ਗੁਰੂਗ੍ਰਾਮ: ਗੁਰੂਗ੍ਰਾਮ (gurugram) ਵਿੱਚ ਖੁੱਲ੍ਹੇ ਨਮਾਜ਼ ਵਿਵਾਦ ਗੁਰੂਗ੍ਰਾਮ ਵਿੱਚ ਹੰਗਾਮਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਪਾਸੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਨੂੰ ਲੈ ਕੇ ਸਿੱਖ ਸੰਗਤਾਂ ਨੇ ਗੁਰਦੁਆਰਾ ਕਮੇਟੀ ਖ਼ਿਲਾਫ਼ ਰੋਸ ਪ੍ਰਗਟਾਇਆ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸੈਕਟਰ-37 'ਚ ਹਿੰਦੂ ਸੰਗਠਨਾਂ ਦੇ ਧਰਨੇ ਕਾਰਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਦੀ ਸੁਰੱਖਿਆ 'ਚ ਨਮਾਜ਼ ਅਦਾ (Open Namaz in Gurugram) ਕੀਤੀ।
ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸ਼ਹਿਰ ਦੀਆਂ 20 ਵੱਖ-ਵੱਖ ਥਾਵਾਂ 'ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਹੈ। ਜਿਸ ਵਿੱਚ ਸੈਕਟਰ-37 ਵੀ ਸ਼ਾਮਲ ਹੈ। ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹਿੰਦੂ ਸੰਗਠਨ ਦੇ ਲੋਕਾਂ ਨੇ ਸੈਕਟਰ-37 ਦੀ ਗਰਾਊਂਡ 'ਚ ਪਹੁੰਚ ਕੇ 26/11 ਹਮਲੇ ਦੇ ਸ਼ਹੀਦਾਂ ਲਈ ਹਵਨ ਕੀਤਾ ਅਤੇ ਹਨੂੰਮਾਨ ਚਾਲੀਸਾ (hanuman chalisa) ਦਾ ਪਾਠ ਕੀਤਾ। ਇਸ ਦੇ ਨਾਲ ਹੀ ਖੁੱਲ੍ਹੇ ਵਿੱਚ ਨਮਾਜ਼ ਅਦਾ ਕਰਨ ’ਤੇ ਵੀ ਰੋਸ ਪਾਇਆ ਗਿਆ। ਹਿੰਦੂ ਸੰਗਠਨ ਦੇ ਵਿਰੋਧ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਪੁਲਿਸ ਮੌਕੇ 'ਤੇ ਮੌਜੂਦ ਸੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਸੁਰੱਖਿਆ 'ਚ ਨਮਾਜ਼ ਅਦਾ ਕੀਤੀ।
ਹਿੰਦੂ ਸੰਗਠਨ ਦੀ ਤਰਫੋਂ ਕਿਹਾ ਗਿਆ ਕਿ ਖੁੱਲ੍ਹੇ 'ਚ ਨਮਾਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਹ ਇਸ ਦਾ ਵਿਰੋਧ ਕਰਦੇ ਰਹਿਣਗੇ। ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸੈਕਟਰ-37 ਵਾਲੀ ਥਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ ਅਤੇ ਇਸੇ ਕਾਰਨ ਉਥੇ ਨਮਾਜ਼ ਅਦਾ ਕੀਤੀ ਗਈ। ਇਸ ਸਥਾਨ 'ਤੇ ਲੰਬੇ ਸਮੇਂ ਤੋਂ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਜਿਸ ਸਮੇਂ ਨਮਾਜ਼ ਅਦਾ ਕੀਤੀ ਜਾ ਰਹੀ ਸੀ, ਉਸ ਸਮੇਂ ਹਿੰਦੂ ਸੰਗਠਨ ਨੇ ਹਵਨ ਕੀਤਾ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਹਾਲਾਂਕਿ ਪੁਲਿਸ ਮੌਕੇ 'ਤੇ ਮੌਜੂਦ ਸੀ। ਜਿਸ ਕਾਰਨ ਕਿਸੇ ਕਿਸਮ ਦੀ ਕੋਈ ਘਟਨਾ ਨਹੀਂ ਵਾਪਰੀ। ਨਮਾਜ਼ ਖਤਮ ਹੋਣ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਉਥੋਂ ਚਲੇ ਗਏ।
ਕੀ ਹੈ ਪੂਰਾ ਮਾਮਲਾ?
ਕੁਝ ਦਿਨ ਪਹਿਲਾਂ ਗੁਰੂਗ੍ਰਾਮ ਦੇ ਸੈਕਟਰ-12 'ਚ ਹਿੰਦੂ ਸੰਗਠਨਾਂ ਨੇ ਮੁਸਲਿਮ ਸਮਾਜ ਦੇ ਲੋਕਾਂ ਦਾ ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਸੀ। ਦਰਅਸਲ ਉਹ ਜਗ੍ਹਾ ਜਿੱਥੇ ਲੋਕ ਖੁੱਲ੍ਹੇ 'ਚ ਨਮਾਜ਼ ਅਦਾ (Open Namaz in Gurugram) ਕਰ ਰਹੇ ਸਨ। ਉੱਥੇ ਹਿੰਦੂ ਸੰਗਠਨਾਂ ਨੇ ਗੋਵਰਧਨ ਪੂਜਾ ਕੀਤੀ। ਇਸ ਪੂਜਾ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਰੇ ਵੱਡੇ ਨੇਤਾ ਪਹੁੰਚੇ ਹੋਏ ਸਨ। ਇੰਨਾ ਹੀ ਨਹੀਂ ਇਸ ਪ੍ਰੋਗਰਾਮ 'ਚ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਵੀ ਪਹੁੰਚੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਦੋ ਭਾਈਚਾਰਿਆਂ ਵਿੱਚ ਕੋਈ ਟਕਰਾਅ ਨਾ ਹੋਵੇ, ਪ੍ਰਸ਼ਾਸਨ ਨੇ ਮੁਸਲਿਮ ਭਾਈਚਾਰੇ ਨੂੰ ਇੱਥੇ ਨਮਾਜ਼ ਨਾ ਅਦਾ ਕਰਨ ਲਈ ਕਿਹਾ ਸੀ।
ਸੈਕਟਰ-12 ਵਿੱਚ ਖੁੱਲ੍ਹੇ ਵਿੱਚ ਨਮਾਜ਼ ਅਦਾ (Open Namaz in Gurugram) ਕੀਤੀ ਜਾਂਦੀ ਸੀ ਪਰ ਹਿੰਦੂ ਜਥੇਬੰਦੀਆਂ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਇਸ ਝਗੜੇ ਵਿਚ ਪੁਲਿਸ ਨੇ ਕੁਝ ਹਿੰਦੂ ਸੰਗਠਨਾਂ ਦੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਗੁਰੂਗ੍ਰਾਮ ਪ੍ਰਸ਼ਾਸਨ ਨੇ ਨਮਾਜ਼ ਅਦਾ ਕਰਨ ਲਈ 37 ਥਾਵਾਂ ਦੀ ਪਛਾਣ ਕੀਤੀ ਸੀ।
ਜਿਨ੍ਹਾਂ ਦੀ ਗਿਣਤੀ ਬਾਅਦ ਵਿੱਚ ਘਟਾ ਕੇ 20 ਅਤੇ ਫਿਰ 19 ਕਰ ਦਿੱਤੀ ਗਈ। ਇਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਕਮੇਟੀ ਇਸ ਮਾਮਲੇ ਵਿੱਚ ਅੱਗੇ ਆਈ ਤਾਂ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹ ਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ। ਮੁਸਲਿਮ ਭਾਈਚਾਰੇ ਵੱਲੋਂ ਗੁਰਦੁਆਰੇ ਵਿੱਚ ਨਮਾਜ਼ ਅਦਾ ਕਰਨ ਲਈ ਚੜ੍ਹਾਵਾ ਚੜ੍ਹਾਇਆ ਗਿਆ। ਹਾਲਾਂਕਿ ਹੁਣ ਗੁਰਦੁਆਰਾ ਸਾਹਿਬ 'ਚ ਨਮਾਜ਼ ਨੂੰ ਲੈ ਕੇ ਸੰਗਤਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜੋ:- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗੋਲੀ ਮਾਰਨ ਦੀ ਮਿਲੀ ਧਮਕੀ