ਦਿੱਲੀ: ਲੋਕ ਸਬਾ ਦੀ ਕਾਰਵਾਈ ਦੌਰਾਨ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ। ਉਨ੍ਹਾਂ ਨੇ ਜੰਮ ਕੇ ਦੋਵਾਂ ਪਾਰਟੀਆਂ 'ਤੇ ਨਿਸ਼ਾਨੇ ਸਾਧੇ। ਹਰਮਿਸਰਤ ਕੌਰ ਬਾਦਲ ਨੇ ਰਾਹੁਲ ਗਾਂਧੀ 'ਤੇ ਤੰਜ ਕੱਸਦੇ ਕਿਹਾ ਕਿ 'ਤੁਸੀਂ ਪੂਰੇ ਭਾਰਤ ਦੀ ਯਾਤਰਾ ਤਾਂ ਕਰ ਲਈ, ਪਰ ਕੀ ਤੁਸੀਂ ਇੱਕ ਵਾਰ ਵੀ ਦਿੱਲੀ 'ਚ ਵਿਧਵਾ ਕਲੌਨੀ 'ਚ ਜਾ ਕੇ ਉਨਹਾਂ ਦਾ ਦਰਦ ਸੁਣਿਆ ਹੈ। 1998 'ਚ ਜਿਸ ਵਿਅਕਤੀ ਨੇ ਕਤਲੇਆਮ ਕੀਤਾ ਜਗਦੀਸ਼ ਟਾਈਟਲਰ ਤੁਸੀਂ ਉਸ ਦੇ ਘਰ ਦੇ ਨੇੜੇ ਹੀ ਵਿਧਵਾ ਕਲੌਨੀ ਨੂੰ ਬਣਾ ਕੇ ਉਨਹਾਂ ਦਾ ਜ਼ਖਮਾਂ 'ਤੇ ਲੂਣ ਪਾਉਣ ਦਾ ਕੰਮ ਕੀਤਾ ਹੈ।
ਭਾਜਪਾ ਨੇ ਕਦੇ ਨਹੀਂ ਕੀਤਾ ਵਿਧਵਾ ਕੌਲਨੀ ਵੱਲ ਮੂੰਹ: ਉਧਰ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਜੋ ਕਰਨਾ ਸੀ ਉਹ ਕੀਤਾ, ਪਰ ਤੁਸੀਂ ਕੀ ਕੀਤਾ? ਕੀ ਕਦੇ ਤੁਸੀਂ ਉਸ ਵਿਧਵਾ ਕਲੌਨੀ ਵੱਲ ਮੂੰਹ ਕੀਤਾ। ਕਦੇ ਉਨ੍ਹਾਂ ਦੀ ਜਾ ਕੇ ਸਾਰ ਲਈ। ਅੱਜ ਤੁਸੀਂ ਸਭ ਦੇ ਸਾਥ ਅਤੇ ਸਭ ਦੇ ਵਿਕਾਸ ਦੀ ਗੱਲ ਕਰਦੇ ਹੋ ਫਿਰ ਉਨ੍ਹਾਂ ਵਿਧਵਾ ਔਰਤਾਂ ਬਾਰੇ ਕਿਉਂ ਨਹੀਂ ਸੋਚਿਆ ਗਿਆ, ਉਨ੍ਹਾਂ ਦੇ ਵਿਕਾਸ ਦੀ ਗੱਲ ਕਿਉਂ ਨਹੀਂ ਕੀਤੀ ਗਈ।
ਦੇਸ਼ ਲਈ ਸ਼ਰਮ ਦੀ ਗੱਲ: ਮਣੀਪੁਰ ਦੀ ਘਟਨਾ 'ਤੇ ਬੋਲਦੇ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਬਹੁਤ ਸ਼ਰਮ ਦੀ ਗੱਲ ਹੈ ਇੱਕ ਪਾਸੇ ਤਾਂ ਦੇਸ਼ 75ਵਾਂ ਆਜ਼ਾਦੀ ਮਹਾਉਤਸਵ ਮਨਾ ਰਿਹਾ ਹੈ ਤਾਂ ਦੂਜੇ ਪਾਸੇ ਔਰਤਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ। ਇਸ ਘਟਨਾ ਲਈ ਜਿੰਨੀ ਜ਼ਿੰਮੇਵਾਰ ਮਣੀਪੁਰ ਦੀ ਸਰਕਾਰ ਹੈ, ਉਸ ਤੋਂ ਜ਼ਿਆਦਾ ਕੇਂਦਰ ਸਰਕਾਰ ਹੈ ਜਿਸ ਨੇ ਇੱਕ ਵਾਰ ਵੀ ਜਾ ਕੇ ਮਣੀਪੁਰ ਦਾ ਹਾਲ ਨਹੀਂ ਦੇਖਿਆ ਅਤੇ ਨਾ ਹੀ ਉੱਥੋਂ ਦੇ ਮੁੱਖ ਮੰਤਰੀ 'ਤੇ ਕੋਈ ਕਾਰਵਾਈ ਕੀਤੀ। ਦੋਵਾਂ ਨੇ ਮਣੀਪੁਰ ਨੂੰ ਜਲਣ ਲਈ ਛੱਡ ਦਿੱਤਾ।
ਕੀ ਭਾਜਪਾ ਅਤੇ ਕਾਂਗਰਸ ਨਾਲ ਹੈ ਸਭ ਦਾ ਵਿਸ਼ਵਾਸ਼: ਉਨ੍ਹਾਂ ਲੋਕ ਸਭਾ 'ਚ ਅੱਗੇ ਬੋਲਦੇ ਆਖਿਆ ਕਿ ਅੱਜ ਲੋਕਾਂ ਦਾ ਵਿਸ਼ਵਾਸ ਭਾਜਪਾ ਨਾਲ ਜਾਂ ਫਿਰ ਕਾਂਗਰਸ ਦੇ ਨਾਲ ਹੈ। ਦੇਸ਼ ਦੇ ਹਿੰਦੂ, ਸਿੱਖ, ਇਸਾਈ, ਮੁਸਲਮਾਨ ਕਿਸ 'ਤੇ ਭਰੋਸਾ ਕਰਦੇ ਹਨ। ਉਨ੍ਹਾਂ ਨੇ ਆਖਿਆ ਕਿ ਜਦੋਂ ਵੀ ਕਿਸੇ ਅਹਿਮ ਮੁੱਦੇ ਦੀ ਗੱਲ ਹੁੰਦੀ ਹੈ ਤਾਂ ਕਾਂਗਰਸ ਨੂੰ ਕਸ਼ਮੀਰ ਯਾਦ ਆ ਜਾਂਦਾ ਹੈ ਅਤੇ ਭਾਜਪਾ ਨੂੰ 1984 ਯਾਦ ਆ ਜਾਂਦੀ ਹੈ। ਹਰਸਿਮਰਤ ਕੌਰ ਬਾਦਲ ਨੇ ਬਹੁਤ ਹੀ ਤਲਖ਼ ਲਹਿਜੇ 'ਚ ਬੋਲਿਆ ਕਿ ਜਦੋਂ ਵੀ ਦੇਸ਼ ਦੇ ਕਿਸੇ ਵੀ ਕੋਨੇ 'ਚ ਮੁਸੀਬਤ ਆਉਂਦੀ ਹੈ ਹਮੇਸ਼ਾ ਪੰਜਾਬੀ ਅੱਗੇ ਆ ਕੇ ਕੁਰਬਾਨੀ ਦਿੰਦੇ ਹਨ। ਚਾਹੇ ਉਹ ਸਾਡੇ ਗੁਰੂ ਸਹਿਬਾਨ ਹੋਣ ਜਾਂ ਫਿਰ ਪੰਜਾਬ ਦੇ ਨੌਜਵਾਨ ਹਮੇਸ਼ਾ ਹੀ ਸਬ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਚਾਹੇ 1894 ਹੋਵੇ, ਕਾਲੇਪਾਣੀ ਹੋਣ ਜਾਂ ਫਿਰ ਹੁਣ ਜੋ ਧੱਕਾ ਮੁੜ ਤੋਂ ਸਿੱਖਾਂ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਦੇ ਖਾਲਸਾ ਏਡ 'ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਕਦੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਉਨ੍ਹਾਂ ਨੂੰ ਆਸਾਮ ਭੇਜਿਆ ਜਾ ਰਿਹਾ ਹੈ। ਆਖਿਰ ਪੰਜਾਬ ਨਾਲ ਹੀ ਧੱਕਾ ਕਿਉਂ ਕੀਤਾ ਹੈ।
ਸਭ ਧਰਮਾਂ ਸਨਮਾਨ: ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਜਦੋਂ ਤੱਕ 5 ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ ਉਦੋਂ ਤੱਕ ਪੰਜਾਬ 'ਚ ਕਦੇ ਵੀ ਕੋਈ ਹਿੰਸਾ ਨਹੀਂ ਹੋਈ, ਕਿਉਂਕਿ ਉਨ੍ਹਾਂ ਨੇ ਸਭ ਧਰਮਾਂ ਦਾ ਸਨਮਾਨ ਕੀਤਾ। ਹਰ ਕਿਸੇ ਦੇ ਦੁੱਖ-ਸੁੱਖ 'ਚ ਸ਼ਰੀਕ ਹੁੰਦੇ ਸਨ ਪਰ ਅੱਜ ਕੱਲ੍ਹ ਤਾਂ ਸਭ ਧਰਮਾਂ ਦਾ ਸਿਰਫ਼ ਅਪਮਾਨ ਹੀ ਕੀਤਾ ਜਾ ਰਿਹਾ ਹੈ ਸਭ ਤੋਂ ਵੱਧ ਅਪਮਾਨ ਔਰਤਾਂ ਦਾ ਹੋ ਰਿਹਾ ਹੈ।