ETV Bharat / bharat

G-20 Summit: ਦਿੱਲੀ ਰੇਲਵੇ ਨੇ ਕੀਤਾ ਐਲਾਨ, 8 ਤੋਂ 10 ਸਤੰਬਰ ਤੱਕ ਨਹੀਂ ਹੋਵੇਗੀ ਪਾਰਸਲ ਦੀ ਡਿਲਵਰੀ - G 20 Summit in delhi

ਰਾਜਧਾਨੀ ਦਿੱਲੀ 'ਚ ਜੀ-20 ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੌਰਾਨ ਦਿੱਲੀ 'ਚ 8 ਤੋਂ 10 ਸਤੰਬਰ 2023 ਤੱਕ ਰੇਲਵੇ ਪਾਰਸਲ ਸੇਵਾ 'ਤੇ ਅਸਥਾਈ ਪਾਬੰਦੀ ਰਹੇਗੀ। ਜਿਸ ਨਾਲ ਆਮ ਨਾਗਰਿਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (G-20 Summit)

G-20 Summit: Railways bans all parcel traffic in Delhi for three days
G-20 Summit: ਦਿੱਲੀ ਰੇਲਵੇ ਨੇ ਕੀਤਾ ਐਲਾਨ, 8 ਤੋਂ 10 ਸਤੰਬਰ ਤੱਕ ਨਹੀਂ ਹੋਵੇਗੀ ਪਾਰਸਲ ਦੀ ਡਿਲਵਰੀ
author img

By ETV Bharat Punjabi Team

Published : Sep 5, 2023, 10:15 AM IST

ਨਵੀਂ ਦਿੱਲੀ : ਜੀ-20 ਸੰਮੇਲਨ ਦੇ ਮੱਦੇਨਜ਼ਰ ਪੂਰੀ ਦਿੱਲੀ ਹਾਈ ਅਲਰਟ 'ਤੇ ਹੈ। ਦਿੱਲੀ ਪੁਲਿਸ ਅਤੇ ਸੁਰੱਖਿਆ ਬਲ ਆਪਣੇ ਪੱਧਰ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ 'ਚ ਲੱਗੇ ਹੋਏ ਹਨ, ਇਸ ਦੇ ਨਾਲ ਹੀ ਬੱਸ, ਮੈਟਰੋ ਅਤੇ ਰੇਲਵੇ ਨੇ ਵੀ ਸੁਰੱਖਿਆ ਵਿਵਸਥਾ ਨੂੰ ਬਣਾਏ ਰੱਖਣ ਲਈ ਸਾਵਧਾਨੀ ਦੇ ਤੌਰ 'ਤੇ ਆਪਣੀਆਂ ਸੇਵਾਵਾਂ 'ਚ ਅੰਸ਼ਕ ਬਦਲਾਅ ਕੀਤੇ ਹਨ। ਜੀ-20 ਸੰਮੇਲਨ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ 8 ਸਤੰਬਰ ਤੋਂ 10 ਸਤੰਬਰ ਤੱਕ ਦਿੱਲੀ ਦੇ ਸਾਰੇ ਸਟੇਸ਼ਨਾਂ ਨਵੀਂ ਦਿੱਲੀ ਜੰਕਸ਼ਨ, ਹਜ਼ਰਤ ਨਿਜ਼ਾਮੂਦੀਨ, ਆਨੰਦ ਵਿਹਾਰ ਟਰਮੀਨਲ ਅਤੇ ਦਿੱਲੀ ਸਰਾਏ ਰੋਹਿਲਾ 'ਤੇ ਹਰ ਤਰ੍ਹਾਂ ਦੇ ਪਾਰਸਲ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।

ਪਾਰਸਲ ਦੀ ਆਵਾਜਾਈ 'ਤੇ ਪਾਬੰਦੀ : ਰੇਲਵੇ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਸਾਰੇ ਪਾਰਸਲ ਗੋਦਾਮ ਅਤੇ ਪਲੇਟਫਾਰਮ ਪਾਰਸਲ ਪੈਕੇਜਾਂ ਤੋਂ ਪੂਰੀ ਤਰ੍ਹਾਂ ਮੁਕਤ ਹੋਣਗੇ। 10 ਸਤੰਬਰ ਤੱਕ ਇਨ੍ਹਾਂ ਸਾਰੇ ਸਟੇਸ਼ਨਾਂ 'ਤੇ ਲੀਜ਼ਡ SLR, AGC, VPS ਅਤੇ PCET ਸਮੇਤ ਸਾਰੇ ਪਾਰਸਲ ਆਵਾਜਾਈ, ਅੰਦਰ ਅਤੇ ਬਾਹਰ ਦੋਵੇਂ ਤਰ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਕੋਚ 'ਚ ਆਪਣਾ ਸਮਾਨ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਜਿੰਨਾ ਵਿੱਚ ਰਜਿਸਟਰਡ ਅਖਬਾਰਾਂ ਅਤੇ ਮੈਗਜ਼ੀਨਾਂ ਸਮੇਤ ਪ੍ਰੈਸ ਨਾਲ ਸਬੰਧਤ ਸਮੱਗਰੀ ਨੂੰ ਸਾਰੀਆਂ ਵਪਾਰਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਰ ਕੋਈ ਹੋਰ ਭਾਰੀ ਸਮਾਨ ਲਿਜਾਣ ਉਤੇ ਪਾਬੰਦੀ ਰਹੇਗੀ।

ਦੀਪਕ ਕੁਮਾਰ ਨੇ ਦੱਸਿਆ ਕਿ ਇਹ ਪਾਬੰਦੀ ਦਿੱਲੀ ਖੇਤਰ ਨਵੀਂ ਦਿੱਲੀ, ਦਿੱਲੀ ਜੰ.ਹਜ਼ਰਤ ਨਿਜ਼ਾਮੂਦੀਨ,ਆਨੰਦ ਵਿਹਾਰ ਟਰਮੀਨਲ ਅਤੇ ਦਿੱਲੀ ਸਰਾਏ ਰੋਹਿਲਾ ਤੋਂ ਸ਼ੁਰੂ ਹੋਣ ਵਾਲੀ/ ਸਮਾਪਤ ਹੋਣ ਵਾਲੀਆਂ ਰੇਲਗੱਡੀਆਂ ਦੇ ਲੀਜ਼ਡ ਐਸ.ਐਲ.ਆਰ.ਏ.ਜੀ.ਸੀ., ਵੀ.ਪੀ.ਐਸ ਅਤੇ ਪੀ.ਸੀ.ਈ.ਟੀ. 'ਤੇ ਲਾਗੂ ਹੋਵੇਗੀ। ਹੋਰ ਡਿਵੀਜ਼ਨਾਂ/ਜ਼ੋਨਾਂ ਤੋਂ ਯਾਤਰਾ ਸ਼ੁਰੂ ਕਰਨ ਵਾਲੀਆਂ ਰੇਲਗੱਡੀਆਂ 'ਤੇ ਲਾਗੂ, ਜੋ ਮਾਲ ਦੀ ਲੋਡਿੰਗ/ਅਨਲੋਡਿੰਗ ਲਈ ਦਿੱਲੀ ਖੇਤਰ ਵਿੱਚ ਰੁਕਦੀਆਂ ਹਨ।

ਜਿੱਥੋਂ ਕਾਫਲਾ ਲੰਘੇਗਾ, ਮੈਟਰੋ ਸਟੇਸ਼ਨ ਰਹੇਗਾ ਬੰਦ : ਜੀ-20 ਸੰਮੇਲਨ ਦੌਰਾਨ ਵਿਦੇਸ਼ੀ ਮਹਿਮਾਨਾਂ ਦਾ ਕਾਫਲਾ ਜਿਸ ਮੈਟਰੋ ਸਟੇਸ਼ਨ ਦੇ ਨੇੜਿਓਂ ਲੰਘੇਗਾ, ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਕੋਈ ਵੀ ਸਟੇਸ਼ਨ ਦੇ ਅੰਦਰ ਜਾਂ ਬਾਹਰ ਨਹੀਂ ਜਾ ਸਕੇਗਾ। ਕਰੀਬ 15 ਮਿੰਟ ਬਾਅਦ ਇਸ ਦੀ ਹਿਲਜੁਲ ਫਿਰ ਤੋਂ ਆਮ ਹੋ ਜਾਵੇਗੀ। ਇਸ ਦੇ ਨਾਲ ਹੀ ਪ੍ਰਗਤੀ ਮੈਦਾਨ ਦੇ ਨਜ਼ਦੀਕ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਵੀ ਇਸ ਦੌਰਾਨ ਪੂਰੀ ਤਰ੍ਹਾਂ ਬੰਦ ਰਹੇਗਾ। ਟਰੈਫਿਕ ਪੁਲਿਸ ਨੇ ਮੈਟਰੋ ਸਟੇਸ਼ਨਾਂ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਇਸ ਵਿੱਚ 10 ਸਤੰਬਰ ਨੂੰ ਮੱਧ ਦਿੱਲੀ ਦੇ ਕਈ ਹਿੱਸੇ ਵੀ ਪ੍ਰਭਾਵਿਤ ਹੋਣਗੇ। ਦੂਜੇ ਪਾਸੇ ਸੋਮਵਾਰ ਸਵੇਰੇ 39 ਮੈਟਰੋ ਸਟੇਸ਼ਨਾਂ ਦੇ ਕੁਝ ਗੇਟਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਰੱਖਣ ਦੇ ਜਾਰੀ ਕੀਤੇ ਗਏ ਹੁਕਮ ਨੂੰ ਮੈਟਰੋ ਪੁਲਿਸ ਨੇ ਸ਼ਾਮ ਨੂੰ ਵਾਪਸ ਲੈ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.