ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ। ਇਸ ਲਈ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ਲਈ ਸਾਰੇ ਦਲ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੇ ਹਨ। ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸਦੇ ਅਨੁਸਾਰ ਰੋਹਿਣੀ ਤੋਂ ਸਰਬਜੀਤ ਸਿੰਘ ਵਿਰਕ, ਸਵਰੂਪ ਨਗਰ ਤੋਂ ਰਜਿੰਦਰ ਸਿੰਘ ਖੁਰਾਨਾ ਅਤੇ ਸਿਵਲ ਲਾਇੰਸ ਤੋਂ ਜਸਵੀਰ ਸਿੰਘ ਜੱਸੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਨ੍ਹਾਂ ਸਾਰਿਆਂ ਦੀ ਉਮੀਦਵਾਰੀ ਉੱਤੇ ਮੋਹਰ ਲਗਾ ਦਿੱਤੀ ਹੈ। ਪੀਤਮਪੁਰਾ ਤੋਂ ਸ਼ੋਮਣੀ ਅਕਾਲੀ ਦਲ ਨੇ ਮਹਿੰਦਰਪਾਲ ਸਿੰਘ ਚੱਡਾ, ਤ੍ਰਿਨਗਰ ਤੋਂ ਜਸਪ੍ਰੀਤ ਸਿੰਘ ਕਰਮਾਸਰ, ਸ਼ਕੁਬਸਤੀ ਤੋਂ ਰਮਿਤ ਸਿੰਘ ਚੱਡਾ, ਦੇਵ ਨਗਰ ਤੋਂ ਜੁਯਾਰ ਸਿੰਘ, ਰਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਡੋਕ, ਕਨੌਟ ਪਲੇਸ ਤੋਂ ਅਮਰਜੀਤ ਸਿੰਘ ਪਿੰਕੀ, ਰਮੇਸ਼ ਨਗਰ ਤੋਂ ਗੁਰੂਦੇਵ ਸਿੰਘ, ਟੈਗੌਰ ਗਾਰਡਨ ਤੋਂ ਭੁਪਿੰਦਰ ਸਿੰਘ ਗਿੰਨੀ ਅਤੇ ਹਰੀ ਨਗਰ ਤੋਂ ਜਸਪ੍ਰੀਤ ਸਿੰਘ ਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਖਿਆਲਾ ਤੋਂ ਰਜਿੰਦਰ ਸਿੰਘ ਉਮੀਦਵਾਰ, ਫਤਿਹਨਗਰ ਤੋਂ ਅਮਰਜੀਤ ਸਿੰਘ ਪੱਪੂ, ਖਿਆਲ ਤੋਂ ਰਜਿੰਦਰ ਸਿੰਘ, ਤਿਲਕ ਨਗਰ ਤੋਂ ਦਲਜੀਤ ਸਿੰਘ ਸਰਨਾ, ਵਿਕਾਸਪੁਰੀ ਤੋਂ ਇੰਦਰਜੀਤ ਸਿੰਘ ਮੌਂਟੀ, ਉਤਮ ਨਗਰ ਤੋਂ ਰਮਨਜੋਤ ਸਿੰਘ ਮੀਤਾ, ਸ਼ਿਵਨਗਰਤ ਤੋਂ ਰਮਨਦੀਪ ਸਿੰਘ ਥਾਪਰ, ਸਰਿਤਾ ਵਿਹਾਰ ਤੋਂ ਗੁਰਪ੍ਰੀਤ ਸਿੰਘ ਜੱਸਾ ਸਫਦਰਜੰਗ ਇਨਕਲੇਵ ਤੋਂ ਕੁਲਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ਇਸੇ ਤਰ੍ਹਾਂ ਮਾਲਵੀਯ ਨਗਰ ਤੋਂ ਉਂਕਾਰ ਸਿੰਘ ਰਾਜਾ, ਜੰਗਪੁਰਾ ਤੋਂ ਜਸਮੀਰ ਸਿੰਘ, ਦਿਲਸ਼ਾਦ ਗਾਰਡਨ ਤੋਂ ਬਲਵੀਰ ਸਿੰਘ, ਵਿਵੇਕ ਵਿਹਾਰ ਤੋਂ ਜੈਸਮੀਨ ਸਿੰਘ ਨੋਨੀ, ਖੁਰੇਜੀ ਖਾਸ ਤੋਂ ਜਤਿੰਦਰਪਾਲ ਸਿੰਘ ਗੋਲਡੀ ਅਤੇ ਪ੍ਰੀਤ ਵਿਹਾਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਬਣਾਇਆ।