ਕਰਨਾਲ: ਹਿੰਦੂ ਪੰਚਾਗ ਅਨੁਸਾਰ, ਭਾਦਰਪਦ ਮਹੀਨੇ ਦੀ ਸ਼ੁਕਲ ਪੱਖ ਚਤੁਰਥੀ ਤਰੀਕ ਦੇ ਨਾਲ ਗਣੇਸ਼ ਚਤੁਰਥੀ ਸ਼ੁਰੂ ਹੋ ਜਾਂਦੀ ਹੈ। ਭਾਰਤ 'ਚ ਗਣੇਸ਼ ਚਤੁਰਥੀ ਨੂੰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਗਣੇਸ਼ ਚਤੁਰਥੀ ਦੀ ਸ਼ੁਰੂਆਤ 19 ਸਤੰਬਰ ਤੋਂ ਹੋ ਰਹੀ ਹੈ। ਗਣੇਸ਼ ਚਤੁਰਥੀ 10 ਦਿਨਾਂ ਦੀ ਹੁੰਦੀ ਹੈ। ਪਹਿਲੇ ਦਿਨ ਲੋਕ ਗਣਪਤੀ ਭਗਵਾਨ ਨੂੰ ਆਪਣੇ ਘਰ ਲੈ ਕੇ ਆਉਦੇ ਹਨ ਅਤੇ ਉਨ੍ਹਾਂ ਦੀ ਆਪਣੇ ਘਰ 'ਚ ਸਥਾਪਨਾ ਕਰਦੇ ਹਨ। ਜਿਸ ਤੋਂ ਬਾਅਦ ਗਣਪਤੀ ਭਗਵਾਨ ਦੀ ਪਜਾ ਕੀਤੀ ਜਾਂਦੀ ਹੈ ਅਤੇ 10ਵੇਂ ਦਿਨ ਉਨ੍ਹਾਂ ਦਾ ਵਿਸਰਜਨ ਕੀਤਾ ਜਾਂਦਾ ਹੈ।
ਗਣੇਸ਼ ਜੀ ਦੀ ਪੂਜਾ: ਭਗਵਾਨ ਗਣੇਸ਼ ਨੂੰ ਸ਼ੁੱਭ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇਕਰ ਕੋਈ ਵੀ ਸ਼ੁਭ ਜਾਂ ਧਾਰਮਿਕ ਕੰਮ ਕਰਦਾ ਹੈ, ਤਾਂ ਸਭ ਤੋਂ ਪਹਿਲਾ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਗਣੇਸ਼ ਚਤੁਰਥੀ ਦਾ ਕਾਫ਼ੀ ਮਹੱਤਵ ਹੈ। ਗਣੇਸ਼ ਦੀ ਪੂਜਾ ਕਰਨ ਨਾਲ ਘਰ 'ਚ ਸੁੱਖ ਆਉਦਾ ਹੈ ਅਤੇ ਆਮਦਨ 'ਚ ਵਾਧਾ ਹੁੰਦਾ ਹੈ।
ਗਣੇਸ਼ ਮੂਰਤੀ ਸਥਾਪਨਾ ਦਾ ਸ਼ੁੱਭ ਮੁਹੂਰਤ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਹਿੰਦੂ ਪੰਚਾਗ ਅਨੁਸਾਰ, ਗਣਪਤੀ ਬੱਪਾ ਦੀ ਮੂਰਤੀ ਦੀ ਸਥਾਪਨਾ ਜੇਕਰ ਸ਼ੁੱਭ ਮੁਹੂਰਤ 'ਚ ਕੀਤੀ ਜਾਵੇ, ਤਾਂ ਉਸ 'ਤੇ ਗਣੇਸ਼ ਭਗਵਾਨ ਆਪਣਾ ਆਸ਼ੀਰਵਾਦ ਬਣਾਏ ਰੱਖਦੇ ਹਨ। ਹਿੰਦੂ ਪੰਚਾਗ ਅਨੁਸਾਰ, ਗਣੇਸ਼ ਚਤੁਰਥੀ ਦੀ ਸ਼ੁਰੂਆਤ 19 ਸਤੰਬਰ ਦੁਪਹਿਰ 12:39 ਤੋਂ ਹੋਵੇਗੀ ਅਤੇ ਖਤਮ 28 ਸਤੰਬਰ ਨੂੰ ਦੁਪਹਿਰ 1:43 'ਤੇ ਹੋਵੇਗੀ। ਇਸ ਵਾਰ ਗਣੇਸ਼ ਚਤਪਰਥੀ 19 ਸਤੰਬਰ ਨੂੰ ਮਨਾਈ ਜਾਵੇਗੀ।
ਹਿੰਦੂ ਪੰਚਾਂਗ ਅਨੁਸਾਰ, ਗਣੇਸ਼ ਚਤੁਰਥੀ ਦੇ ਦਿਨ ਰਵੀ ਯੋਗ ਬਣਦਾ ਨਜ਼ਰ ਆ ਰਿਹਾ ਹੈ। ਜਿਸਦਾ ਸਮਾਂ 19 ਸਤੰਬਰ ਨੂੰ ਸਵੇਰੇ 6:08 ਤੋਂ ਸ਼ੁਰੂ ਦੁਪਹਿਰ 1:43 ਤੱਕ ਹੋਵੇਗਾ। ਇਸ ਸਮੇਂ ਗਣਪਤੀ ਭਗਵਾਨ ਦੀ ਮੂਰਤੀ ਆਪਣੇ ਘਰ 'ਚ ਸਥਾਪਿਤ ਕਰ ਸਕਦੇ ਹੋ। ਜੇਕਰ ਕੋਈ ਗਣਪਤੀ ਨੂੰ ਪਹਿਲਾ ਹੀ ਆਪਣੇ ਘਰ 'ਚ ਲਿਆਉਣਾ ਚਾਹੁੰਦਾ ਹੈ, ਤਾਂ 18 ਸਤੰਬਰ ਦੇ ਦਿਨ ਸ਼ੁੱਭ ਮੁਹੂਰਤ ਹੈ। ਜਿਸਦਾ ਸਮੇਂ 11:51 ਤੋਂ ਸ਼ੁਰੂ ਹੋ ਕੇ 12:40 ਤੱਕ ਰਹੇਗਾ। ਇਸ ਦਿਨ 12 ਵਜੇ ਤੋਂ ਬਾਅਦ ਰਵੀ ਯੋਗ ਵੀ ਬਣ ਰਿਹਾ ਹੈ। ਇਸ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ। ਜੇਕਰ ਇਸ ਸਮੇਂ ਕੋਈ ਆਪਣੇ ਘਰ ਮੂਰਤੀ ਨਹੀਂ ਲਿਆ ਸਕਦਾ, ਤਾਂ 19 ਸਤੰਬਰ ਦੇ ਦਿਨ ਚੋਘੜੀਆ ਮੁਹੂਰਤ ਬਣ ਰਿਹਾ ਹੈ। ਇਸਦਾ ਸਮਾਂ ਸਵੇਰੇ 6:09 ਤੋਂ ਸ਼ੁਰੂ ਹੋ ਕੇ ਸ਼ਾਮ 3:19 ਤੱਕ ਰਹੇਗਾ। ਇਸ ਸਮੇਂ ਦੌਰਾਨ ਵੀ ਤੁਸੀਂ ਆਪਣੇ ਘਰ ਗਣੇਸ਼ ਜੀ ਦੀ ਮੂਰਤੀ ਲਿਆ ਸਕਦੇ ਹੋ।
