ਲਖੀਮਪੁਰ ਖੀਰੀ: ਤਿਕੁਨੀਆ ਹਿੰਸਾ ਮਾਮਲੇ ਵਿੱਚ ਕਿਸਾਨਾਂ ਅਤੇ ਭੀੜ ਉੱਤੇ ਦਰਜ ਮਾਮਲੇ ਵਿੱਚ ਐਸਆਈਟੀ ਨੇ ਸੀਜੇਐਮ ਅਦਾਲਤ ਵਿੱਚ 1300 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਭੀੜ ਦੇ ਹਮਲੇ ਵਿੱਚ ਮਾਰੇ ਗਏ ਦੋ ਭਾਜਪਾ ਵਰਕਰਾਂ ਅਤੇ ਗ੍ਰਹਿ ਰਾਜ ਮੰਤਰੀ ਦੇ ਡਰਾਈਵਰ ਦੇ ਕਤਲ ਦੇ ਦਰਜ ਮਾਮਲੇ ਵਿੱਚ ਜਾਂਚ ਅਧਿਕਾਰੀ ਵਿਵੇਚਕ ਐਸਕੇ ਪਾਲ ਨੇ ਚਾਰ ਮੁਲਜ਼ਮ ਬਣਾਏ ਹਨ। ਤਿੰਨ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਦਿਆਂ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਇਹ ਵੀ ਪੜੋ: ਸੀਐਮ ਚੰਨੀ ਉੱਤੇ ਵੱਡੇ ਦੋਸ਼ ਲਾਉਂਦਿਆਂ ਬਿਕਰਮ ਮਜੀਠੀਆਂ ਨੇ ਜਾਰੀ ਕੀਤੀਆਂ ਵੀਡੀਓਜ਼, ਕਾਂਗਰਸ 'ਚ ਮਚ ਸਕਦੀ ਹੈ ਤੜਥੱਲੀ
ਭੀੜ ਨੂੰ ਉਕਸਾਉਣ ਸਮੇਤ ਕਈ ਗੰਭੀਰ ਧਾਰਾਵਾਂ ਸ਼ਾਮਲ
ਚਾਰਜਸ਼ੀਟ ਵਿੱਚ ਕਤਲ, ਭੀੜ ਨੂੰ ਉਕਸਾਉਣ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਐਸਆਈਟੀ ਨੇ ਮੁਲਜ਼ਮਾਂ 'ਤੇ ਆਈਪੀਸੀ 143, 147, 148, 149, 323, 325, 302 ਤੋਂ ਇਲਾਵਾ 109, 114, 427, 436 ਅਤੇ 504 ਵੀ ਲਗਾਈਆਂ ਹਨ।
ਤਿਕੁਨੀਆ ਹਿੰਸਾ ਮਾਮਲੇ 'ਚ ਸ਼ੁੱਕਰਵਾਰ ਨੂੰ ਐਸਆਈਟੀ ਦੀ ਤਰਫੋਂ ਇੰਸਪੈਕਟਰ ਐੱਸਕੇ ਪਾਲ ਨੇ ਭਾਜਪਾ ਮੈਂਬਰ ਸੁਮਿਤ ਜੈਸਵਾਲ ਉਰਫ ਮੋਦੀ ਦੀ ਸ਼ਿਕਾਇਤ 'ਤੇ ਦਰਜ 220 ਨੰਬਰ ਮਾਮਲੇ 'ਚ ਭੀੜ ਅਤੇ ਕਿਸਾਨਾਂ 'ਤੇ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ।
1300 ਪੰਨਿਆਂ ਦੀ ਚਾਰਜਸ਼ੀਟ ਵਿੱਚ ਸ਼ਾਮਲ ਨਾਵਾਂ ਦੇ ਵੇਰਵੇ:
ਸੀਨੀਅਰ ਪ੍ਰੋਸੀਕਿਊਸ਼ਨ ਅਫ਼ਸਰ ਐਸਪੀ ਯਾਦਵ ਨੇ ਦੱਸਿਆ ਕਿ 1300 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਮਲਜੀਤ ਸਿੰਘ ਉਰਫ਼ ਸੋਨੂੰ, ਵਚਿਤਰ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ 'ਚੋਂ ਵਚਿਤਰ ਸਿੰਘ 'ਤੇ ਕਤਲ ਦੀ ਧਾਰਾ ਨਹੀਂ ਹੈ, ਪਰ ਭੰਨਤੋੜ ਲਈ ਉਕਸਾਉਣ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ । ਬਾਕੀ ਤਿੰਨ ਮੁਲਜ਼ਮਾਂ 'ਤੇ ਇਕ ਹੀ ਮਕਸਦ ਨਾਲ ਹਮਲਾ ਕਰਨ, ਤੋੜ-ਫੋੜ ਕਰਨ, ਅੰਗ ਤੋੜਨ, ਗਾਲੀ-ਗਲੋਚ, ਧਮਕਾਉਣ ਦੇ ਦੋਸ਼ਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਐੱਸਪੀਓ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ
