ETV Bharat / bharat

HEC Workers: 6 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਵੱਡਾ ਸੰਘਰਸ਼ ਵਿੱਢਣ ਦੀ ਕੀਤੀ ਤਿਆਰੀ - Economic crisis

ਰਾਂਚੀ (Ranchi) ਵਿੱਚ HEC ਕਰਮਚਾਰੀਆਂ ਨੂੰ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਤਨਖ਼ਾਹ ਨਾ ਮਿਲਣ ਕਾਰਨ ਐਚਈਸੀ ਕਾਮਿਆਂ (HEC workers) ਨੂੰ ਆਰਥਿਕ ਸੰਕਟ (Economic crisis)ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਐਚਈਸੀ ਕਰਮਚਾਰੀ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ।

HEC Workers:6 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਵੱਡਾ ਸੰਘਰਸ਼ ਵਿੱਢਣ ਦੀ ਕੀਤੀ ਤਿਆਰੀ

author img

By

Published : Nov 27, 2021, 10:52 PM IST

ਰਾਂਚੀ: ਐਚਈਸੀ ਕਰਮਚਾਰੀਆਂ (HEC workers) ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ ਅਤੇ ਕਰਮਚਾਰੀ ਇੱਕ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਜਿਸ ਕਾਰਨ ਮਜ਼ਦੂਰ ਵਿੱਤੀ ਸੰਕਟ ਨਾਲ ਜੂਝ ਰਹੇ ਹਨ। ਵਾਰ-ਵਾਰ ਮਿਹਨਤਾਨੇ ਦੀ ਰਕਮ ਮੰਗਣ ਦੇ ਬਾਵਜੂਦ ਪ੍ਰਬੰਧਕ ਟਾਲ-ਮਟੋਲ ਕਰ ਰਹੇ ਹਨ।

ਐਚਈਸੀ ਭਾਰਤੀ ਮਜ਼ਦੂਰ ਸੰਘ ਦੇ ਯੂਨੀਅਨ ਆਗੂ ਵਿਕਾਸ ਤਿਵਾੜੀ ਦਾ ਕਹਿਣਾ ਹੈ ਕਿ ਐਚਈਸੀ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਦੇ ਪੈਸੇ ਦੀ ਮੈਨੇਜਮੈਂਟ ਵੱਲੋਂ ਬਰਬਾਦੀ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਮਜ਼ਦੂਰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਹਨ ਅਤੇ ਮੈਨੇਜਮੈਂਟ ਆਪਣੀ ਕਮਾਈ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਮੈਨੇਜਮੈਂਟ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਮੇਂ ਸਭ ਤੋਂ ਜ਼ਰੂਰੀ ਕੰਮ ਮਜ਼ਦੂਰਾਂ ਦੀ ਦਿਹਾੜੀ ਦਾ ਭੁਗਤਾਨ ਕਰਨਾ ਹੈ, ਪਰ ਮੈਨੇਜਮੈਂਟ ਠੇਕੇਦਾਰਾਂ ਨੂੰ ਪੈਸੇ ਦੇ ਰਹੀ ਹੈ, ਜਿਨ੍ਹਾਂ ਨੂੰ ਹੁਣ ਦੇਣ ਦੀ ਲੋੜ ਨਹੀਂ ਹੈ।

HEC Workers:6 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਵੱਡਾ ਸੰਘਰਸ਼ ਵਿੱਢਣ ਦੀ ਕੀਤੀ ਤਿਆਰੀ

ਵਿਕਾਸ ਤਿਵਾੜੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਮੈਨੇਜਮੈਂਟ ਅਜਿਹੇ ਠੇਕੇਦਾਰਾਂ ਨੂੰ ਸਿਰਫ ਇਸ ਲਈ ਪੈਸੇ ਦੇ ਰਹੀ ਹੈ ਕਿਉਂਕਿ ਉਨ੍ਹਾਂ ਦੀ ਅਦਾਇਗੀ ਨਾਲ ਮੈਨੇਜਮੈਂਟ 'ਚ ਬੈਠੇ ਅਧਿਕਾਰੀਆਂ ਦਾ ਕਮਿਸ਼ਨ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਭੁੱਖਮਰੀ ਦੇ ਕੰਢੇ ਬੈਠੇ ਕਰਮਚਾਰੀ ਆਪਣੀ ਤਨਖਾਹ ਦੀ ਮੰਗ ਨੂੰ ਲੈ ਕੇ ਮੈਨੇਜਮੈਂਟ ਕੋਲ ਜਾਂਦੇ ਹਨ ਤਾਂ ਮੈਨੇਜਮੈਂਟ ਟਾਲ-ਮਟੋਲ ਕਰ ਕੇ ਕੇਂਦਰ ਸਰਕਾਰ 'ਤੇ ਦੋਸ਼ ਮੜ੍ਹਦੀ ਹੈ। ਇਸ ਦੇ ਨਾਲ ਹੀ ਭਾਰਤੀ ਮਜ਼ਦੂਰ ਸੰਘ ਦੇ ਜਨਰਲ ਸਕੱਤਰ ਰਮਾਸ਼ੰਕਰ ਦਾ ਕਹਿਣਾ ਹੈ ਕਿ ਜੇਕਰ ਐਚ.ਈ.ਸੀ ਮੈਨੇਜਮੈਂਟ ਨੇ ਸਾਡੀਆਂ ਤਨਖਾਹਾਂ ਜਲਦੀ ਨਾ ਦਿੱਤੀਆਂ ਤਾਂ ਕਰਮਚਾਰੀ ਵੱਡੇ ਅੰਦੋਲਨ ਲਈ ਮਜਬੂਰ ਹੋਣਗੇ, ਜਿਸ ਲਈ ਮੈਨੇਜਮੈਂਟ ਹੀ ਜ਼ਿੰਮੇਵਾਰ ਹੋਵੇਗੀ।

HEC ਵਿੱਚ 1300 ਪੱਕੇ ਕਰਮਚਾਰੀ ਹਨ। ਇੱਥੇ 1745 ਠੇਕਾ ਕਾਮੇ ਹਨ, ਜਦਕਿ ਕੁਝ ਹੋਰ ਕਾਮੇ ਵੀ ਹਨ। ਕੁੱਲ ਮਿਲਾ ਕੇ ਕਰੀਬ 3500 ਮਜ਼ਦੂਰ ਹਨ। ਜਾਣਕਾਰੀ ਅਨੁਸਾਰ ਮਜ਼ਦੂਰਾਂ ਦੇ ਕਰੀਬ 80 ਤੋਂ 85 ਕਰੋੜ ਰੁਪਏ ਦਾ ਬਕਾਏ ਐੱਚ.ਈ.ਸੀ. ਕੋਲ ਪਿਆ ਹੈ ਪਰ ਪ੍ਰਬੰਧਕਾਂ ਵੱਲੋਂ ਕੋਈ ਵੀ ਅਧਿਕਾਰੀ ਇਸ ਸਬੰਧੀ ਠੋਸ ਕਦਮ ਨਹੀਂ ਚੁੱਕ ਰਿਹਾ। ਇਸ ਸਬੰਧੀ ਕਈ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਘਰ ਦੇ ਖਰਚੇ ਲਈ ਵੀ ਪੈਸੇ ਨਹੀਂ ਹਨ। ਨਵੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਤਿਉਹਾਰਾਂ ਦੇ ਨਾਂ ’ਤੇ ਕੁਝ ਪੈਸੇ ਦੇ ਕੇ ਮਜ਼ਦੂਰਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਹੁਣ ਮਜ਼ਦੂਰ ਆਪਣਾ ਪੂਰਾ ਹੱਕ ਲਏ ਬਿਨਾਂ ਸ਼ਾਂਤ ਨਹੀਂ ਹੋਣਗੇ। ਜੇਕਰ ਐਚ.ਈ.ਸੀ ਅਧਿਕਾਰੀ ਅਤੇ ਕੇਂਦਰ ਸਰਕਾਰ ਨੇ ਵਰਕਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਬੰਧਕੀ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ। ਤਾਂ ਜੋ ਮੈਨੇਜਮੈਂਟ ਲੋਕ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਸਮਝ ਸਕਣ।

ਇਹ ਵੀ ਪੜ੍ਹੋ: ਹਿੰਦੂ ਤੋਂ ਬਿਨਾਂ ਭਾਰਤ ਨਹੀਂ ਅਤੇ ਭਾਰਤ ਤੋਂ ਬਿਨਾਂ ਹਿੰਦੂ ਨਹੀਂ: ਭਾਗਵਤ

ETV Bharat Logo

Copyright © 2025 Ushodaya Enterprises Pvt. Ltd., All Rights Reserved.