ਕਰਨਾਲ : ਦਿਨ ਭਰ ਖਬਰਾਂ ਦੀ ਸੁਰਖੀਆਂ 'ਚ ਰਿਹਾ ਕਰਨਾਲ ਆਪਣੇ ਪਿੱਛੇ ਕਈ ਸਵਾਲ ਵੀ ਛੱਡ ਗਿਆ। ਦਾਅਵਾ ਕੀਤਾ ਗਿਆ ਕਿ IB ਦੀ ਇਨਪੁੱਟ 'ਤੇ ਹਰਿਆਣਾ ਪੁਲਿਸ ਨੇ ਚਾਰ ਸ਼ੱਕੀ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵੀ ਕਿਹਾ ਗਿਆ ਕਿ ਇਨ੍ਹਾਂ ਕੋਲੋਂ ਵੱਡੀ ਇਕ ਪਿਸਤੌਲ, ਗੋਲੀਆਂ ਅਤੇ ਬਿਸਫੋਟਕ ਸਮੱਗਰੀ ਦੇ ਡੱਬੇ ਵੀ ਬਰਾਮਦ ਹੋਏ ਹਨ।
ਦਰਅਸਲ ਇਹ ਖ਼ਬਰ ਕਈ ਸਵਾਲ ਵੀ ਖੜੇ ਕਰ ਗਈ ਕਿ ਜਦੋਂ ਪੁਲਿਸ ਵਲੋਂ ਮੀਡੀਆ ਨੂੰ ਬਰਾਮਦ ਕੀਤਾ ਸਮਾਨ ਦਿਖਾਇਆ ਗਿਆ ਤਾਂ ਉਸ 'ਚ ਪੁਲਿਸ ਵਲੋਂ IED ਬਰਾਮਦਗੀ ਦਾ ਦਾਅਵਾ ਕੀਤਾ ਗਿਆ ਪਰ ਉਸ ਸਬੰਧੀ ਪੁਲਿਸ ਵਲੋਂ ਬੰਦ ਪੈਕਟ ਹੀ ਦਿਖਾਏ ਗਏ। ਉਨ੍ਹਾਂ ਪੈਕਟਾਂ ਦੀ ਅਸਲ ਸੱਚਾਈ ਕਿ ਹੈ ਇਹ ਵਾਕਈ ਜਾਂਚ ਦਾ ਵਿਸ਼ਾ ਹੈ ਤੇ ਦੂਜੇ ਪਾਸੇ ਪਿਸਤੌਲ ਅਤੇ ਗੋਲੀਆਂ ਸਾਫ ਦਿਖਾਈਆਂ ਗਈਆਂ।
ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਦੋਂ ਪੁਲਿਸ ਵਲੋਂ ਇੰਨਾਂ ਨੂੰ ਰੋਕਿਆ ਗਿਆ ਤਾਂ ਸ਼ੱਕੀ ਦਹਿਸ਼ਤਗਰਦਾਂ ਵਲੋਂ ਕੋਈ ਵੀ ਗੋਲੀਬਾਰੀ ਜਾਂ ਪੁਲਿਸ 'ਤੇ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਗਿਆ, ਨਾ ਹੀ ਪੁਲਿਸ ਨੇ ਕੋਈ ਗੋਲੀ ਚਲਾਈ ਤਾਂ ਭਾਵ ਇਹ ਕਿ ਇਹ ਸ਼ੱਕੀ ਦਹਿਸ਼ਤਗਰਦ ਡਰ ਗਏ ਹੋਣਗੇ? ਜਿਸ 'ਤੇ ਪੁਲਿਸ ਨੇ ਬੜੀ ਹੀ ਅਸਾਨੀ ਨਾਲ ਉਨ੍ਹਾਂ ਨੂੰ ਕਾਬੂ ਵੀ ਕਰ ਲਿਆ, ਭਾਵ ਕੋਈ ਸ਼ੱਕੀ ਦਹਿਤਗਰਦਾਂ ਅਤੇ ਪੁਲਿਸ 'ਚ ਕੋਈ ਮੁਠਭੇੜ ਨਹੀਂ ਹੋਈ।
ਇਹ ਬਿਲਕੁਲ ਸ਼ੁਕਰ ਵਾਲੀ ਗੱਲ ਆ ਖੈਰ, ਇਸ ਦੇ ਨਾਲ ਹੀ ਪੁਲਿਸ ਵਲੋਂ ਬਰਾਮਦਗੀ ਦਾ ਦਾਅਵਾ ਤਾਂ ਕੀਤਾ ਜਾ ਰਿਹਾ ਪਰ ਸਵਾਲ ਇਹ ਵੀ ਹੈ ਕਿ ਚਾਰ ਜਣੇ ਸਿਰਫ ਇਕ ਪਿਸਤੌਲ ਅਤੇ ਕੁਝ ਕਾਰਤੂਸਾਂ ਦੇ ਸਹਾਰੇ ਹੀ ਕਥਿਤ ਬਾਰੂਦ ਦੀ ਡਿਲਵਰੀ ਦੇਣ ਜਾ ਰਹੇ ਸੀ।
ਦੱਸਿਆ ਗਿਆ ਕਿ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਦਾ ਸਾਂਝਾ ਅਪਰੇਸ਼ਨ ਸੀ, ਜੋ ਇਹ ਵੱਡੀ ਕਾਮਯਾਬੀ ਦਾ ਦਮ ਭਰਿਆ ਗਿਆ ਤੇ ਇੰਨ੍ਹਾਂ ਦੀ ਗ੍ਰਿਫ਼ਤਾਰੀ ਭਾਜਪਾ ਸ਼ਾਸਤ ਸੂਬੇ 'ਚ ਹੀ ਕਿਉਂ ਕੀਤੀ ਗਈ। ਜੇਕਰ ਪੰਜਾਬ ਪੁਲਿਸ ਨੂੰ ਇਸ ਦੀ ਪਹਿਲਾਂ ਇੰਨਪੁੱਟ ਸੀ ਤਾਂ 300 ਕਿਲੋਮੀਟਰ ਦੇ ਕਰੀਬ ਪਿੱਛਾ ਕਰਨ ਦੀ ਥਾਂ ਇੰਨਾਂ ਨੂੰ ਰਸਤੇ 'ਚ ਹੀ ਕਿਉਂ ਨਹੀਂ ਕਾਬੂ ਕੀਤਾ ਗਿਆ? ਸੋ ਅਜਿਹੇ ਕਈ ਸਵਾਲ ਨੇ ਜੋ ਕਥਿਤ ਦਹਿਸ਼ਤਗਰਦਾਂ ਦੇ ਵਕੀਲ ਅਤੇ ਸਰਕਾਰਾਂ ਦੇ ਵਕੀਲ ਅਦਾਲਤ 'ਚ ਬਹਸ ਕਰ ਸੱਕਦੇ ਹਨ।
ਇਸ ਸਬੰਧੀ ਕਰਨਾਲ ਦੇ ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਪੰਜਾਬ ਦੇ ਹੀ ਵਸਨੀਕ ਹਨ। ਬਰਾਮਦ ਕੀਤੇ ਗਏ ਬਾਰੂਦ ਦੀ ਜਾਂਚ ਕਰਨ ਅਤੇ ਨਸ਼ਟ ਕਰਨ ਲਈ ਬੰਬ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਹ ਪੰਜਾਬ ਅਤੇ ਹਰਿਆਣਾ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਾਮਦ ਕੀਤਾ ਗਿਆ ਇਹ ਵਿਸਫੋਟਕ ਆਰਡੀਐਕਸ ਹੋ ਸਕਦਾ ਹੈ। ਅਜਿਹੇ 'ਚ ਸ਼ੱਕੀ ਦਹਿਸ਼ਤਗਰਦਾਂ ਤੋਂ ਫੜੇ ਗਏ ਵਿਸਫੋਟਕਾਂ ਦੀ ਜਾਂਚ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ, ਇਸ ਵਿਸਫੋਟਕ ਨੂੰ ਆਟੋਮੈਟਿਕ ਗ੍ਰੋਅਰ ਰਾਹੀਂ ਸ਼ੱਕੀ ਦਹਿਸ਼ਤਗਰਦਾਂ ਦੇ ਵਾਹਨ ਦੇ ਨੇੜੇ ਤੋਂ ਹਟਾਇਆ ਜਾਵੇਗਾ। ਇਸ ਵਿਸਫੋਟਕ ਨੂੰ ਡਿਸਚਾਰਜ ਕਰਨ ਦੀ ਸਮਰੱਥਾ ਦੀ ਜਾਂਚ ਕਰਨ ਲਈ ਮਧੂਬਨ ਥਾਣਾ ਖੇਤਰ ਦੇ ਪੁਲਿਸ ਕਰਮਚਾਰੀ ਲਗਾਤਾਰ ਤਿਆਰੀਆਂ ਕਰ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਸੱਮਗਰੀ ਤੇਲੰਗਾਨਾ ਲਿਜਾਈ ਜਾ ਰਹੀ ਸੀ ਜਿਸ ਨੂੰ ਹਰਿਆਣਾ ਪੁਲਿਸ ਨੇ ਨਾਕਾਮ ਕਰ ਦਿੱਤਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ : ਮੁਲਜ਼ਮ ਹਰਿਆਣਾ ਵਿੱਚੋਂ ਲੰਘਦੇ ਸਮੇਂ ਵਿਸਫੋਟਕਾਂ ਸਮੇਤ ਫੜੇ ਗਏ ਜਿਸ ਦੀ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
-
The accused were caught with explosives as they were transiting via Haryana. Police are conducting a thorough investigation: Haryana CM ML Khattar on explosives recovered in Karnal pic.twitter.com/wojNPX1kVu
— ANI (@ANI) May 5, 2022 " class="align-text-top noRightClick twitterSection" data="
">The accused were caught with explosives as they were transiting via Haryana. Police are conducting a thorough investigation: Haryana CM ML Khattar on explosives recovered in Karnal pic.twitter.com/wojNPX1kVu
