ਮੁੰਬਈ : ਮੁੰਬਈ ਦੇ ਘਾਟਕੋਪਰ ਇਲਾਕੇ 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਾਨਸਿਕ ਰੂਪ ਨਾਲ ਬਿਮਾਰ ਕੁੜੀ ਨਾਲ ਗੈਂਗਰੇਪ ਦੀ ਘਟਨਾ ਵਾਪਰੀ ਹੈ। ਇਸ ਘਟਨਾ ਨੂੰ ਤਿੰਨ ਨਾਬਾਲਿਗਾਂ ਨੇ ਅੰਜਾਮ ਦਿੱਤਾ ਹੈ। ਇਸ ਸਬੰਧ ਵਿੱਚ ਪੁਲਿਸ ਨੇ ਗੰਭੀਰਤਾ ਨਾਲ ਕਾਰਵਾਈ ਕੀਤੀ ਹੈ ਅਤੇ ਤਿੰਨਾਂ ਨਾਬਾਲਿਗ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਗੈਂਗਰੇਪ ਦਾ ਬਣਾਇਆ ਵੀਡੀਓ ਕੀਤਾ ਵਾਇਰਲ: ਪੁਲਿਸ ਮੁਤਾਬਿਕ ਮਾਨਸਿਕ ਤੌਰ 'ਤੇ ਅਪਾਹਜ ਲੜਕੀ ਘਰੋਂ ਬਾਹਰ ਗਈ ਸੀ, ਜਿਥੇ ਉਸ ਨਾਲ ਤਿੰਨ ਨਾਬਾਲਿਗਾਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੀੜਤ ਦੀ ਵੀਡੀਓ ਵੀ ਬਣਾਈ ਗਈ ਅਤੇ ਇਸਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਗਿਆ। ਪੀੜਤ ਦੇ ਭਰਾ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੇਖੀ ਤੇ ਆਪਣੇ ਪਰਿਵਾਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪਰਿਵਾਰ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਘਾਟਕੋਪਰ ਪੁਲਿਸ ਸਟੇਸ਼ਨ ਵਿੱਚ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕੀਤੀ ਅਤੇ ਤਿੰਨਾਂ ਨਾਬਾਲਿਗਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੇਕਿਆਂ ਤੋਂ ਨਹੀਂ ਮੁੜੀ ਘਰਵਾਲੀ ਤਾਂ ਪਤੀ ਨੇ ਵੱਢ ਲਿਆ ਆਪਣਾ ਗੁਪਤ ਅੰਗ
ਕੀ ਕਹਿੰਦੀ ਹੈ NCRB ਦੀ ਰਿਪੋਰਟ: ਰਾਸ਼ਟਰੀ ਅਪਰਾਧ ਰਿਪੋਰਟ ਬਿਊਰੋ (ਐਨਸੀਆਰਬੀ) ਅਨੁਸਾਰ ਸਾਲ 2021 ਵਿੱਚ ਮੁੰਬਈ ਦੇਸ਼ ਵਿੱਚ ਦਿੱਲੀ ਦੇ ਬਾਅਦ ਔਰਤਾਂ ਲਈ ਦੂਜੀ ਸਭ ਤੋਂ ਅਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਦੇ ਅਨੁਸਾਰ 2021 ਤੋਂ 2022 ਤੱਕ ਔਰਤਾਂ ਦੇ ਵਿਰੁੱਧ ਅਪਰਾਧ ਦੇ 64.5 ਪ੍ਰਤੀਸ਼ਤ ਵੱਧ ਮਾਮਲੇ ਸਾਹਮਣੇ ਆਏ ਹਨ ਜੋਕਿ 2020 ਤੋਂ ਕਿਤੇ ਵੱਧ ਹਨ। ਰਿਪੋਰਟ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਖਿਲਾਫ 20.8 ਪ੍ਰਤੀਸ਼ਤ ਅਪਰਾਧ ਜਿਨਸੀ ਹਮਲੇ ਕਰਨ ਦੇ ਇਰਾਦੇ ਨਾਲ ਹੀ ਕੀਤੇ ਗਏ ਹਨ। ਇਸ ਵਿਚਕਾਰ, ਔਰਤਾਂ ਵਿਰੁੱਧ ਕੁਲ ਅਪਰਾਧਾਂ ਦਾ ਸੱਤ ਪ੍ਰਤੀਸ਼ਤ ਵੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ 2021 ਦੀ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਜਿਸ ਤਰ੍ਹਾਂ ਨਾਬਾਲਿਗਾਂ ਨੇ ਗੈਂਗਰੇਪ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਵੀਡੀਓ ਵਾਇਰਲ ਕੀਤਾ ਹੈ, ਇਸਦੀ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।