਉਹ ਲੜਕੇ ਦੇ ਘਰ ਪਹੁੰਚੇ ਅਤੇ ਇਤਰਾਜ਼ ਕੀਤਾ। ਪਰ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਉਨ੍ਹਾਂ ਨੂੰ ਡਾਂਟ ਕੇ ਭਜਾ ਦਿੱਤਾ। ਇਸ ਤੋਂ ਬਾਅਦ ਉਕਤ ਲੋਕਾਂ ਨੇ ਲੜਕੀ ਦਾ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਕੁਝ ਦਿਨਾਂ ਤੱਕ ਸਭ ਕੁਝ ਠੀਕ ਰਿਹਾ ਅਤੇ ਇਸ ਤੋਂ ਬਾਅਦ ਦੋਹਾਂ ਦਾ ਮਿਲਣਾ ਫਿਰ ਸ਼ੁਰੂ ਹੋ ਗਿਆ।
ਪ੍ਰੇਮੀ ਨੂੰ ਮਿਲ ਕੇ ਆਈ ਸੀ ਤੇ ਮਾਪਿਆਂ ਨੇ ਕਰ ਦਿੱਤਾ ਕਤਲ: 24 ਮਈ ਨੂੰ ਲੜਕੀ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ। ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਗਿਆ। ਜਿਵੇਂ ਹੀ ਉਹ ਘਰ ਪਰਤੀ ਤਾਂ ਪਰਿਵਾਰਕ ਮੈਂਬਰ ਉਸ ਨੂੰ ਦੇਖ ਕੇ ਭੜਕ ਗਏ। ਪਹਿਲਾਂ ਤਾਂ ਉਸਦੇ ਮਾਪਿਆਂ ਨੇ ਲ਼ੜਕੀ ਨੂੰ ਬੁਰੀ ਤਰ੍ਹਾਂ ਕੁੱਟਿਆ। ਫਿਰ ਉਸ ਦੀ ਗਰਦਨ ਰੱਸੀ ਨਾਲ ਕੱਸ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਆਪਣੇ ਆਪ ਨੂੰ ਬਚਾਉਣ ਲਈ ਅਤੇ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਦੋਵਾਂ ਨੇ ਧੀ ਦੀ ਲਾਸ਼ ਨੂੰ ਰਸੋਈ 'ਚ ਖੰਭੇ 'ਤੇ ਲਟਕਾ ਦਿੱਤਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਉਨ੍ਹਾਂ ਨੇ ਜਾਣ-ਬੁੱਝ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾ ਨੂੰ ਵੀ ਗੱਲ ਦੀ ਸਮਝ ਨਾ ਲੱਗੀ।
ਪੋਸਟਮਾਰਟਮ ਰਿਪੋਰਟ 'ਚ ਆਈ ਤਾਂ ਖੁਦਕੁਸ਼ੀ ਨਹੀਂ ਕਤਲ ਆਇਆ ਸਾਹਮਣੇ: ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹੁਣ ਪੋਸਟ ਮਾਰਟਮ ਰਿਪੋਰਟ ਵਿੱਚ ਕਤਲ ਦੀ ਪੁਸ਼ਟੀ ਹੋ ਗਈ ਹੈ। ਪੋਸਟਮਾਰਟਮ ਰਿਪੋਰਟ ਮੁਤਾਬਿਕ ਗਰਦਨ 'ਤੇ ਸੱਟ ਦੇ ਨਿਸ਼ਾਨ ਦੇ ਨਾਲ-ਨਾਲ ਪੂਰੇ ਸਰੀਰ 'ਤੇ ਜ਼ਖਮ ਸਨ। ਰੱਸੀ ਨਾਲ ਗਲਾ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਤਿੰਨ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਪਿਤਾ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਇਸ ਵਿੱਚ ਉਹ ਟੁੱਟ ਗਿਆ ਤੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਹੋਰ ਸਬੂਤ ਵੀ ਇਕੱਠੇ ਕੀਤੇ। ਹੁਣ ਸਬ-ਇੰਸਪੈਕਟਰ ਨਗੇਸ਼ ਸਿੰਘ ਦੀ ਤਹਿਰੀਕ 'ਤੇ ਉਲਦਾਨ ਥਾਣੇ 'ਚ ਪਿਤਾ-ਮਾਤਾ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।