— ANI (@ANI) May 5, 2022The accused were caught with explosives as they were transiting via Haryana. Police are conducting a thorough investigation: Haryana CM ML Khattar on explosives recovered in Karnal pic.twitter.com/wojNPX1kVu
— ANI (@ANI) May 5, 2022
ਕੇਂਦਰੀ ਗ੍ਰਹਿ ਮੰਤਰੀ ਦਾ ਬਿਆਨ : ਵਿਸਫੋਟਕ ਸੱਮਗਰੀ ਮਿਲਣ ਤੋਂ ਹਰਿਆਣਾ ਦੇ ਕੇਂਦਰੀ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ਉੱਤੇ ਜਾਂਚ ਪੜਤਾਲ ਚੱਲ ਰਹੀ ਹੈ, ਫਿਰ ਸੱਪਸ਼ਟ ਹੋਵੇਗਾ ਕਿ ਇਸ ਸਾਜਿਸ਼ ਪਿੱਛੇ ਕਿਸ ਦਾ ਹੱਥ ਹੈ। ਦੱਸ ਦਈਏ ਕਿ ਹਰਿਆਣਾ ਕੇ ਕਰਨਾਲ 'ਚ ਦਹਿਸ਼ਤਗਰਦ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਹੈ। ਇੱਥੇ ਚਾਰ ਸ਼ੱਕੀ ਦਹਿਸ਼ਤਗਰਦਾਂ ਨੂੰ ਫੜ੍ਹ ਲਿਆ ਗਿਆ ਹੈ। ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਗੋਲੀਆਂ ਅਤੇ ਬਾਰੂਦ ਬਰਾਮਦ ਕੀਤੇ ਗਏ ਹਨ। ਦੇਸ਼ ਨੂੰ ਦਹਿਲਾਉਣ ਦੀ ਖਾਲਿਸਤਾਨ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬਰਾਮਦ ਕੀਤਾ ਗਿਆ ਬਰੂਦ RDX ਵੀ ਹੋ ਸਕਦਾ ਹੈ, ਅਜਿਹਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਇਹਨਾਂ ਕੋਲੋਂ 3 IFD ਬੰਬ ਵੀ ਮਿਲੇ ਹਨ।
ਇਹ ਚਾਰੋ ਸ਼ੱਕੀ ਦਹਿਸ਼ਤਗਰਦ ਪੰਜਾਬ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਹਨ। ਇਹਨਾਂ ਨੂੰ ਫੜਨ ਲਈ IB ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵਲੋਂ ਸਾਂਝਾ ਮਿਸ਼ਨ ਚਲਾਇਆ ਗਿਆ ਸੀ। ਸ਼ੱਕੀ ਦਹਿਸ਼ਤਗਰਦਾਂ ਦੀ ਗੱਡੀ ਦੀ ਤਲਾਸ਼ੀ ਰੋਬੋਟ ਰਾਹੀਂ ਲਈ ਗਈ ਸੀ ਕਿਉਕਿ ਉਸ ਵਿਚ ਹੋਰ ਵਿਸਫੋਟਕ ਪਦਾਰਥ ਹੋਣ ਦੀ ਉਮੀਦ ਸੀ। ਇਨ੍ਹਾਂ ਕੋਲੋਂ ਇੰਨਾ ਕ ਗੋਲੀ ਬਰੂਦ ਮਿਲਿਆ ਹੈ ਜਿਸ ਨਾਲ ਇਹ ਵਡੀਆਂ ਜਗ੍ਹਾਵਾਂ ਤੇ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਸਨ।
