ETV Bharat / bharat

ਨੀਰਜ ਨਾਮ ਵਾਲਿਆਂ ਦੀਆਂ ਕਿਉਂ ਲੱਗੀਆਂ ਮੌਜ਼ਾਂ, ਪੜ੍ਹੋ ਦਿਲਚਸਪ ਖ਼ਬਰ - ਲੋਕਾਂ ਦੀ ਮੁਫਤ 'ਚ ਕਟਿੰਗ

ਜਦੋਂ ਤੋਂ ਨੀਰਜ ਚੋਪੜਾ ਨੇ ਦੇਸ਼ ਲਈ ਓਲੰਪਿਕ ਦੇ ਵਿੱਚੋਂ ਸੋਨ ਤਗਮਾ ਜਿੱਤਿਆ ਹੈ ਉਦੋਂ ਤੋਂ ਪੂਰਾ ਦੇਸ਼ ਜਸ਼ਨਾਂ ਦੇ ਵਿੱਚ ਡੁੱਬਿਆ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਗੁਜਰਾਤ ਦੇ ਵਿੱਚ ਨੀਰਜ ਨਾਮ ਵਾਲਿਆਂ ਦੀਆ ਮੌਜ਼ਾਂ ਲੱਗੀਆਂ ਵੀ ਦਿਖਾਈ ਦੇ ਰਹੀਆਂ ਹਨ।

ਨੀਰਜ ਨਾਂ ਵਾਲਿਆਂ ਦੀਆਂ ਕਿਉਂ ਲੱਗੀਆਂ ਮੌਜ਼ਾਂ
ਨੀਰਜ ਨਾਂ ਵਾਲਿਆਂ ਦੀਆਂ ਕਿਉਂ ਲੱਗੀਆਂ ਮੌਜ਼ਾਂ
author img

By

Published : Aug 9, 2021, 10:10 PM IST

ਗੁਜਰਾਤ: ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤ ਕੇ ਨੀਰਜ ਚੋਪੜਾ ਦੇਸ਼ ਦੀਆਂ ਅੱਖਾਂ ਦਾ ਤਾਰਾ ਬਣ ਗਏ ਹਨ। ਉਨ੍ਹਾਂ ਦੀ ਮਿਹਨਤ ਦਾ ਫਲ ਤਾਂ ਉਨ੍ਹਾਂ ਨੂੰ ਮਿਲਣਾ ਹੀ ਸੀ,ਪਰ ਗੁਜਰਾਤ 'ਚ ਉਨ੍ਹਾਂ ਦੇ ਹਮ ਨਾਵਾਂ ਦੀ ਵੀ ਬੱਲੇ-ਬੱਲੇ ਹੋ ਗਈ ਹੈ। ਨੀਰਜ ਨਾਂ ਵਾਲਿਆਂ ਨੂੰ ਰੋਪਵੇ 'ਚ ਸਫਰ ਤੇ ਹੇਅਰ ਕਟਿੰਗ ਤੋਂ ਲੈ ਕੇ ਪੈਟਰੋਲ ਤੱਕ ਮੁਫ਼ਤ ਮਿਲ ਰਿਹਾ ਹੈ। ਲੰਬੇ ਇੰਤਜ਼ਾਰ ਦੇ ਬਾਅਦ ਓਲੰਪਿਕ 'ਚ ਜੈਵਲਿਨ ਥ੍ਰੋ 'ਚ ਜਦੋਂ ਨੀਰਜ ਚੋਪੜਾ ਨੇ ਗੋਲਡ ਮੈਡਲ 'ਤੇ ਨਿਸ਼ਾਨਾ ਬਿੰਨ੍ਹਿਆਂ ਤਾਂ ਦੁਨੀਆ ਭਰ 'ਚ ਵਸੇ ਭਾਰਤੀਆਂ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ।

ਕੇਂਦਰ ਤੇ ਸੂਬਾ ਸਰਕਾਰਾਂ, ਖੇਡ ਸੰਗਠਨ ਆਦਿ ਨੇ ਓਲੰਪਿਕ ਜੇਤੂਆਂ ਲਈ ਖਜ਼ਾਨੇ ਖੋਲ੍ਹ ਦਿੱਤੇ ਹਨ। ਜੂਨਾਗੜ੍ਹ ਦੇ ਗਿਰਨਾਰ ਰੋਪਵੇ 'ਚ ਨੀਰਜ ਨਾਂ ਵਾਲੇ ਮੁਫ਼ਤ ਸਵਾਰੀ ਕਰ ਸਕਣਗੇ। ਇਸਦੀ ਮਾਲਿਕ ਊਸ਼ਾ ਬ੍ਰੇਕੋ ਕੰਪਨੀ ਦੇ ਮੁਤਾਬਕ, 20 ਅਗਸਤ ਤੱਕ ਨੀਰਜ ਨਾਂ ਦਾ ਕੋਈ ਵੀ ਵਿਅਕਤੀ ਆਪਣਾ ਪਛਾਣ ਪੱਤਰ ਲੈ ਕੇ ਗਿਰਨਾਰ ਰੋਪਵੇ ਦੀ ਮੁਫ਼ਤ ਸਵਾਰੀ ਕਰ ਸਕਦਾ ਹੈ।

ਇਹ ਦੇਸ਼ ਦੇ ਸਭ ਤੋਂ ਲੰਬੇ ਰੋਪਵੇ 'ਚ ਗਿਣਿਆ ਜਾਂਦਾ ਹੈ, ਜਿਸਦਾ ਇਕ ਪਾਸੇ ਦਾ ਕਿਰਾਇਆ 400 ਰੁਪਏ ਤੇ ਦੋਵੇਂ ਪਾਸਿਆਂ ਦਾ 700 ਰੁਪਏ ਹੈ। ਪਹਿਲਾਂ ਗਿਰਨਾਰ ਪਹਾੜ 'ਤੇ ਸਥਿਤ ਅੰਬੇ ਮਾਤਾ ਜੀ ਦੇ ਮੰਦਰ 'ਚ ਜਾਣ ਲਈ 9,999 ਪੌੜ੍ਹੀਆਂ ਚੜ੍ਹਨੀਆਂ ਪੈਂਦੀਆਂ ਸਨ। ਭਰੂਚ ਦੇ ਐੱਸਪੀ ਪੈਟਰੋਲ ਪੰਪ ਨੇ ਵੀ ਅਨੋਖੀ ਯੋਜਨਾ ਸ਼ੁਰੂ ਕੀਤੀ ਹੈ। ਉਸਨੇ ਨੀਰਜ ਨਾਂ ਵਾਲਿਆਂ ਨੂੰ 501 ਰੁਪਏ ਦਾ ਪੈਟਰੋਲ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਪੈਟਰੋਲ ਪੰਪ 'ਤੇ ਨੀਰਜ ਨਾਂ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਭਰੂਚ ਦੇ ਹੀ ਅੰਕਲੇਸ਼ਵਰ 'ਚ ਇਕ ਸੈਲੂਨ ਮਾਲਿਕ ਨੇ ਵੀ ਨੀਰਜ ਨਾਂ ਦੇ ਲੋਕਾਂ ਦੀ ਮੁਫਤ 'ਚ ਕਟਿੰਗ ਤੇ ਸ਼ੇਵਿੰਗ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:ਵਤਨ ਪਰਤੇ ਓਲੰਪਿਅਨ ਮੈਡਲਿਸਟ ਦਾ ਹੋਇਆ ਜ਼ੋਰਦਾਰ ਸਵਾਗਤ, ਕੇਕ ਕੱਟ ਮਨਾਈ ਖੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.