ਰਾਹੁਕਾਲ ਦਾ ਸਮਾਂ: ਜੋ ਲੋਕ ਗਣਪਤੀ ਬੱਪਾ ਦੀ ਮੂਰਤੀ ਨੂੰ ਇੱਕ ਦਿਨ ਪਹਿਲਾ ਆਪਣੇ ਘਰ ਲਿਆਉਣਾ ਚਾਹੁੰਦੇ ਹਨ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਦਿਨ 18 ਸਤੰਬਰ ਨੂੰ ਰਾਹੁਕਾਲ ਵੀ ਲੱਗ ਰਿਹਾ ਹੈ। ਜੋਤਸ਼ੀ ਦੇ ਅਨੁਸਾਰ, ਰਾਹੁਕਾਲ ਵਿੱਚ ਭੁੱਲ ਕੇ ਵੀ ਗਣਪਤੀ ਬੱਪਾ ਨੂੰ ਘਰ ਨਹੀਂ ਲਿਆਉਣਾ ਚਾਹੀਦਾ। 18 ਸਤੰਬਰ ਨੂੰ ਰਾਹੁਕਾਲ ਦਾ ਸਮੇਂ ਸਵੇਰੇ 7:39 ਤੋਂ ਸ਼ੁਰੂ ਹੋ ਕੇ ਸਵੇਰੇ 9:11 ਤੱਕ ਰਹੇਗਾ। ਇਸ ਦੌਰਾਨ ਗਣਪਤੀ ਬੱਪਾ ਦੀ ਮੂਰਤੀ ਨੂੰ ਆਪਣੇ ਘਰ ਨਾ ਲਿਆਓ।
ਪੂਜਾ ਦੇ ਦੌਰਾਨ ਗਣਪਤੀ ਬੱਪਾ 'ਤੇ ਚੜਾਓ ਇਹ ਚੀਜ਼ਾਂ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਗਣਪਤੀ ਬੱਪਾ ਦੀ ਪੂਜਾ ਦੌਰਾਨ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਹੈ। ਜਿਵੇਂ ਕਿ ਗਣਪਤੀ ਬੱਪਾ ਨੂੰ ਸਭ ਤੋਂ ਪਿਆਰੇ ਲੱਡੂ ਅਤੇ ਮੋਦਕ ਹੁੰਦੇ ਹਨ। ਇਸ ਲਈ ਸਭ ਤੋਂ ਪਹਿਲਾ ਉਨ੍ਹਾਂ ਨੂੰ ਲੱਡੂ ਅਤੇ ਮੋਦਕ ਚੜਾਓ। ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਜੋ ਭਗਵਾਨ ਗਣੇਸ਼ ਨੂੰ ਇਹ ਦੋਨੋ ਚੀਜ਼ਾਂ ਚੜਾਉਦਾ ਹੈ, ਤਾਂ ਉਨ੍ਹਾਂ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
- Ganesh Chaturthi 2023: 19 ਸਤੰਬਰ ਨੂੰ ਮਨਾਈ ਜਾਵੇਗੀ ਗਣੇਸ਼ ਚਤੁਰਥੀ, ਜਾਣੋ ਭਗਵਾਨ ਗਣੇਸ਼ ਦੀ ਮੂਰਤੀ ਸਥਾਪਨਾ ਦਾ ਸ਼ੁੱਭ ਮੁਹੂਰਤ
- Ganesh Chaturthi Pandal Decoration Ideas: ਇਹ ਹਨ ਗਣਪਤੀ ਪੰਡਾਲ ਦੀ ਸਜਾਵਟ ਦੇ ਆਕਰਸ਼ਕ ਥੀਮ
