ਨਵੀਂ ਦਿੱਲੀ: ਐਲੋਪੈਥਿਕ ਚਿਕਿਸਤਾ ਉਤੇ ਆਪਣੀ ਟਿੱਪਣੀ ਨੂੰ ਲੈ ਕੇ ਯੋਗਗੁਰੂ ਰਾਮਦੇਵ ਵਿਵਾਦਾਂ ਵਿਚ ਹਨ।ਉਨ੍ਹਾਂ ਦੇ ਬਿਆਨ ਦਾ ਇੰਡੀਅਨ ਮੈਡੀਕਲ ਐਸੋਸਿਏਸ਼ਨ ਨੇ ਸਖਤ ਵਿਰੋਧ ਕੀਤਾ ਹੈ।ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਰਾਮਦੇਵ ਨੂੰ ਪੱਤਰ ਲਿਖਿਆ ਹੈ ਅਤੇ ਵਿਵਾਦਿਤ ਬਿਆਨ ਵਾਪਸ ਲੈਣ ਨੂੰ ਕਿਹਾ ਹੈ।
ਡਾ.ਹਰਸ਼ਵਰਧਨ ਨੇ ਕਿਹਾ ਹੈ ਕਿ ਰਾਮਦੇਵ ਦਾ ਬਿਆਨ ਕੋਰੋਨਾ ਵਾਰੀਅਰ ਦਾ ਅਪਮਾਨ ਕਰਦਾ ਹੈ।ਇਸ ਨਾਲ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਰਾਮਦੇਵ ਨੂੰ ਲਿਖ ਆਪਣੇ ਦੋ ਪੇਜ ਦੇ ਪੱਤਰ ਵਿਚ ਲਿਖਿਆ ਹੈ ਕਿ ਰਾਮਦੇਵ ਦਾ ਬਿਆਨ ਡਾਕਟਰਾਂ ਦਾ ਮਨੋਬਲ ਤੋੜਨ ਵਾਲਾ ਅਤੇ ਕੋਰੋਨਾ ਮਹਾਂਮਾਰੀ ਦੇ ਖਿਲਾਫ ਦੇਸ਼ ਵਿਚ ਲਖਾਈ ਨੂੰ ਕਮਜ਼ੋਰ ਕਰਨ ਵਾਲਾ ਸਾਬਿਤ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਚਿਕਿਸਤਾ ਸੰਘ ਨੇ ਸ਼ਨੀਵਾਰ ਨੂੰ ਰਾਮਦੇਵ ਦੇ ਬਿਆਨ ਨੂੰ ਆਗਿਆਨਤਾ ਭਰੀ ਟਿੱਪਣੀ ਕਰਾਰ ਦਿੱਤਾ ਸੀ।ਆਈਐਮਏ ਨੇ ਮੰਗ ਕੀਤੀ ਹੈ ਕਿ ਲੋਕਾਂ ਵਿਚ ਐਲੋਪੈਥੀ ਦਵਾਈਆਂ ਬਾਰੇ ਭਰਮ ਫੈਲਾਉਣ ਵਾਲੇ ਯੋਗ ਗੁਰੂ ਰਾਮਦੇਵ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਬਆਦ ਵਿਚ ਪਤੰਜਲੀ ਯੋਗਪੀਠ ਟਰੱਸਟ ਨੇ ਰਾਮਦੇਵ ਦੀ ਟਿੱਪਣੀ ਤੋਂ ਇਨਕਾਰ ਕੀਤਾ ਅਤੇ ਇਸ ਨੂੰ ਗਲਤ ਦੱਸਿਆ ਹੈ।ਪਤੰਜਲੀ ਯੋਗ ਪੀਠ ਨੇ ਇਕ ਬਿਆਨ ਜਾਰੀ ਕਰ ਟਿੱਪਣੀ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵੀਡਿਉ ਦਾ ਐਡਿਟ ਕੀਤਾ ਗਿਆ ਸੰਸਕਰਨ ਸਵਾਮੀ ਜੀ ਦੁਆਰਾ ਦਿੱਤੇ ਜਾ ਰਹੇ ਸੰਦਰਭ ਤੋਂ ਅਲੱਗ ਹੈ।
ਆਚਾਰੀਆ ਬਾਲ ਕ੍ਰਿਸ਼ਨ ਦੇ ਬਿਆਨ ਅਨੁਸਾਰ ਮਹਾਂਮਾਰੀ ਕਾਲ ਵਿਚ ਰਾਤ-ਦਿਨ ਸਖਤ ਮਿਹਨਤ ਕਰ ਰਹੇ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਰਾਮਦੇਵ ਪੂਰਾ ਪੂਰਾ ਸਨਮਾਨ ਕਰਦੇ ਹਨ।ਸਵਾਮੀ ਜੀ ਵੀ ਆਧੁਨਿਕ ਵਿਗਿਆਨ ਅਤੇ ਆਧੁਨਿਕ ਚਿਕਿਸਤਾ ਪੱਧਤੀ ਵਾਲਿਆ ਖਿਲਾਫ ਕੋਈ ਗਲਤ ਸੋਚ ਨਹੀਂ ਹੈ।ਉਹਨਾਂ ਦੇ ਖਿਲਾਫ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਗਲਤ ਅਤੇ ਨਿਰਥਕ ਹਨ।
ਦੱਸ ਦੇਈਏ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਕ ਵੀਡਿਉ ਦਾ ਹਵਾਲਾ ਦਿੰਦੇ ਹੋਏ ਆਈਐਮਏ ਨੇ ਕਿਹਾ ਹੈ ਕਿ ਰਾਮਦੇਵ ਨੇ ਦਾਅਵਾ ਕੀਤਾਹੈ ਕਿ ਐਲੋਪੈਥੀ ਮੁਰਖਤਾ ਪੂਰਨ ਵਿਗਿਆ ਹੈ ਅਤੇ ਭਾਰਤ ਦੇ ਔਸ਼ਧੀ ਦੁਆਰਾ ਕੋਵਿਡ ਦੇ ਇਲਾਜ ਦੇ ਲਈ ਮੰਨਜ਼ੂਰ ਕੀਤੀ ਗਈ ਰੇਡੇਸਿਵਿਰ , ਫੇਵੀਫੂਲ ਭਾਵ ਅਜਿਹੀ ਹੋਰ ਦਵਾਈਆ ਬਿਮਾਰੀ ਦਾ ਇਲਾਜ ਕਰਨ ਵਿਚ ਅਸਫਲ ਰਹੀ ਹੈ।ਆਈ ਐਮਏ ਦੇ ਅਨੁਸਾਰ ਰਾਮਦੇਵ ਨੇ ਕਿਹਾ ਹੈ ਕਿ ਐਲੋਪੈਥੀ ਦਵਾਈਆਂ ਲੈਣ ਦੇ ਬਾਅਦ ਲੱਖਾਂ ਦੀ ਗਿਣਤੀ ਵਿਚ ਮਰੀਜ਼ਾਂ ਦੀ ਮੌਤ ਹੋਈ ਹੈ।