ਕਾਂਗੜਾ: ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਰਹਿਣ ਵਾਲੀ 24 ਸਾਲ ਦੀ ਲੜਕੀ ਵਿਦੇਸ਼ ਵਿੱਚ ਲਾਪਤਾ ਹੋ ਗਈ ਹੈ। ਸ਼ਾਹਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਕੁਠਾਰਨਾ ਦੀ ਰਹਿਣ ਵਾਲੀ 24 ਸਾਲ ਦੀ ਪਵਨਾ 16 ਦਸੰਬਰ 2023 ਨੂੰ ਦੁਬਈ ਲਈ ਰਵਾਨਾ ਹੋਈ ਸੀ। ਪਰਿਵਾਰ ਮੁਤਾਬਕ ਪਵਨਾ ਚੰਡੀਗੜ੍ਹ ਤੋਂ ਇੱਕ ਏਜੰਟ ਰਾਹੀਂ ਘਰੇਲੂ ਕੰਮ ਲਈ ਦੁਬਈ ਗਈ ਸੀ। 16 ਦਸੰਬਰ ਨੂੰ ਦਿੱਲੀ ਤੋਂ ਫਲਾਈਟ 'ਚ ਸਵਾਰ ਹੋਣ ਤੋਂ ਬਾਅਦ ਪਵਨਾ ਨੇ ਆਪਣੇ ਭਰਾ ਨੂੰ ਵੀਡੀਓ ਕਾਲ ਕੀਤੀ ਸੀ ਪਰ ਉਦੋਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਚਿੰਤਤ ਹਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਹੈ।
10 ਦਿਨਾਂ ਬਾਅਦ ਆਇਆ ਬੇਟੀ ਦਾ ਵਾਇਸ ਮੈਸੇਜ : ਪਰਿਵਾਰਕ ਮੈਂਬਰਾਂ ਮੁਤਾਬਿਕ ਪਵਨਾ 16 ਦਸੰਬਰ ਨੂੰ ਦਿੱਲੀ ਤੋਂ ਦੁਬਈ ਲਈ ਰਵਾਨਾ ਹੋਈ ਸੀ ਅਤੇ ਇਸ ਦੌਰਾਨ ਉਸ ਨੇ ਦਿੱਲੀ 'ਚ ਹੀ ਉਸ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਸੀ। ਜਿਸ ਤੋਂ ਬਾਅਦ ਪਰਿਵਾਰ ਦਾ 10 ਦਿਨਾਂ ਤੱਕ ਬੇਟੀ ਨਾਲ ਕੋਈ ਸੰਪਰਕ ਨਹੀਂ ਹੋਇਆ। ਬੀਤੇ ਮੰਗਲਵਾਰ 26 ਦਸੰਬਰ ਨੂੰ ਪਰਿਵਾਰ ਨੂੰ ਓਮਾਨ ਦੇ ਕਿਸੇ ਅਣਜਾਣ ਨੰਬਰ ਤੋਂ ਵੌਇਸ ਮੈਸੇਜ ਆਇਆ। ਜਿਸ ਤੋਂ ਬਾਅਦ ਪਰਿਵਾਰ ਪਵਨਾ ਨੂੰ ਲੈ ਕੇ ਚਿੰਤਤ ਹੈ ਅਤੇ ਪੁਲਿਸ ਨੂੰ ਮਦਦ ਦੀ ਅਪੀਲ ਕੀਤੀ ਹੈ।
ਪਵਨਾ ਨੇ ਦੱਸਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ: ਪਰਿਵਾਰ ਮੁਤਾਬਕ ਪਵਨਾ ਨੇ ਵਾਇਸ ਸੰਦੇਸ਼ 'ਚ ਕਿਹਾ ਕਿ ਉਸ ਨੂੰ ਅਤੇ 7-8 ਹੋਰ ਲੜਕੀਆਂ ਨੂੰ ਓਮਾਨ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਉਸ ਕੋਲੋਂ ਉਸ ਦਾ ਪਾਸਪੋਰਟ ਅਤੇ ਮੋਬਾਈਲ ਫੋਨ ਖੋਹ ਲਿਆ ਸੀ। ਵਾਇਸ ਮੈਸੇਜ ਸਾਹਮਣੇ ਆਉਣ ਤੋਂ ਬਾਅਦ ਪਵਨਾ ਦੇ ਭਰਾ ਨੇ ਕਾਂਗੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਏਜੰਟ ਨੇ ਧੋਖਾ ਦਿੱਤਾ ਹੈ ਅਤੇ ਹੁਣ ਉਸ ਦੀ ਜਾਨ ਨੂੰ ਖ਼ਤਰਾ ਹੈ।
ਪੁਲਿਸ ਇਮੀਗ੍ਰੇਸ਼ਨ ਵਿਭਾਗ ਦੇ ਸੰਪਰਕ 'ਚ ਹੈ: ਕਾਂਗੜਾ ਪੁਲਿਸ ਨੇ ਵੀ ਸ਼ਿਕਾਇਤ ਦਰਜ ਕਰ ਲਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਪੀ ਧਰਮਸ਼ਾਲਾ ਵੀਰ ਬਹਾਦਰ ਨੇ ਦੱਸਿਆ ਕਿ ਥਾਣਾ ਸ਼ਾਹਪੁਰ ਅਧੀਨ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਚੰਡੀਗੜ੍ਹ ਤੋਂ ਦੁਬਈ ਗਈ ਸੀ ਪਰ ਹੁਣ ਉਸ ਦੇ ਮੋਬਾਈਲ 'ਤੇ ਸੁਨੇਹਾ ਆਇਆ ਕਿ ਉਸ ਨੇ ਓਮਾਨ ਪਹੁੰਚ ਗਈ ਅਤੇ ਉਸਦਾ ਵੀਜ਼ਾ ਪਾਸਪੋਰਟ ਵੀ ਗਾਇਬ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਲੜਕੀ ਦਾ ਪਤਾ ਲਾਇਆ ਜਾ ਸਕੇ।
- ਤਰਨ ਤਾਰਨ 'ਚ ਸਰਹੱਦੀ ਖੇਤਰ ਨੇੜਿਓਂ ਇੱਕ ਹੋਰ ਨਾਪਾਕ ਡਰੋਨ ਬਰਾਮਦ, ਬੀਐੱਸਐੱਫ ਅਤੇ ਪੁਲਿਸ ਦੇ ਸਾਂਝੇ ਸਰਚ ਓਪਰੇਸ਼ਨ ਦੌਰਾਨ ਹੋਈ ਬਰਾਮਦਗੀ
- ਕਪੂਰਥਲਾ ਰਿਆਸਤ ਦੀ ਮਹਾਰਾਣੀ ਗੀਤਾ ਦੇਵੀ ਦਾ ਦਿਹਾਂਤ, ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਲਏ ਆਖਰੀ ਸਾਹ
- ਪੰਜਾਬ ਦੀ ਝਾਕੀ ਰੱਦ ਹੋਣ ਦੇ ਮਾਮਲੇ ਨੂੰ ਲੈਕੇ ਸੀਐੱਮ ਮਾਨ ਦੀ ਸੁਨੀਲ ਜਾਖੜ ਨੂੰ ਚੁਣੌਤੀ , ਕਿਹਾ- ਸਾਬਿਤ ਕਰੋ ਇਲਜ਼ਾਮ, ਛੱਡ ਦੇਵਾਂਗਾ ਸਿਆਸਤ
ਮੈਸੇਜ ਵਿੱਚ ਲਿਖਿਆ ਸੀ ਕਿ ਲੜਕੀ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਹੈ। ਜਿਵੇਂ ਹੀ ਇਸ ਮਾਮਲੇ ਸਬੰਧੀ ਸ਼ਿਕਾਇਤ ਸਾਡੇ ਕੋਲ ਪੁੱਜੀ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਟੀਮ ਵੱਲੋਂ ਇਮੀਗ੍ਰੇਸ਼ਨ ਵਿਭਾਗ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਪੁਲਿਸ ਹੈੱਡ ਕੁਆਟਰ ਰਾਹੀਂ ਇਮੀਗ੍ਰੇਸ਼ਨ ਵਿਭਾਗ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਫਿਲਹਾਲ ਲੜਕੀ ਦੀ ਹਾਲਤ ਅਤੇ ਕਿੱਥੇ ਹੈ, ਦਾ ਪਤਾ ਲਗਾਇਆ ਜਾ ਸਕੇ। - ਵੀਰ ਬਹਾਦਰ, ਏ.ਐਸ.ਪੀ ਧਰਮਸ਼ਾਲਾ