- Aaj ka Panchang : ਭਾਦਰਪਦ ਸ਼ੁਕਲਪੱਖ ਦੀ ਤ੍ਰਿਤੀਆ ਤਿਥੀ, ਮੁਕੱਦਮੇਬਾਜ਼ੀ ਤੋਂ ਦੂਰ ਰਹੋ, ਭਗਵਾਨ ਸ਼ਿਵ ਅਤੇ ਮਾਤਾ ਗੌਰੀ ਦੀ ਪੂਜਾ ਕਰੋ
ਪੂਜਾ ਦੇ ਦੌਰਾਨ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ: ਪੂਜਾ ਸਮੱਗਰੀ ਵਿੱਚ ਲਾਲ ਕਪੜਾ, ਗੰਗਾ ਜਲ, ਇਲਾਇਚੀ, ਲੌਂਗ, ਜਲ ਕਲਸ਼, ਸੁਪਾਰੀ, ਪੰਚਾਮ੍ਰਿਤ, ਰੋਲੀ, ਅਕਸ਼ਤ, ਲਾਲ ਫੁੱਲ, ਸਿੰਦੂਰ, ਪਵਿੱਤਰ ਧਾਗਾ, ਨਾਰੀਅਲ, ਕਪੂਰ, ਚੰਦਨ, ਪੰਚਮੇਵਾ, ਧੁਰਵਾ ਆਦਿ ਸ਼ਾਮਿਲ ਕਰੋ ਅਤੇ ਇਨ੍ਹਾਂ ਨੂੰ ਭਗਵਾਨ ਗਣੇਸ਼ ਨੂੰ ਚੜ੍ਹਾਓ।
ਪੂਜਾ ਦੀ ਵਿਧੀ: ਗਣੇਸ਼ ਚਤੁਰਥੀ ਦੇ ਦਿਨ ਸੂਰਜ ਚੜਨ ਤੋਂ ਪਹਿਲਾ ਇਸ਼ਨਾਨ ਕਰੋ ਅਤੇ ਮੰਦਿਰ 'ਚ ਭਗਵਾਨ ਗਣੇਸ਼ ਦੀ ਮੂਰਤੀ ਨੂੰ ਸਥਾਪਿਤ ਕਰੋ। ਫਿਰ ਉਨ੍ਹਾਂ ਅੱਗੇ ਦੇਸੀ ਘਿਓ ਦਾ ਦੀਵਾ ਜਗਾਓ। ਮੂਰਤੀ ਸਥਾਪਿਤ ਕਰਨ ਤੋਂ ਪਹਿਲਾ ਉਸ ਜਗ੍ਹਾਂ ਨੂੰ ਗੰਗਾ ਜਲ ਨਾਲ ਸਾਫ਼ ਕਰੋ ਅਤੇ ਗੰਗਾਜਲ ਨਾਲ ਉਨ੍ਹਾਂ ਦਾ ਅਭਿਸ਼ੇਕ ਕਰੋ। ਗਣੇਸ਼ ਚਤੁਰਥੀ ਦੇ ਦਿਨ ਜੇਕਰ ਕੋਈ ਵਰਤ ਰੱਖਣਾ ਚਾਹੁੰਦਾ ਹੈ, ਤਾਂ ਉਹ ਵਰਤ ਵੀ ਰੱਖ ਸਕਦਾ ਹੈ।
28 ਸਤੰਬਰ ਨੂੰ ਵਿਸਰਜਨ: ਦੀਵਾ ਜਗਾਉਣ ਤੋਂ ਬਾਅਦ ਭਗਵਾਨ ਗਣੇਸ਼ ਨੂੰ ਫਲ, ਫੁੱਲ ਅਤੇ ਮਿਠਾਈ ਚੜਾਓ। ਫਿਰ ਭਗਵਾਨ ਗਣੇਸ਼ ਦੀ ਆਰਤੀ ਕਰੋ। ਗਣੇਸ਼ ਚਤੁਰਥੀ ਦੇ ਦਿਨ ਹਰ ਰੋਜ ਪੂਜਾ ਕਰੋ ਅਤੇ 28 ਸਤੰਬਰ ਨੂੰ ਉਨ੍ਹਾਂ ਦਾ ਵਿਸਰਜਨ ਕਰੋ।