ETV Bharat / bharat

NEET UG ਪ੍ਰੀਖਿਆ ਮੁਲਤਵੀ ਕਰਨ ਦੀ ਮੰਗ 'ਤੇ ਸੁਣਵਾਈ ਅੱਜ - ਦਿੱਲੀ ਹਾਈ ਕੋਰਟ

ਦਿੱਲੀ ਹਾਈ ਕੋਰਟ 17 ਜੁਲਾਈ ਨੂੰ ਹੋਣ ਵਾਲੀ NEET-UG ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਕਰੇਗੀ।

Hearing on the demand for postponement of neet ug examination

author img

By

Published : Jul 14, 2022, 11:04 AM IST

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਅੱਜ 17 ਜੁਲਾਈ ਨੂੰ ਹੋਣ ਵਾਲੀ NEET-UG ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ। 13 ਜੁਲਾਈ ਨੂੰ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਪਟੀਸ਼ਨਰ ਦੀ ਤਰਫ਼ੋਂ ਜ਼ਿਕਰ ਕਰਦਿਆਂ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਇਸ ਪਟੀਸ਼ਨ 'ਤੇ 14 ਜੁਲਾਈ ਨੂੰ ਸੁਣਵਾਈ ਕਰਨ ਦੇ ਹੁਕਮ ਦਿੱਤੇ ਸਨ।

ਪਟੀਸ਼ਨ 'ਚ ਕਿਹਾ ਗਿਆ ਹੈ ਕਿ NEET-UG ਦੀ ਪ੍ਰੀਖਿਆ CUET ਦੀ ਪ੍ਰੀਖਿਆ ਨਾਲ ਟਕਰਾ ਰਹੀ ਹੈ। CUET ਦੀ ਪ੍ਰੀਖਿਆ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਆਪਣੇ ਅਧਿਕਾਰਤ ਨੋਟਿਸ 'ਚ ਕਿਹਾ ਸੀ ਕਿ CUET ਪ੍ਰੀਖਿਆ ਦਾ ਸਮਾਂ-ਸਾਰਣੀ ਤਿਆਰ ਕਰਦੇ ਸਮੇਂ NEET-UG ਦਾ ਧਿਆਨ ਰੱਖਿਆ ਜਾਵੇਗਾ ਪਰ NEET-UG ਦੀ ਪ੍ਰੀਖਿਆ 17 ਜੁਲਾਈ ਨੂੰ ਹੋ ਰਹੀ ਹੈ।

ਇਹ ਵੀ ਪੜ੍ਹੋ: ਦੇਸ਼ ਦੀ ਤਰੱਕੀ ਦੇ ਚਿੰਨ੍ਹ ਹੁਣ ਹਰ ਪਾਸੇ ਦਿਖਾਈ ਦੇ ਰਹੇ: RSS ਮੁੱਖੀ ਭਾਗਵਤ

ETV Bharat Logo

Copyright © 2025 Ushodaya Enterprises Pvt. Ltd., All Rights Reserved.