ਮਾਮਲਾ ਦਰਜ ਕਰਕੇ ਪੁੱਛਗਿੱਛ ਜਾਰੀ: ਐਸਪੀ ਗੰਗਾਰਾਮ ਪੂਨੀਆ ਦੇ ਅਨੁਸਾਰ ਪੁਲਿਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਚਾਰਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਮੁਤਾਬਕ ਇਨ੍ਹਾਂ ਚਾਰਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਇਸ ਗ੍ਰਿਫ਼ਤਾਰੀ ਨਾਲ ਇਕ ਵਾਰ ਫਿਰ ਇਹ ਤੈਅ ਹੋ ਗਿਆ ਹੈ ਕਿ ਪਾਕਿਸਤਾਨ 'ਚ ਬੈਠੇ ਦਹਿਸ਼ਤਗਰਦ ਭਾਰਤ 'ਚ ਨਸ਼ਾ ਅਤੇ ਵਿਸਫੋਟਕ ਸਮੱਗਰੀ ਭੇਜ ਰਹੇ ਹਨ।
ਏਡੀਜੀਪੀ ਦੀ ਪ੍ਰਤੀਕਿਰਿਆ : ਹਰਿਆਣਾ ਪੁਲਿਸ, ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਵੀਰਵਾਰ ਨੂੰ ਦਹਿਸ਼ਤਗਰਦਾਂ ਦੇ ਸਬੰਧ ਵਿੱਚ ਇਨਪੁਟਸ ਤੋਂ ਬਾਅਦ ਇੱਕ ਸੰਯੁਕਤ ਛਾਪੇਮਾਰੀ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਤੋਂ ਚਾਰ ਸ਼ੱਕੀ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਦਾ ਸਬੰਧ ਪਾਕਿਸਤਾਨ ਨਾਲ ਹੈ। ਇਸ ਮਾਮਲੇ ਵਿੱਚ ਹਰਿਆਣਾ ਦੇ ਏਡੀਜੀਪੀ ਲਾਅ ਐਂਡ ਆਰਡਰ ਸੰਦੀਪ ਖੀਰਵਾਰ ਨੇ ਪ੍ਰਤੀਕਿਰਿਆ ਦਿੱਤੀ ਹੈ।
ਏਡੀਜੀਪੀ ਲਾਅ ਐਂਡ ਆਰਡਰ ਸੰਦੀਪ ਖੀਰਵਰ ਨੇ ਕਿਹਾ ਕਿ ਸਾਰੇ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਹੀ ਤੱਥ ਸਾਹਮਣੇ ਆਉਣਗੇ। ਫਿਰ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ। ਸੰਦੀਪ ਖੀਰਾਂ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਕੁਝ ਹੋਰ ਲੋਕ ਵੀ ਇਸ ਘਣ ਵਿੱਚ ਸ਼ਾਮਲ ਹੋ ਸਕਦੇ ਹਨ। ਮੁਲਜ਼ਮਾਂ ਦਾ ਪੂਰਾ ਪਿਛੋਕੜ ਦੇਖਿਆ ਜਾਵੇਗਾ ਅਤੇ ਉਨ੍ਹਾਂ ਦੇ ਪਿੱਛੇ ਲੱਗੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਡਰੋਂਨ ਰਾਹੀਂ ਪਾਕਿਸਤਾਨ ਤੋਂ ਆਏ ਹਥਿਆਰ : ਕਰਨਾਲ ਦੇ ਐਸ ਪੀ ਨੇ ਗੰਗਾਰਾਮ ਪੂਨੀਆ ਨੇ ਦਸਿਆ ਕਿ ਫੜੇ ਗਏ ਨੌਜਵਾਨਾਂ ਦਾ ਨਾਮ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਹੈ। ਖਾਲਿਸਤਾਨੀ ਦਹਿਸ਼ਤਗਰਦ ਰਿੰਦਾ ਨੇ ਡਰੋਨ ਰਾਹੀਂ ਇਹ ਹਥਿਆਰ ਪਾਕਿਸਤਾਨ ਤੋਂ ਫਿਰੋਜ਼ਪੁਰ ਭੇਜੇ ਸਨ। ਇਨ੍ਹਾਂ ਚੋ 3 ਫਿਰੋਜਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ। ਮੁੱਖ ਮੁਲਜ਼ਮ ਦੀ ਦੂਜੇ ਦਹਿਸ਼ਤਗਰਦ ਨਾਲ ਮੁਲਾਕਾਤ ਜੇਲ 'ਚ ਹੋਈ ਸੀ। ਪੁਲਿਸ ਵਲੋਂ ਇਹਨਾਂ ਕੋਲੋਂ ਇੱਕ ਦੇਸੀ ਪਿਸਤੌਲ, 31 ਜਿੰਦਾ ਅਤੇ 3 ਲੋਹੇ ਦੇ ਕੰਟੇਨਰ ਮਿਲੇ ਹਨ। ਇਨ੍ਹਾਂ ਚੋ ਇੱਕ-ਇੱਕ ਕੰਟੇਨਰ ਦਾ ਭਰ ਢਾਈ-ਢਾਈ ਕਿੱਲੋ ਹੈ।
