ਚੰਡੀਗੜ੍ਹ: ਟੋਕੀਓ ਓਲਪਿੰਕ ਵਿੱਚ 41 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ਵਿੱਚ ਮਾਸਕੋ ਓਲਪਿੰਕ ਵਿੱਚ ਗੋਲਡ ਮੈਡਲ ਜਿੱਤਿਆ ਸੀ। ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਦੇ ਫਰਕ ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਦੀ ਖੁਸ਼ੀ ਜਾਹਿਰ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕੀ ਹਾਕੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਸੁਧਾਰ, ਖੇਡ ਸਹੂਲਤਾਂ ਵਿੱਚ ਹੋਵੇਗਾ ਜਿਸ ਨਾਲ ਖਿਡਾਰੀ ਹੋਰ ਚੰਗਾ ਪ੍ਰਦਰਸ਼ਨ ਕਰ ਸਕਣਗੇ।
ਇਹ ਵੀ ਪੜੋ: ਹਾਕੀ ਜਿੱਤਣ ਤੋਂ ਬਾਅਦ ਭਗਵੰਤ ਮਾਨ ਨੇ PM ਮੋਦੀ ਅੱਗੇ ਰੱਖੀ ਇਹ ਮੰਗ
ਇਸ ਦੌਰਾਨ ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕੀ ਮਹਿਲਾ ਹਾਕੀ ਟੀਮ ਬਹੁਤ ਵਧੀਆ ਖੇਡ ਰਹੀ ਹੈ ਜਿਸ ਨਾਲ ਮਹਿਲਾ ਸ਼ਸ਼ਕਤੀਕਰਨ ਵਿੱਚ ਅਹਿਮ ਯੋਗਦਾਨ ਯੂਨੀਵਰਸਟੀਆਂ ਕਾਲਜਾਂ ਵਿੱਚ ਜਾਕੇ ਪਾਉਣਗੀਆਂ, ਕਿਉਂਕਿ ਜਿਸ ਪਿਛੋਕੜ ਤੋਂ ਲੜਕੀਆਂ ਨੇ ਮਿਹਨਤ ਕਰ ਉਚੇ ਮੁਕਾਮ ਤੱਕ ਪਹੁੰਚਿਆ ਹਨ ਉਸ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਾਨ ਮਿਲੇਗੀ।
ਇਹ ਵੀ ਪੜੋ: Tokyo Olympics: PM ਮੋਦੀ ਨੇ ਹਾਕੀ ਟੀਮ ਨਾਲ ਕੀਤੀ ਗੱਲਬਾਤ, ਕਹੀ ਵੱਡੀ ਗੱਲ