ETV Bharat / bharat

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ‘ਤਿਆਗ ਦਾ ਮੰਤਰ’ ਦਿੱਤਾ: ਮੋਦੀ

author img

By

Published : Apr 8, 2021, 9:36 PM IST

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਿੱਖ ਗੁਰੂਆਂ ਦੀ ਪਰੰਪਰਾ ਆਪਣੇ ਆਪ ’ਚ ਇੱਕ ਪੂਰਨ ਜੀਵਨ ਦਰਸ਼ਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਵੀਂ ਪੀੜ੍ਹੀ ਲਈ ਇਸ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ‘ਤਿਆਗ ਦਾ ਮੰਤਰ’ ਦਿੱਤਾ: ਮੋਦੀ
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ‘ਤਿਆਗ ਦਾ ਮੰਤਰ’ ਦਿੱਤਾ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਣ ਲਈ ਗਠਿਤ ਉੱਚ ਪੱਧਰੀ ਕਮੇਟੀ ਦੀ ਬੈਠਕ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਸਾਲਾ ਪ੍ਰਕਾਸ਼ ਦਿਹਾੜਾ ਮਨਾਉਣਾ ਇਕ ਰਾਸ਼ਟਰੀ ਕਰੱਤਵ ਹੈ ਅਤੇ ਇਸ ਮੌਕੇ ਪੂਰੇ ਦੇਸ਼ ਉਨ੍ਹਾਂ ਨੂੰ ਨਮਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਿੱਖ ਗੁਰੂਆਂ ਦੀ ਪਰੰਪਰਾ ਆਪਣੇ ਆਪ ’ਚ ਇੱਕ ਪੂਰਨ ਜੀਵਨ ਦਰਸ਼ਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਵੀਂ ਪੀੜ੍ਹੀ ਲਈ ਇਸ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ।

ਇਹ ਵੀ ਪੜੋ: ਹਾਈ ਕੋਰਟ ਨੇ ਬਲਾਤਕਾਰ ਮਾਮਲੇ ’ਚ ਪਟੀਸ਼ਨ ਕੀਤੀ ਖਾਰਿਜ, ਮਹਿਲਾ ’ਤੇ ਲਗਾਇਆ ਲੱਖ ਰੁਪਏ ਦਾ ਜ਼ੁਰਮਾਨਾ

ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਜੇਕਰ ਜੀਵਨ ਦੀ ਸਾਥਰਕਤਾ ਨੂੰ ਸਮਝਣਾ ਚਾਹੇ ਤਾਂ ਗੁਰੂਆਂ ਦੇ ਜੀਵਨ ਨੂੰ ਵੇਖ ਕੇ ਆਸਾਨੀ ਨਾਲ ਸਮਝ ਵੀ ਸਕਦੀ ਹੈ। ਉਨ੍ਹਾਂ ਦੇ ਜੀਵਨ ਵਿਚ ਤਿਆਗ ਸੀ। ਉਨ੍ਹਾਂ ਦੇ ਜੀਵਨ ਵਿਚ ਗਿਆਨ ਵੀ ਸੀ, ਪ੍ਰਕਾਸ਼ ਵੀ ਸੀ ਅਤੇ ਰੂਹਾਨੀ ਉੱਚਾਈ ਵੀ ਸੀ। ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਸਮਾਨਤਾ, ਤਿਆਗ ਦਾ ਮੰਤਰ ਸਾਨੂੰ ਦਿੱਤਾ ਹੈ। ਇਨ੍ਹਾਂ ਮੰਤਰਾਂ ਨੂੰ ਖ਼ੁਦ ਜਿਊਣਾ ਅਤੇ ਜਨ-ਜਨ ਤੱਕ ਪਹੁੰਚਾਉਣਾ ਹੀ ਸਾਡੇ ਸਾਰਿਆਂ ਦਾ ਕਰਤੱਵ ਹੈ।

ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਦੇ ਦਵਿੰਦਰ ਸਿੰਘ ਬਣੇ ਮਿਲਕ ਪਲਾਂਟ, ਪਟਿਆਲਾ ਦੇ ਵਾਈਸ ਚੇਅਰਮੈਨ

ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਇਸ ਬੈਠਕ ’ਚ ਕਮੇਟੀ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਰਾਸ਼ਟਰ ਸੇਵਾ ਦੇ ਨਾਲ-ਨਾਲ ਜੀਵ ਸੇਵਾ ਦਾ ਮਾਰਗ ਵਿਖਾਇਆ ਤੇ ਸਮਾਨਤਾ ਤੇ ਤਿਆਗ ਦਾ ਮੰਤਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮੌਕਾ ਇੱਕ ਰੂਹਾਨੀ ਸੌਭਾਗ ਵੀ ਹੈ ਅਤੇ ਇੱਕ ਰਾਸ਼ਟਰੀ ਕਰਤੱਵ ਵੀ ਹੈ। ਇਸ ’ਚ ਅਸੀਂ ਆਪਣਾ ਕੁਝ ਯੋਗਦਾਨ ਦੇ ਸਕੀਏ। ਇਹ ਗੁਰੂ ਕ੍ਰਿਪਾ ਸਾਨੂੰ ਸਾਰਿਆਂ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਨੇ ਸਾਲ ਭਰ ਹੋਣ ਵਾਲੇ ਆਯੋਜਨਾਂ ਅਤੇ ਪ੍ਰੋਗਰਾਮਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜੇ ਜਾਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.