ਪੰਜਾਬ ਦੇ ਰਹਿਣ ਵਾਲੇ ਹਨ ਚਾਰੋਂ ਮੁਲਜ਼ਮ : ਕਰਨਾਲ ਦੇ ਐੱਸਪੀ ਗੰਗਾਰਾਮ ਪੂਨੀਆ ਮੁਤਾਬਕ ਗ੍ਰਿਫਤਾਰ ਕੀਤੇ ਗਏ ਚਾਰ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਤਿੰਨ ਨੌਜਵਾਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ। ਜਿਸ ਵਿੱਚ ਮੁੱਖ ਮੁਲਜ਼ਮ ਗੁਰਪ੍ਰੀਤ, ਉਸਦਾ ਭਰਾ ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਸ਼ਾਮਲ ਹਨ।
ਪੰਜਾਬ ਤੋਂ ਤੇਲੰਗਾਨਾ ਜਾ ਰਹੇ ਸੀ ਹਥਿਆਰ : ਸ਼ੱਕੀ ਫਿਲਹਾਲ ਤੇਲੰਗਾਨਾ ਜਾ ਰਹੇ ਸੀ। ਜਿੱਥੇ ਸਾਮਾਨ ਪਹੁੰਚਣਾ ਸੀ, ਉੱਥੋ ਦੀ ਲੋਕੇਸ਼ਨ ਇਨ੍ਹਾਂ ਨੂੰ ਪਾਕਿਸਤਾਨ ਤੋਂ ਮਿਲੀ ਸੀ। ਇਹ ਲੋਕ ਇਸ ਤੋਂ ਪਹਿਲਾ 2 ਥਾਂਵਾਂ ਤੋਂ IED ਸਪਲਾਈ ਕਰ ਚੁੱਕੇ ਹਨ। ਫੜ੍ਹੇ ਗਏ ਚਾਰੋਂ ਸ਼ੱਕੀ ਦਹਿਸ਼ਤਗਰਦਾਂ ਦੀ ਉਮਰ 20-25 ਸਾਲ ਦੇ ਆਸ-ਪਾਸ ਹੈ। ਇਨ੍ਹਾਂ ਵਿੱਚ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਜੁੜੇ ਦੱਸੇ ਜਾ ਰਹੇ ਹਨ। ਰਿੰਦਾ ਦੇ ਵਾਂਟੇਡ ਦਹਿਸ਼ਤਗਰਦ ਹਨ, ਜੋ ਫਿਲਹਾਲ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਨੂੰ ਇਹ ਇਨਸਾਈਨਮੈਂਟ ਕਿਤੇ ਛੱਡਣ ਦਾ ਕੰਮ ਸੌਂਪਿਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ, ਕਰਨਾਲ ਦੇ ਬਸਤਾਰਾ ਟੋਲ ਤੋਂ ਪੁਲਿਸ ਟੀਮ ਨੇ ਇਕ ਇਨੋਵਾ ਗੱਡੀ ਨੂੰ ਫੜ੍ਹਿਆ ਸੀ ਅਤੇ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਫਿਲਹਾਲ ਇਹ ਗੱਡੀ ਮਧੂਬਨ ਪੁਲਿਸ ਥਾਣੇ ਵਿੱਚ ਖੜੀ ਹੈ। ਇੱਥੇ ਬੰਬ ਡਿਫਿਊਜ਼ਲ ਦਸਤਾ ਵੀ ਮੌਜੂਦ ਹੈ। ਸੀਨੀਅਰ ਅਧਿਕਾਰੀ ਵੀ ਮੌਕੇ ਪਹੁੰਚੇ ਹਨ।
ਸਵੇਰੇ 4 ਵਜੇ ਦਿੱਲੀ ਵੱਲ ਜਾਣ ਲਈ ਰਵਾਨਾ ਹੋਏ। ਫਿਰ ਖੂਫੀਆਂ ਜਾਣਕਾਰੀ ਦੇ ਆਧਾਰ ਉੱਤੇ ਕਰਨਾਲ ਟੋਲ ਪਲਾਜ਼ਾ ਕੋਲ ਪੁਲਿਸ ਬੈਰੀਕੇਡਿੰਗ ਲਾਈ ਗਈ ਸੀ। ਉੱਥੇ ਹੀ, ਇਨ੍ਹਾਂ ਦਹਿਸ਼ਤਗਰਦਾਂ ਨੂੰ ਦਬੋਚਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਹੇ ਸਨ।