3 ਅਕਤੂਬਰ, 2021 ਨੂੰ ਤਿਕੁਨੀਆ ਵਿੱਚ, ਉਪ ਮੁੱਖ ਮੰਤਰੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਇੱਕ ਥਾਰ ਜੀਪ ਵਿੱਚ ਸਵਾਰ ਹੋ ਕੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਸਾਥੀਆਂ ਦਾ ਕਤਲ ਕਰਨ ਦੇ ਦੋਸ਼ ਹਨ।
ਉਸੇ ਦਿਨ ਪ੍ਰਦਰਸ਼ਨਕਾਰੀ ਭੀੜ ਅਤੇ ਕਿਸਾਨਾਂ 'ਤੇ ਸੁਮਿਤ ਜੈਸਵਾਲ ਦੀ ਸ਼ਿਕਾਇਤ 'ਤੇ ਤਿਕੁਨੀਆ ਕੋਤਵਾਲੀ 'ਚ ਵੀ ਮਾਮਲਾ ਦਰਜ ਕੀਤਾ ਗਿਆ ਸੀ। 220 ਨੰਬਰ ਦੇ ਇਸ ਮਾਮਲੇ ਵਿੱਚ ਭਾਜਪਾ ਵਰਕਰ ਸ਼ੁਭਮ ਮਿਸ਼ਰਾ, ਸ਼ਿਆਮਸੁੰਦਰ ਨਿਸ਼ਾਦ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਡਰਾਈਵਰ ਹਰਿਓਮ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਇਸ ਮਾਮਲੇ 'ਚ ਐਸਆਈਟੀ ਨੇ ਵਾਇਰਲ ਵੀਡੀਓ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਵਚਿਤਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। SIT ਨੇ ਵਚਿਤਰ ਸਿੰਘ 'ਤੇ ਕਤਲ ਦਾ ਦੋਸ਼ ਤੈਅ ਨਹੀਂ ਕੀਤਾ ਹੈ। ਮੁੱਖ ਦੋਸ਼ ਅੱਗ ਲਗਾਉਣ ਅਤੇ ਉਕਸਾਉਣ ਦਾ ਹੈ। 302 ਵਿੱਚ ਵਚਿਤਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ। ਐਸਆਈਟੀ ਨੇ ਪੂਰੇ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਅਵਤਾਰ ਸਿੰਘ, ਰਣਜੀਤ ਸਿੰਘ ਅਤੇ ਕੰਵਲਜੀਤ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਕਦੋ ਕਿਸ ਦੀ ਹੋਈ ਗ੍ਰਿਫ਼ਤਾਰੀ
- 26 ਅਕਤੂਬਰ ਨੂੰ ਵਚਿਤਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਈ।
- 3 ਨਵੰਬਰ ਨੂੰ ਰੰਜੀਤ ਸਿੰਘ ਅਤੇ ਅਵਤਾਰ ਸਿੰਘ ਗ੍ਰਿਫ਼ਤਾਰ
- 1 ਜਨਵਰੀ ਨੂੰ ਕੰਵਲਜੀਤ ਸਿੰਘ ਉਰਫ਼ ਸੋਨੂੰ ਅਤੇ ਕਮਲਜੀਤ ਸਿੰਘ ਦੀ ਗ੍ਰਿਫ਼ਤਾਰੀ
- 2 ਜਨਵਰੀ ਨੂੰ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ।