ਨਵੀਂ ਦਿੱਲੀ: ਬਾਹਰੀ ਦਿੱਲੀ ਦੇ ਕਾਂਝਵਾਲਾ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 31 ਦਸੰਬਰ ਅਤੇ 1 ਜਨਵਰੀ ਦੀ ਰਾਤ ਨੂੰ ਪੰਜ ਲੜਕੇ ਸਕੂਟੀ ਸਵਾਰ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟ ਕੇ ਲੈ ਗਏ। ਇਸ ਵਿਚ ਲੜਕੀ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਪੁਲਿਸ ਨੇ ਨੰਗੀ ਹਾਲਤ ਵਿਚ ਬਰਾਮਦ ਕੀਤੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਹਾਦਸੇ ਦਾ ਹੈ, ਕਿਉਂਕਿ ਔਰਤ ਦੀ ਲਾਸ਼ ਨੰਗੀ ਪਈ ਮਿਲੀ ਸੀ, ਇਸ ਲਈ ਪੁਲਸ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। (girl killed in car accident in delhi-body dragged).
-
दिल्ली के कंझावला में एक लड़की की नग्न अवस्था में लाश मिली, बताया जा रहा है कि कुछ लड़कों ने नशे की हालत में गाड़ी से उसकी स्कूटी को टक्कर मारी और उसे कई किलोमीटर तक घसीटा।
— Swati Maliwal (@SwatiJaiHind) January 1, 2023 " class="align-text-top noRightClick twitterSection" data="
ये मामला बेहद भयानक है, मैं दिल्ली पुलिस को हाज़िरी समन जारी कर रही हूँ। पूरा सच सामने आना चाहिए।
">दिल्ली के कंझावला में एक लड़की की नग्न अवस्था में लाश मिली, बताया जा रहा है कि कुछ लड़कों ने नशे की हालत में गाड़ी से उसकी स्कूटी को टक्कर मारी और उसे कई किलोमीटर तक घसीटा।
— Swati Maliwal (@SwatiJaiHind) January 1, 2023
ये मामला बेहद भयानक है, मैं दिल्ली पुलिस को हाज़िरी समन जारी कर रही हूँ। पूरा सच सामने आना चाहिए।दिल्ली के कंझावला में एक लड़की की नग्न अवस्था में लाश मिली, बताया जा रहा है कि कुछ लड़कों ने नशे की हालत में गाड़ी से उसकी स्कूटी को टक्कर मारी और उसे कई किलोमीटर तक घसीटा।
— Swati Maliwal (@SwatiJaiHind) January 1, 2023
ये मामला बेहद भयानक है, मैं दिल्ली पुलिस को हाज़िरी समन जारी कर रही हूँ। पूरा सच सामने आना चाहिए।
ਬਾਹਰੀ ਦਿੱਲੀ ਦੀ ਟੀਮ ਨੂੰ ਸਵੇਰੇ 3.53 ਵਜੇ ਸੂਚਨਾ ਮਿਲੀ ਕਿ ਇੱਕ ਬਲੈਰੋ ਗੱਡੀ ਵਿੱਚੋਂ ਇੱਕ ਲਾਸ਼ ਨੂੰ ਖਿੱਚਿਆ ਜਾ ਰਿਹਾ ਹੈ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਂਝਵਾਲਾ ਰੋਡ ’ਤੇ ਇੱਕ ਲੜਕੀ ਦੀ ਲਾਸ਼ ਪਈ ਹੈ। ਕ੍ਰਾਈਮ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਫੋਰੈਂਸਿਕ ਸਬੂਤ ਵੀ ਇਕੱਠੇ ਕੀਤੇ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਮੰਗੋਲਪੁਰੀ ਦੇ ਐਸਜੀਐਮ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਕਾਰ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕਾਰ ਸੁਲਤਾਨਪੁਰੀ ਕੋਲ ਖਰਾਬ ਹਾਲਤ ਵਿੱਚ ਮਿਲੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਇੱਕ ਸਕੂਟੀ ਵੀ ਮਿਲੀ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਸਕੂਟੀ ਸਵਾਰ ਲੜਕੀ ਗੱਡੀ ਦੇ ਪਹੀਏ 'ਚ ਫਸ ਗਈ ਸੀ ਅਤੇ ਤੇਜ਼ ਰਫਤਾਰ ਕਾਰ ਉਸ ਨੂੰ ਕਾਫੀ ਦੂਰ ਤੱਕ ਘਸੀਟ ਰਹੀ ਸੀ। ਪੁਲਿਸ ਨੇ ਕਾਰ ਸਵਾਰ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨ, ਮਿੱਠੂ ਅਤੇ ਮਨੋਜ ਮਿੱਤਲ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਪੂਰੇ ਮਾਮਲੇ 'ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ- ਦਿੱਲੀ ਦੇ ਕਾਂਝਵਾਲਾ 'ਚ ਇਕ ਲੜਕੀ ਦੀ ਨੰਗੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ 'ਚ ਕੁਝ ਲੜਕਿਆਂ ਨੇ ਉਸ ਦੀ ਸਕੂਟੀ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕਈ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ। ਇਹ ਮਾਮਲਾ ਬਹੁਤ ਭਿਆਨਕ ਹੈ। ਮੈਂ ਦਿੱਲੀ ਪੁਲਿਸ ਨੂੰ ਹਾਜ਼ਰੀ ਸੰਮਨ ਜਾਰੀ ਕਰ ਰਹੀ ਹਾਂ। ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਨਾਸਿਕ ਦੀ ਜਿੰਦਲ ਫੈਕਟਰੀ 'ਚ ਲੱਗੀ ਭਿਆਨਕ ਅੱਗ, 11 ਲੋਕ ਝੁਲਸੇ