ਸਾਂਬਾ: ਜੰਮੂ ਕਸ਼ਮੀਰ ’ਚ ਇੱਕ ਵਾਰ ਫਿਰ ਡਰੋਨ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਡਰੋਨ ਨੇ ਪਾਕਿਸਤਾਨ ਵੱਲੋਂ ਉਡਾਣ ਭਰੀ ਸੀ। ਐਸਐਸਪੀ ਸਾਂਬਾ ਰਾਜੇਸ਼ ਸ਼ਰਮਾ (SSP Samba Rajesh Sharma) ਦੇ ਮੁਤਾਬਿਕ ਐਤਵਾਰ ਦੀ ਦੇਰ ਰਾਤ ਵੂੰ ਸਾਂਬਾ ਬਾਰੀ ਬ੍ਰਾਹਮਣਾ ਇਲਾਕੇ (Bari Brahmana area of Samba) ਚ ਸਥਾਨਕ ਲੋਕਾਂ ਨੇ ਚਾਰ ਥਾਵਾਂ ਤੇ ਡਰੋਨ ਦੇਖੇ। ਡਰੋਨ ਦੀ ਸ਼ੱਕੀ ਗਤੀਵਿਧੀਆ (Suspected drone movements) ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਲਾਕੇ ਦੇ ਕਈ ਪਿੰਡਾਂ ਚ ਪੁਲਿਸ ਨੇ ਤਲਾਸ਼ੀ ਅਭਿਆਨ ਚਲਾਇਆ। ਡਰੋਨ ਨੇ ਬਾਅਦ ਚ ਪਾਕਿਸਤਾਨ ਵੱਲੋਂ ਉਡਾਣ ਭਰੀ। ਹਾਲਾਂਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਜਦੋ ਸੀਮਾ ਪਾਰ ਤੋਂ ਡਰੋਨ ਦੀ ਵਾਰਦਾਤਾਂ ਦੇਖੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜੋ: ਸਿੱਕਮ ਸੈਕਟਰ ਵਿੱਚ ਭਾਰਤ-ਚੀਨ ਫ਼ੌਜਾਂ ਦਰਮਿਆਨ ਹੌਟਲਾਈਨ ਸਥਾਪਤ
ਦੱਸ ਦਈਏ ਕਿ ਜੰਮੂ ਕਸ਼ਮੀਰ ਚ ਕੋਈ ਵਾਰ ਡਰੋਨ ਤੋਂ ਜੁੜੀ ਵਰਦਾਤਾਂ ਦੇਖਣ ਨੂੰ ਮਿਲੀ ਹੈ। ਸਰਹੱਦ ਪਾਰ ਤੋਂ ਆਉਣ ਵਾਲੇ ਇਨ੍ਹਾਂ ਡਰੋਨ ਦੇ ਜਰੀਏ ਕਈ ਹਥਿਆਰ ਭੇਜੇ ਜਾ ਰਹੇ ਹਨ।