ਨਵੀਂ ਦਿੱਲੀ: ਦਿੱਲੀ ਦੇ ਨਾਲ ਲੱਗਦੇ ਰਾਜਾਂ ਵਿੱਚ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ (Pollution in Delhi) ਲਗਭਗ ਇੱਕ ਮਹੀਨੇ ਤੋਂ ਬਹੁਤ ਗੰਭੀਰ ਪੱਧਰ ਉੱਤੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਚਿੜੀਆਘਰ ਵਿੱਚ ਜੰਗਲੀ ਜੀਵਾਂ ਨੂੰ ਠੰਡ ਤੋਂ ਬਚਾਉਣ ਲਈ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਚਿੜੀਆਘਰ ਪ੍ਰਸ਼ਾਸਨ (Zoo Administration Delhi) ਦਿੱਲੀ ਜੰਗਲੀ ਜੀਵਾਂ ਨੂੰ ਠੰਡ ਤੋਂ ਬਚਾਉਣ ਲਈ ਮੁਸਤੈਦੀ ਨਾਲ ਜੁੜਿਆ ਹੋਇਆ ਹੈ। ਦੀਵਾਰਾਂ ਵਿੱਚ ਪਰਾਲੀ ਵਿਛਾਈ ਜਾ ਰਹੀ ਹੈ। ਇਸ ਦੇ ਨਾਲ ਹੀ ਜੰਗਲੀ ਜੀਵਾਂ ਲਈ ਹੋਰ ਵੀ ਲੋੜੀਦਾ ਸਮਾਨ ਚਿੜੀਆ ਘਰ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ।
ਈਟੀਵੀ ਭਾਰਤ ਨੇ ਦਿੱਲੀ ਚਿੜੀਆਘਰ ਦੀ ਡਾਇਰੈਕਟਰ ਸੋਨਾਲੀ ਘੋਸ਼ (Zoo director Sonali Ghosh) ਨਾਲ ਇਸ ਸਬੰਧੀ ਖਾਸ ਗੱਲਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦਿੱਲੀ ਚਿੜੀਆਘਰ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਤੂੜੀ ਜੰਗਲੀ ਜੀਵਾਂ ਨੂੰ ਠੰਡ ਤੋਂ ਬਚਾਉਣ ਲਈ ਬਹੁਤ ਕਾਰਗਰ ਸਾਬਤ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਗਲੀ ਜੀਵਾਂ ਨੂੰ ਠੰਢ ਤੋਂ ਬਚਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਤੂੜੀ ਨੂੰ ਜੰਗਲੀ ਜੀਵ ਘੇਰੇ ਵਿੱਚ ਵਿਛਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਤਰਮੁਰਗ, ਹਿਰਨ, ਰਿੱਛ, ਨੀਲਗਾਈ ਸਮੇਤ ਹੋਰ ਬਹੁਤ ਸਾਰੇ ਜੰਗਲੀ ਜੀਵਾਂ ਦੀ ਚਾਰਦੀਵਾਰੀ ਵਿੱਚ ਪਰਾਲੀ ਵਿਛਾ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾ ਕਿਹਾ ਕਿ ਸਰਦੀਆਂ ਵਿੱਚ ਦਿੱਲੀ ਚਿੜੀਆਘਰ ਵਿੱਚ 40 ਹਜ਼ਾਰ ਕਿਲੋ ਤੂੜੀ ਦੀ ਲੋੜ ਹੁੰਦੀ ਹੈ।
ਇਸ ਦੇ ਨਾਲ ਹੀ ਦਿੱਲੀ ਚਿੜੀਆਘਰ ਦੀ ਡਾਇਰੈਕਟਰ ਸੋਨਾਲੀ ਘੋਸ਼ ਨੇ ਕਿਹਾ ਕਿ ਇੱਕ ਵਾਰ ਵਾੜੇ ਵਿੱਚ ਪਰਾਲੀ ਵਿਛਾ ਦਿੱਤੀ ਜਾਂਦੀ ਹੈ, ਇਸ ਨੂੰ ਲੰਬੇ ਸਮੇਂ ਤੱਕ ਨਹੀਂ ਛੱਡਿਆ ਜਾ ਸਕਦਾ। ਇਹ ਵੀ ਸਮੇਂ-ਸਮੇਂ 'ਤੇ ਬਦਲੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਈ ਜੰਗਲੀ ਜੀਵ ਪਰਾਲੀ ਵੀ ਖਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਚਿੜੀਆਘਰ ਵਿੱਚ ਆਉਣ ਵਾਲੀ ਪਰਾਲੀ ਅਤੇ ਹੋਰ ਵਸਤੂਆਂ ਨੂੰ ਟੈਂਡਰ ਰਾਹੀਂ ਖਰੀਦਿਆ ਜਾਂਦਾ ਹੈ, ਜਿਸ ਵਿੱਚ ਪਰਾਲੀ ਦਿੱਲੀ ਦੇ ਨਾਲ ਲੱਗਦੇ ਰਾਜਾਂ ਤੋਂ ਆਉਂਦੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਕੋਵਿੰਦ ਨੇ ਏਸ਼ੀਆ ਦੇ ਪਹਿਲੇ ਬਾਲਟਿਕ ਸੰਸਕ੍ਰਿਤੀਕ ਸਟੱਡੀਜ਼ ਸੈਂਟਰ ਦਾ ਕੀਤਾ ਦੌਰਾ