ਰੋਹਤਕ : ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲ ਰਹੀ ਹੈ ਕਿ ਸਾਧਵੀਂ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਦੀ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਖ਼ਰਾਬ ਹੋਣ ਦੇ ਬਾਅਦ ਉਸਨੂੰ ਇਲਾਜ ਦੇ ਲਈ ਪੀਜੀਆਈ ਭਰਤੀ ਕਰਵਾਇਆ ਗਿਆ ਹੈ।
ਰਾਮ ਰਹੀਮ ਨੂੰ ਹਸਪਤਾਲ ਲਿਆਉਂਦੇ ਸਮੇਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਅਤੇ ਹਸਪਤਾਲ ਦੇ ਬਾਹਰ ਵੀ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਕਿਸ ਬਿਮਾਰੀ ਦੀ ਵਜ੍ਹਾਂ ਨਾਲ ਰਾਮ ਰਹੀਮ ਦੀ ਸਿਹਤ ਖਰਾਬ ਹੋਈ ਹੈ।ਉਥੇ ਹੀ ਲੋਕਾਂ ਨੂੰ ਪਤਾ ਨਾ ਲੱਗੇ ਇਸ ਦੇ ਲਈ ਪੁਲਿਸ ਐਬੂਲੈਂਸ ਨੂੰ ਬੜੀ ਸਾਵਧਾਨੀ ਨਾਲ ਪੀਜੀਆਈ ਤੱਕ ਲੈ ਕੇ ਆਈ।ਇਸ ਬਾਰੇ ਕੋਈ ਵੀ ਜਾਣਕਾਰੀ ਪ੍ਰਸ਼ਾਸਨ ਅਧਿਕਾਰੀ ਨਹੀਂ ਦੇ ਰਿਹਾ ਹੈ।
ਇਹ ਵੀ ਪੜੋ:ਇੰਟਰਨੈਸ਼ਨਲ ਨਰਸ-ਡੇਅ ਦੇ ਤਿਉਹਾਰ ਮੌਕੇ ਨਰਸਾਂ ਨੇ ਦਿਖਾਈ ਸੇਵਾ ਭਾਵਨਾ