ਕੱਲ ਹੀ NIA ਨੇ ਕੀਤੀ ਸੀ ਲਿਸਟ ਜਾਰੀ : (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੀ ਸੂਚੀ 'ਚ ਦੁਨੀਆ ਭਰ ਦੇ 135 ਦਹਿਸ਼ਤਗਰਦ ਹਨ। ਇਨ੍ਹਾਂ ਵਿੱਚ ਪੰਜਾਬੀ ਸਭ ਤੋਂ ਉੱਪਰ ਹੈ। ਇਸ ਸੂਚੀ ਵਿੱਚ ਪੰਜਾਬ ਦੇ 32 ਦਹਿਸ਼ਤਗਰਦ ਸ਼ਾਮਲ ਹਨ। ਇਨ੍ਹਾਂ ਵਿੱਚ ਕੁਲਵਿੰਦਰ ਸਿੰਘ ਖਾਨਪੁਰੀਆ (5 ਲੱਖ), ਗੁਰਪਤਵੰਤ ਸਿੰਘ ਪੰਨੂ (20 ਲੱਖ), ਹਰਦੀਪ ਸਿੰਘ ਨਿੱਝਰ (5 ਲੱਖ), ਅਰਸ਼ਦੀਪ ਸਿੰਘ ਅਰਸ਼ (10 ਲੱਖ), ਲਖਬੀਰ ਸਿੰਘ ਰੋਡੇ (5 ਲੱਖ), ਗੁਰਚਰਨ ਚੰਨਾ (2 ਲੱਖ), ਸੂਰਤ ਸ਼ਾਮਲ ਹਨ। ਸਿੰਘ ਉਰਫ ਸੂਰੀ (2 ਲੱਖ), ਇਕਬਾਲ ਸਿੰਘ (2 ਲੱਖ), ਸੂਰਤ ਸਿੰਘ, ਇਕਬਾਲ ਸਿੰਘ, ਸਵਰਨ ਸਿੰਘ ਸ਼ਾਮਲ ਹਨ।
ਜਲਾਲਾਬਾਦ ਬੰਬ ਧਮਾਕਾ: ਪਾਕਿਸਤਾਨ 'ਚ ਬੈਠੇ ਰੋਡੇ ਦਹਿਸ਼ਤਗਰਦ, ਖਾਨ ਸਮੇਤ 4 ਦਹਿਸ਼ਤਗਰਦ ਐਲਾਨੇ ਮੋਸਟ ਵਾਂਟੇਡ, 5 ਤੇ 2 ਲੱਖ ਦਾ ਇਨਾਮ ਹੈ। ਸਾਲ 2021 'ਚ ਪੰਜਾਬ ਦੇ ਜਲਾਲਾਬਾਦ 'ਚ PNB ਬੈਂਕ ਨੇੜੇ ਹੋਏ ਬਾਈਕ ਧਮਾਕੇ ਦੇ ਮਾਮਲੇ 'ਚ NIA ਨੇ ਪਾਕਿਸਤਾਨ 'ਚ ਬੈਠੇ ਚਾਰ ਸ਼ੱਕੀ ਦਹਿਸ਼ਤਗਰਦਾਂ ਨੂੰ ਮੋਸਟ ਵਾਂਟੇਡ ਕਰਾਰ ਦਿੱਤਾ ਹੈ। ਜਿਸ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦੇ ਲਖਬੀਰ ਸਿੰਘ ਰੋਡੇ ਸਮੇਤ ਹਬੀਬ ਖਾਨ, ਗੁਰਚਰਨ ਸਿੰਘ ਉਰਫ਼ ਚੰਨਾ ਵਾਸੀ ਫਾਜ਼ਿਲਕਾ ਅਤੇ ਸੂਰਤ ਸਿੰਘ ਸੂਰੀ ਸ਼ਾਮਲ ਹਨ। ਐਨਆਈਏ ਨੇ ਇਨ੍ਹਾਂ ਚਾਰਾਂ 'ਤੇ ਪੰਜ-ਦੋ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਇਨ੍ਹਾਂ ਦੀ ਮਦਦ ਨਾਲ ਇਹ ਬੰਬ ਪਾਕਿਸਤਾਨ ਤੋਂ ਪੰਜਾਬ ਭੇਜਿਆ ਜਾਂਦਾ ਸੀ ਅਤੇ ਗ੍ਰਨੇਡ ਦੀ ਸਪਲਾਈ ਚੇਨ ਵੀ ਇਨ੍ਹਾਂ ਚਾਰੇ ਦਹਿਸ਼ਤਗਰਦਾਂ ਵੱਲੋਂ ਹੀ ਚਲਾਈ ਜਾ ਰਹੀ ਹੈ।
ਲੁਧਿਆਣਾ ਸੈਸ਼ਨ ਕੋਰਟ ਬੰਬ ਧਮਾਕਾ : ਕੁਝ ਸਮਾਂ ਪਹਿਲਾ ਲੁਧਿਆਣਾ ਸੈਸ਼ਨ ਕੋਰਟ ਵਿੱਚ ਹੋਏ ਬੰਬ ਧਮਾਕੇ 'ਚ ਵੀ ਖਾਲਿਸਤਾਨ ਪੱਖੀ ਦਹਿਸ਼ਤਗਰਦ ਅਤੇ ਪਾਕਿਸਤਾਨ ਸਥਿਤ ਇੱਕ ਕੱਟੜਪੰਥੀ ਦੀ ਸ਼ਮੂਲੀਅਤ ਸੀ । ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਉੱਚ ਸੁਰੱਖਿਆ ਅਧਿਕਾਰੀਆਂ ਅਨੁਸਾਰ, ਜਰਮਨੀ ਸਥਿਤ ਖਾਲਿਸਤਾਨ ਪੱਖੀ ਦਹਿਸ਼ਤਗਰਦ ਜਸਵਿੰਦਰ ਸਿੰਘ ਮੁਲਤਾਨੀ ਨੇ 23 ਦਸੰਬਰ ਨੂੰ ਹੋਏ ਧਮਾਕੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਨਸੂਰਪੁਰ ਦਾ ਰਹਿਣ ਵਾਲਾ ਮੁਲਤਾਨੀ ਦਹਿਸ਼ਤਗਰਦ ਹਮਲੇ ਕਰਨ ਲਈ ਪਾਕਿਸਤਾਨ ਸਥਿਤ ਤਸਕਰਾਂ ਦੇ ਆਪਣੇ ਨੈੱਟਵਰਕ ਦੀ ਵਰਤੋਂ ਕਰਕੇ ਭਾਰਤ ਨੂੰ ਹਥਿਆਰ ਅਤੇ ਵਿਸਫੋਟਕ ਸਪਲਾਈ ਕਰਦਾ ਰਿਹਾ ਹੈ। ਖੁਫੀਆ ਜਾਣਕਾਰੀਆਂ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨੀ ISI ਨੇ ਖਾਸ ਤੌਰ 'ਤੇ ਮੁਲਤਾਨੀ ਨੂੰ ਪਾਕਿਸਤਾਨ ਦੇ ਲੋੜੀਂਦੇ ਗੈਂਗਸਟਰ ਕਮ ਖਾਲਿਸਤਾਨੀ ਕੱਟੜਪੰਥੀ, ਹਰਵਿੰਦਰ ਸਿੰਘ ਉਰਫ ਰਿੰਦਾ ਸੰਧੂ ਨੂੰ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਨੂੰ ਅਸਥਿਰ ਕਰਨ ਲਈ ਦਹਿਸ਼ਤਗਰਦੀ ਹਮਲੇ ਕਰਨ ਲਈ ਸੌਂਪਿਆ ਸੀ।
ਮੁਲਤਾਨੀ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ : ਉਪਲਬਧ ਇਨਪੁਟਸ ਦੇ ਅਨੁਸਾਰ, ਮੁਲਤਾਨੀ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਨਾਲ ਨੇੜਿਓਂ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਉਹ ਅਮਰੀਕਾ ਸਥਿਤ ਐਸਐਫਜੇ ਦੇ ਪ੍ਰਧਾਨ ਅਵਤਾਰ ਸਿੰਘ ਪੰਨੂ ਅਤੇ ਹਰਮੀਤ ਸਿੰਘ ਉਰਫ ਹਰਪ੍ਰੀਤ ਉਰਫ ਰਾਣਾ ਦੇ ਲਗਾਤਾਰ ਸੰਪਰਕ ਵਿੱਚ ਹੈ। ਸਿੱਖ ਰੈਫਰੈਂਡਮ 2020 ਰਾਹੀਂ ਖਾਲਿਸਤਾਨ ਦੇ ਵੱਖਵਾਦੀ ਏਜੰਡੇ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਮੁਲਤਾਨੀ ਜਰਮਨੀ ਵਿੱਚ SFJ ਦੇ ਵੱਖਵਾਦੀ ਅਪ੍ਰੇਸ਼ਨ ਵਿੱਚ ਮਦਦ ਕਰ ਰਿਹਾ ਸੀ ਅਤੇ ਹਾਲ ਹੀ ਵਿੱਚ ਆਪਣੇ ਪਾਕਿਸਤਾਨ ਸਥਿਤ ਕਾਰਕੁਨਾਂ ਅਤੇ ਹਥਿਆਰਾਂ ਦੇ ਤਸਕਰਾਂ ਦੀ ਮਦਦ ਨਾਲ ਪਾਕਿਸਤਾਨ ਤੋਂ ਹਥਿਆਰਾਂ, ਵਿਸਫੋਟਕਾਂ, ਗ੍ਰਨੇਡਾਂ ਅਤੇ ਗੋਲਾ ਬਾਰੂਦ ਦੀ ਖੇਪ ਦਾ ਪ੍ਰਬੰਧ ਕਰਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਧਿਆਨ ਵਿੱਚ ਆਇਆ ਸੀ। ਮੁਲਤਾਨੀ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਸਰਹੱਦ ਪਾਰੋਂ ਤਸਕਰੀ ਕੀਤੇ ਵਿਸਫੋਟਕਾਂ ਦੀ ਵਰਤੋਂ ਕਰਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਨੌਜਵਾਨਾਂ ਨੂੰ ਕੱਟੜਪੰਥੀ ਬਣਾਉਂਦਾ ਹੈ : ਅਗਸਤ 2021 ਵਿੱਚ, ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲੇ ਦੇ ਸਰੂਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਮੁਲਤਾਨੀ ਦੁਆਰਾ ਕੱਟੜਪੰਥੀ ਬਣਾਇਆ ਗਿਆ ਸੀ, ਅਤੇ ਉਸਨੂੰ ਦੋ ਉੱਚ ਵਿਸਫੋਟਕ ਗ੍ਰਨੇਡ ਭੇਜੇ ਤਾਂ ਜੋ ਜਿਲ੍ਹਾ ਸ਼ਹਿਰ ਵਿੱਚ ਤਬਾਹੀ ਮਚ ਸਕੇ। ਪਾਕਿਸਤਾਨ ਸਥਿਤ ਹਰਵਿੰਦਰ ਸੰਧੂ ਉਰਫ ਰਿੰਦਾ ਦੀ ਸ਼ਮੂਲੀਅਤ ਦਾ ਖੁਲਾਸਾ ਜੂਨ 2021 ਵਿੱਚ ਅਖੌਤੀ ਖਾਲਿਸਤਾਨ ਸਮਰਥਕ ਜਗਜੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਹੋਇਆ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਖੇਮਕਰਨ-ਅਜਨਾਲਾ ਸੈਕਟਰ ਵਿੱਚ 48 ਪਿਸਤੌਲਾਂ, 99 ਮੈਗਜ਼ੀਨਾਂ ਅਤੇ 200 ਕਾਰਤੂਸ ਸਮੇਤ ਫੜਿਆ ਸੀ।
ਰਿੰਦਾ ਕੌਣ ਹੈ, ਚੰਡੀਗੜ੍ਹ ਵਿੱਚ ਵੀ ਚਲਾਈਆਂ ਗੋਲੀਆਂ : ਇੱਕ ਕੱਟੜ ਅਪਰਾਧੀ, ਰਿੰਦਾ, ਮੂਲ ਰੂਪ ਵਿੱਚ ਤਰਨਤਾਰਨ ਦਾ ਰਹਿਣ ਵਾਲਾ, ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਸ਼ਿਫਟ ਹੋ ਗਿਆ ਅਤੇ ਫਿਰ ਪਾਕਿਸਤਾਨ ਚਲਾ ਗਿਆ। ਉਸ ਨੂੰ ਸਤੰਬਰ 2011 ਵਿੱਚ 2008 ਵਿੱਚ ਤਰਨਤਾਰਨ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਨਵਰੀ 2014 ਵਿੱਚ ਉਸ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ’ਤੇ ਹਮਲਾ ਕੀਤਾ ਸੀ। 8 ਅਪ੍ਰੈਲ 2016 ਨੂੰ, ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀ ਕੇਂਦਰ ਵਿੱਚ ਸਟੂਡੈਂਟਸ ਯੂਨੀਅਨ ਆਫ ਇੰਡੀਆ (SOI) ਦੇ ਪ੍ਰਧਾਨ 'ਤੇ ਅੱਠ ਗੋਲੀਆਂ ਚਲਾਈਆਂ ਸਨ। ਉਸ 'ਤੇ ਅਪ੍ਰੈਲ 2017 ਵਿਚ ਚੰਡੀਗੜ੍ਹ ਦੇ ਸੈਕਟਰ 38 (ਪੱਛਮੀ) ਦੇ ਇਕ ਗੁਰਦੁਆਰੇ ਦੇ ਬਾਹਰ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਕਰਨ ਦਾ ਵੀ ਦੋਸ਼ ਹੈ।
2018 ਵਿੱਚ, ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਬਾਬਾ ਨੇ ਖੁਲਾਸਾ ਕੀਤਾ ਕਿ ਉਸਦਾ ਸਾਥੀ ਰਿੰਦਾ ਪਾਕਿਸਤਾਨ ਸਥਿਤ ਦਹਿਸ਼ਤਗਰਦ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੁਖੀ ਵਧਾਵਾ ਸਿੰਘ ਬੱਬਰ ਦੇ ਸੰਪਰਕ ਵਿੱਚ ਸੀ। ਦੱਸ ਦਈਏ ਕਿ ਵਾਧਵਾ ਸਿੰਘ ਜੋ ਕਿ ਪਾਕਿਸਤਾਨ 'ਚ ਲੁਕਿਆ ਹੋਇਆ ਹੈ, ਇਸ ਸੰਗਠਨ ਦਾ ਪ੍ਰਧਾਨ ਦਸਿਆ ਜਾਂਦਾ ਹੈ। ਮੇਹਲ ਸਿੰਘ bki ਦਾ ਉੱਪ ਪ੍ਰਧਾਨ ਹੈ। ਇਹ ਉਹਨਾਂ 20 ਮੋਸਟ ਵਾਂਟੇਡ ਦਹਿਸ਼ਤਗਰਦਾਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਫੜਨਾ ਚਾਹੁੰਦਾ ਹੈ। ਵਾਧਵਾ ਸਿੰਘ ਦੇ ਬਾਰੇ ਦਸਿਆ ਜਾਂਦਾ ਹੈ ਕਿ ਉਸਨੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵੇਲੇ ਕਾਹਸ ਨਿਗਰਾਨੀ ਕੀਤੀ ਸੀ।