ਗੁਜਰਾਤ : ਦੇਸ਼ ਦੀ ਰੱਖਿਆ ਲਈ ਵਰਦੀ ਪਾ ਕੇ ਸਿਪਾਹੀ ਬਣਨਾ ਜ਼ਰੂਰੀ ਨਹੀਂ ਹੈ। ਕੁੱਝ ਆਮ ਨਾਗਰਿਕ ਹਨ ਜੋ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਬੇਸ਼ਕ ਉਹ ਫੌਜ ਵਿੱਚ ਨਾਂ ਹੋਣ। ਅਜਿਹਾ ਹੀ ਇੱਕ ਨਾਗਰਿਕ ਗੁਜਰਾਤ ਦਾ ਰਣਛੋੜਦਾਸ ਰਬਾਰੀ ਸੀ।
ਪਾਕਿਸਤਾਨ ਦੇ 1200 ਸੈਨਿਕਾਂ 'ਤੇ ਪਏ ਭਾਰੀ
ਭਾਰਤ-ਪਾਕਿਸਤਾਨ ਵਿਚਾਲੇ ਸਾਲ 1965 ਤੇ 1971 ਦੀਆਂ ਲੜਾਈਆਂ 'ਚ ਰਣਛੋੜਦਾਸ ਨੇ ਫੌਜ ਦੀ ਅਗਵਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰਣਛੋੜਦਾਸ, ਜੋ ਇਲਾਕੇ ਤੋਂ ਪੂਰੀ ਤਰ੍ਹਾਂ ਜਾਣੂ ਸੀ, ਉਸ ਨੇ ਭਾਰਤੀ ਫੌਜ ਨੂੰ 1200 ਪਾਕਿਸਤਾਨੀ ਸੈਨਿਕਾਂ ਦੇ ਟਿਕਾਣੇ ਬਾਰੇ ਸਹੀ ਜਾਣਕਾਰੀ ਦਿੱਤੀ ਸੀ। ਇਹ ਜਾਣਕਾਰੀ ਫੌਜ ਲਈ ਬਹੁਤ ਮਦਦਗਾਰ ਸਾਬਤ ਹੋਈ। ਰਣਛੋੜਦਾਸ ਪੱਗੀ ਦਾ ਜਨਮ ਅਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਵਿੱਚ ਹੋਇਆ ਸੀ। ਜਨਵਰੀ 2013 ਵਿੱਚ 112 ਸਾਲ ਦੀ ਉਮਰ ਵਿੱਚ ਰਣਛੋੜਦਾਸ ਦਾ ਦੇਹਾਂਤ ਹੋ ਗਿਆ ਸੀ।
ਰਣਛੋੜਦਾਸ ਅਖੰਡ ਭਾਰਤ ਦੇ ਪੇਥਾਪੁਰ ਗਠਡੋ ਪਿੰਡ ਦਾ ਵਸਨੀਕ ਸੀ। ਵੰਡ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ। ਚਰਵਾਹੇ ਦਾ ਕੰਮ ਕਰਨ ਵਾਲਾ ਰਾਣਛੋੜ ਪਾਕਿਸਤਾਨੀ ਸੈਨਿਕਾਂ ਦੇ ਜੁਲਮਾਂ ਤੋਂ ਤੰਗ ਆ ਕੇ ਬਨਾਸਕਾਂਠਾ (ਗੁਜਰਾਤ) ਵਿੱਚ ਵਸ ਗਿਆ।
1965 ਦੀ ਸ਼ੁਰੂਆਤ 'ਚ ਪਾਕਿਸਤਾਨੀ ਫੌਜ ਨੇ ਭਾਰਤ ਦੀ ਕੱਛ ਸਰਹੱਦ 'ਤੇ ਵਿਘੋਕੋਟ ਪੁਲਿਸ ਸਟੇਸ਼ਨ 'ਤੇ ਕਬਜ਼ਾ ਕਰ ਲਿਆ। ਇਸ ਤੋਂ ਛੁਟਕਾਰਾ ਪਾਉਣ ਦੀ ਜੰਗ ਵਿੱਚ ਭਾਰਤ ਦੇ 100 ਜਵਾਨ ਸ਼ਹੀਦ ਹੋਏ ਸਨ। ਰਣਛੋੜਦਾਸ ਨੇ ਪਾਕਿਸਤਾਨੀ ਸੈਨਿਕਾਂ ਤੋਂ ਆਪਣੀਆਂ ਨਜ਼ਰਾਂ ਬਚਾ ਕੇ ਭਾਰਤੀ ਫੌਜ ਦੇ ਦੂਜੇ ਡਿਵੀਜ਼ਨ ਨੂੰ ਉਨ੍ਹਾਂ ਦੇ ਅਸਲ ਟਿਕਾਣੇ ਦੀ ਸਟੀਕ ਜਾਣਕਾਰੀ ਦਿੱਤੀ। ਉਨ੍ਹਾਂ ਸਮੇਂ 'ਤੇ ਮੋਰਚੇ 'ਤੇ ਪਹੁੰਚਣ ਦੇ ਲਈ ਭਾਰਤੀ ਫੌਜ ਦੀ ਟੁਕੜੀ ਨੂੰ ਰਾਹ ਵਿਖਾਇਆ। ਆਖਿਰਕਾਰ ਭਾਰਤੀ ਫੌਜ ਨੇ ਇਹ ਜੰਗ ਜਿੱਤ ਲਈ।
1971 ਦੀ ਜੰਗ 'ਚ ਅਦਾ ਕੀਤੀ ਅਹਿਮ ਭੂਮਿਕਾ
1971 ਦੀ ਜੰਗ ਦੌਰਾਨ, ਰਣਛੋੜਦਾਸ ਇੱਕ ਉੱठ 'ਤੇ ਸਵਾਰ ਹੋ ਕੇ ਬੋਰਿਯਾਬੇਟ ਤੋਂ ਪਾਕਿਸਤਾਨ ਗਏ ਤੇ ਘੋਰਾ ਇਲਾਕੇ 'ਚ ਪਾਕਿਸਤਾਨੀ ਫੌਜ ਦੇ ਲੁੱਕਣ ਵਾਲੇ ਥਾਂ ਦੀ ਜਾਣਕਾਰੀ ਲੈ ਕੇ ਵਾਪਸ ਪਰਤੇ। ਪਾਗੀ ਦੇ ਇਨਪੁਟ 'ਤੇ ਭਾਰਤੀ ਫੌਜ ਨੇ ਮਾਰਚ ਕੀਤਾ। ਜੰਗ ਦੇ ਦੌਰਾਨ ਰਣਛੋੜਦਾਸ ਨੇ ਫੌਜ ਨੂੰ ਗੋਲਾ- ਬਾਰੂਦ ਪਹੁੰਚਾਉਣ ਦਾ ਕੰਮ ਵੀ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਸਣੇ ਕਈ ਪੁਰਸਕਾਰਾਂ ਨਾਲ ਸਨਮਾਨਤ ਵੀ ਕੀਤਾ ਗਿਆ ਹੈ।
ਫਿਲਮ 'ਚ ਨਿਭਾਇਆ ਜਾ ਰਿਹਾ ਰਣਛੋੜਦਾਸ ਦਾ ਕਿਰਦਾਰ
ਆਗਮੀ ਹਿੰਦੀ ਫਿਲਮ ਵਿੱਚ ਇੱਕ ਮਸ਼ਹੂਰ ਅਭਿਨੇਤਾ ਸੰਜੇ ਦੱਤ ਵੱਲੋਂ ਰਣਛੋੜਦਾਸ 'ਪਗੀ' ਦੇ ਅਧਾਰ 'ਤੇ ਇੱਕ ਵਿਸ਼ੇਸ਼ ਭੂਮਿਕਾ ਵੀ ਦਿਖਾਈ ਗਈ ਹੈ। ਫਿਲਮ ਵਿੱਚ ਇਸ ਕਿਰਦਾਰ ਦਾ ਨਾਂਅ ਰਣਛੋੜ ਰਬੜੀ ਹੈ।
ਰਣਛੋੜਦਾਰ ਦੇ ਪੋਤੇ ਵਿਸ਼ਣੂ ਰਬਾਰੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ, " ਮੇਰੇ ਦਾਦਾ ਨੇ ਦੋ ਵਾਰ ਆਪਣੀ ਜ਼ਮੀਨੀ ਸ਼ਕਤੀ ਨਾਲ ਪਾਕਿਸਤਾਨੀ ਫੌਜ ਦੇ ਖਿਲਾਫ ਭਾਰਤੀ ਫੌਜ ਨੂੰ ਜਿੱਤ ਦਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ ਕੋਲ ਇੱਕ ਨੌਕਰੀ ਵੀ ਸੀ। ਸਰਹੱਦੀ ਖੇਤਰ ਵਿੱਚ ਕਈ ਸਾਲਾਂ ਤੱਕ ਉਹ ਇੱਕ ਫੂੱਟਮੈਨ (ਪਗੀ) ਵਜੋਂ ਪੁਲਿਸ ਸਟੇਸ਼ਨ 'ਚ ਤਾਇਨਾਤ ਸਨ। ਸਾਲ 2013 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਉਨ੍ਹਾਂ ਨੂੰ ਫੌਜ ਦੇ ਜਵਾਨਾਂ ਤੇ ਪੁਲਿਸ ਕਰਮਚਾਰਿਆਂ ਵੱਲੋਂ ਗਾਰਡ ਆਫ ਆਨਰ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ। ਹੁਣ ਸਾਨੂੰ ਇੱਕ ਵਿਅਕਤੀ ਨੂੰ ਹਿੰਦੀ ਫਿਲਮ ਵਿੱਚ ਬਤੌਰ ਕਿਰਦਾਰ ਉਨ੍ਹਾਂ ਦੀ ਭੂਮਿਕ ਨਿਭਾਉਦੇ ਹੋਏ ਵੇਖ ਕੇ ਖੁਸ਼ੀ ਹੋਵੇਗੀ। ਹੁਣ ਤੱਕ ਮਹਿਜ਼ ਸਾਡਾ ਪਰਿਵਾਰ ਤੇ ਸਾਡਾ ਪਿੰਡ ਹੀ ਉਨ੍ਹਾਂ ਦਾ ਇਤਿਹਾਸ ਜਾਣਦਾ ਸੀ ਤੇ ਇਸ ਫਿਲਮ ਦੇ ਆਉਣ ਨਾਲ ਪੂਰੀ ਦੁਨੀਆ ਉਨ੍ਹਾਂ ਬਾਰੇ ਜਾਣੂ ਹੋਵੇਗੀ। "
" ਲਿੰਬੂਲਾ ਪਿੰਡ ਕਰਸ਼ਾਨਭਾਈ ਰਬਾਰੀ ਦੇ ਸਰਪੰਚ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਰਣਛੋੜਦਾਸ ਸਵਾਭਾਈ ਰਬਾਰੀ ਵਾਸਰਦਾ ਪਿੰਡ ਦੇ ਮੂਲ ਨਿਵਾਸੀ ਸਨ, ਪਰ ਉਹ ਆਪਣੇ ਜੱਦੀ ਪਿੰਡ ਲਿੰਬੂਲਾ ਆਏ ਤੇ ਚੌਂਕੀਦਾਰ ਦਾ ਕੰਮ ਕਰ ਰਹੇ ਸੀ। ਜੇਕਰ ਕੋਈ ਪਾਣੀ ਵਿੱਚ ਵੀ ਦੌੜ ਰਿਹਾ ਹੁੰਦਾ ਸੀ ਤਾਂ ਉਹ ਉਸ ਨੂੰ ਪਛਾਣ ਲੈਂਦੇ ਸਨ। ਇਸ ਨਾਲ ਉਨ੍ਹਾਂ ਨੂੰ ਬਨਾਸਕਾਂਠਾ ਜ਼ਿਲ੍ਹੇ 'ਚ ਰਣਛੋੜ ਪਗੀ ਦੀ ਉਪਾਧੀ ਮਿਲੀ। ਰਣਛੋੜਦਾਸ ਨੂੰ ਭਾਰਤ ਤੇ ਪਾਕਿਸਤਾਨ ਜੰਗ ਦੇ ਦੌਰਾਨ ਜਰਨਲ ਮਾਨੇਕ ਸ਼ਾਹ ਤੇ ਵਨਰਾਜ ਸਿੰਘ ਜਾਲਾ ਡੀਵਾਈਐਸਪੀ ਵੱਲੋਂ ਖ਼ਾਸ ਤੌਰ 'ਤੇ ਸਨਮਾਨਤ ਕੀਤਾ ਗਿਆ ਸੀ। "
ਇਹ ਵੀ ਪੜ੍ਹੋ : #JeeneDo : ਧੀਆਂ ਨਾਲ ਦਰਿੰਦਗੀ ਦੀਆਂ ਉਹ ਵਾਰਦਾਤਾਂ ਜਿਨ੍ਹਾਂ ਨਾਲ ਹਿਲ ਗਿਆ ਸੀ ਦੇਸ਼