ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਤਕਰੀਬਨ ਸੱਤ ਦਿਨਾਂ ਬਾਅਦ ਪਏ ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਲੋਕਾਂ ਨੂੰ ਆਵਾਜਾਈ ਵਿੱਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਵੀ ਪਿਆ।
ਏਅਰਪੋਰਟ ਰੋਡ 'ਤੇ ਕਾਫੀ ਮੀਂਹ ਪਿਆ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਸੜਕ ਤੇ ਪਾਣੀ ਖੜ੍ਹਾ ਦਿਖਾਈ ਦਿੱਤਾ। ਜਿਸ ਕਾਰਨ ਬੱਸਾਂ ਪਾਣੀ ਦੇ ਵਿੱਚ ਡੁੱਬੀਆਂ ਦਿਖਾਈ ਦਿੱਤੀਆਂ।
ਪ੍ਰਗਤੀ ਮੈਦਾਨ ਖੇਤਰ ਵਿਚ ਵੀ ਭਾਰੀ ਬਾਰਸ਼ ਹੋਈ ਹੈ। ਇਸ ਕਾਰਨ ਸੜਕਾਂ 'ਤੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਹਾਲਾਂਕਿ ਇੱਥੇ ਪੰਪ ਲਗਾ ਕੇ ਪਾਣੀ ਨੂੰ ਹਟਾਇਆ ਜਾ ਰਿਹਾ ਹੈ ਪਰ ਫਿਲਹਾਲ ਸਥਿਤੀ ਸਧਾਰਣ ਨਹੀਂ ਜਾਪ ਰਹੀ।
ਮਥੁਰਾ ਰੋਡ ਖੇਤਰ ਵਿੱਚ ਵੀ ਭਾਰੀ ਬਾਰਸ਼ ਹੋਈ ਹੈ। ਇੱਥੇ ਲੋਕਾਂ ਦੇ ਗੋਡਿਆਂ ਤੱਕ ਸੜਕਾਂ ਪਾਣੀ ਨਾਲ ਭਰੀਆਂ ਦਿਖਾਈ ਦਿੱਤੀਆਂ। ਪਾਣੀ ਭਰਨ ਦੀ ਸਮੱਸਿਆ ਇਸ ਸਾਰੇ ਖੇਤਰ ਵਿਚ ਪਹਿਲਾਂ ਹੀ ਵੇਖੀ ਗਈ ਹੈ।ਆਰ ਕੇ ਪੁਰਮ ਖੇਤਰ ਵਿੱਚ ਵੀ ਭਾਰੀ ਮੀਂਹ ਪਿਆ ਹੈ ਹਾਲਾਂਕਿ, ਇੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਨਹੀਂ ਹੋਇਆ।
ਇੱਥੋਂ ਤੱਕ ਕਿ ਧੌਲਾ ਕੂਆਂ ਖੇਤਰ ਵਿੱਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਪਾਣੀ ਭਾਰੀ ਮਾਤਰਾ ਦੇ ਵਿੱਚ ਪਾਣੀ ਇਕੱਠਾ ਹੋਣ ਦੀ ਸਮੱਸਿਆ ਇੱਥੇ ਵੀ ਪੈਦਾ ਹੋ ਗਈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਦਿੱਲੀ-ਐਨਸੀਆਰ ਵਿੱਚ ਪਏ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਪਰ ਇੰਡੀਆ ਗੇਟ ਖੇਤਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਖੜ੍ਹੀ ਦਿਖਾਈ ਦਿੱਤੀ ਜਿਸ ਕਾਰਨ ਗੋਡੇ ਗੋਡੇ ਪਾਣੀ ਖੜ੍ਹਾ ਦਿਖਾਈ ਦਿੱਤਾ।
ਮੰਡੀ ਹਾਊਸ ਅਤੇ ਕਨਾਟ ਪਲੇਸ ਖੇਤਰ ਵਿੱਚ ਭਾਰੀ ਮੀਂਹ ਪਿਆ ਹਾਲਾਂਕਿ, ਇਸ ਖੇਤਰ ਵਿਚ ਪਾਣੀ ਭਰਨ ਦੀ ਕੋਈ ਸਮੱਸਿਆ ਪੈਦਾ ਨਹੀਂ ਨਹੀਂ।
ਰਾਜਪਥ ਖੇਤਰ ਵਿੱਚ ਹੋਈ ਬਾਰਸ਼ ਵਿੱਚ ਲੋਕਾਂ ਨੇ ਗਰਮੀ ਤੋਂ ਰਾਹਤ ਦਾ ਸਾਹ ਲਿਆ ਹੈ। ਇਥੇ ਲੋਕ ਮੀਂਹ ਦੇ ਪਾਣੀ ਵਿਚ ਵੀ ਬਹੁਤ ਗਿੱਲੇ ਹਨ।
ਜਨਪਥ ਖੇਤਰ ਵਿੱਚ ਵੀ ਭਾਰੀ ਮੀਂਹ ਪਿਆ ਹਾਲਾਂਕਿ ਇਥੋਂ ਦੀਆਂ ਸੜਕਾਂ 'ਤੇ ਪਾਣੀ ਭਰਨ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਈ।