ਦੇਹਰਾਦੂਨ: ਕੋਰੋਨਾ ਸੰਕਟ ਕਾਲ ਵਿਚ ਸਰਕਾਰਾਂ ਲੋਕਾਂ ਨੂੰ ਬਚਾਉਣ ਵਿਚ ਜੁਟੀ ਹੋਈ ਹੈ।ਉਥੇ ਹੀ ਦੂਜੇ ਪਾਸੇ ਕੁੱਝ ਲੋਕ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਹਨ।ਸਾਬਕਾ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਨੇ ਬੇਤੁੱਕਾ ਬਿਆਨ ਦੇ ਕੇ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ।
ਸਾਬਕਾ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ -
ਕੋਰੋਨਾ ਵਾਇਰਸ ਵੀ ਸਾਡੇ ਵਾਂਗ ਇਕ ਪ੍ਰਾਣੀ ਹੈ। ਜਿਵੇ ਅਸੀਂ ਜਿਉਂਣਾ ਚਾਹੁੰਦੇ ਹਾਂ ਵੈਸੇ ਹੀ ਉਹ ਵਾਇਰਸ ਵੀ ਜਿਉਣਾ ਚਾਹੁੰਦਾ ਹੈ ਅਤੇ ਅਸੀਂ ਹਾਂ ਕਿ ਇਸ ਵਾਇਰਸ ਦੇ ਪਿੱਛੇ ਪਏ ਹੋਏ ਹਨ। ਇਸ ਲਈ ਵਾਇਰਸ ਆਪਣਾ ਰੂਪ ਬਦਲ ਰਿਹਾ ਹੈ।ਜਿਹੇ ਵਿਚ ਵਾਇਰਸ ਨੂੰ ਵੀ ਜਿਉਣ ਦਾ ਪੂਰਾ ਅਧਿਕਾਰੀ ਹੈ।
ਗਾਂ ਉਤੇ ਸਾਬਕਾ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਦਾ ਬਿਆਨ
ਸਾਬਕਾ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ ਲੋਕਾਂ ਤੋਂ ਬਚਣ ਦੇ ਲਈ ਕੋਰੋਨਾ ਵਾਇਰਸ ਬਹੁਰੂਪੀਆ ਹੋ ਗਿਆ ਹੈ।ਉਹਨਾਂ ਨੇ ਕਿਹਾ ਹੈ ਕਿ ਗਾਂ ਦਾ ਗੋਬਰ ਅਤੇ ਗੋਮੂਤ ਵੀ ਸਾਡੇ ਲਈ ਬੇਹੱਦ ਫਾਇਦੇਮੰਦ ਹੈ। ਕਿਡਨੀ ਅਤੇ ਦਿਲ ਦੇ ਰੋਗਾਂ ਲਈ ਬਹੁਤ ਲਾਹੇਵੰਦ ਹੈ। ਮੰਤਰੀ ਜੀ ਨੇ ਕਿਹਾ ਜੇਕਰ ਟੀਬੀ ਦਾ ਰੋਗੀ ਗਾਂ ਦੇ ਕੋਲ ਰਹੇ ਤਾਂ ਉਹ
ਠੀਕ ਹੋ ਜਾਵੇਗਾ।ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਗਾਂ ਆਕਸੀਜਨ ਲੈਂਦੀ ਹੈ ਅਤੇ ਛੱਡਦੀ ਵੀ ਹੈ।
ਸੀਐਮ ਤੀਰਥ ਦਾ ਬੇਤੁਕਾ ਬਿਆਨ
ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੁੱਭ ਦੇ ਸਮੇਂ ਕਿਹਾ ਸੀ ਕਿ ਮਾਂ ਗੰਗਾ ਦੀ ਧਾਰਾ ਹੈ। ਮਾਂ ਗੰਗਾ ਦਾ ਅਸ਼ੀਰਵਾਦ ਲੈ ਕੇ ਜਾਵੇਗਾ ਤਾਂ ਕੋਰੋਨਾ ਨਹੀਂ ਫੈਲਦਾ ਹੈ।ਇਸ ਤੋਂ ਇਲਾਵਾ ਕਿਹਾ ਸੀ ਕਿ ਜਿਸ ਪਰਿਵਾਰ ਵਿਚ ਜਿਆਦਾ ਬੱਚੇ ਹਨ ਉਥੇ ਚਾਵਲ ਜਿਆਦਾ ਮਿਲਣਗੇ।
ਜੀਂਨ ਉਤੇ ਟਿੱਪਣੀ
ਮੁੱਖਮੰਤਰੀ ਆਹੁਦੇ ਦੀ ਸੌਂ ਚੁੱਕਣ ਤੋਂ ਕੁੱਝ ਦਿਨ ਬਾਅਦ ਹੀ ਸੀਐਮ ਤੀਰਥ ਸਿੰਘ ਰਾਵਤ ਨੇ ਕਿਹਾ ਸੀ ਕਿ ਮਹਿਲਾਵਾਂ ਫਟੀ ਜੀਨ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ।
ਅਜੈ ਭੱਟ ਦੀ ਡਿਲੀਵਰ ਉਤੇ ਬੇਤੁਕਾ ਬਿਆਨ
ਲੋਕਸਭਾ ਵਿਚ ਹੈਮੋਪੈਥੀ ਕੇਂਦਰੀ ਪਰਿਸ਼ਦ ਸੋਧ 2019 ਉਤੇ ਬੋਲ ਦੇ ਹੋਏ ਭੱਟ ਨੇ ਮਹਿਲਾਵਾਂ ਨੂੰ ਨਾਰਮਲ ਡਿਲੀਵਰੀ ਦੇ ਲਈ ਅਨੋਖਾ ਫਾਰਮੁੱਲਾ ਦੱਸਿਆ ਹੈ ਿਕ ਉਹਨਾਂ ਨੇ ਲੋਕਸਭਾ ਵਿਚ ਬਿੱਲ ਉਤੇ ਚਰਚਾ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਗੰਗਾ ਦੇ ਪੱਥਰ ਨੂੰ ਰਗੜ ਕੇ ਇਕ ਪਾਣੀ ਨਾਲ ਲੈ ਲੈਣ ਤਾਂ ਸਭ ਨਾਰਮਲ ਹੋ ਜਾਂਦਾ ਹੈ।ਉਸ ਨੇ ਕਿਹਾ ਸੀ ਕਿ ਸੱਪ ਲੜਨ ਉਤੇ ਪੱਥਰ ਨੂੰ ਰਗੜ ਕੇ ਉਸਦਾ ਰੇਪ ਲਗਾਇਆ ਜਾਵੇ।
ਨਿਸ਼ੰਕ ਵੀ ਦੇ ਚੁੱਕੇ ਹਨ ਬੇਤੁਕਾ ਬਿਆਨ
ਡਾਕਟਰ ਰਮੇਸ਼ਾ ਪੋਖਰਿਆਲ ਨਿਸ਼ੰਕ ਨੇ ਵੀ ਜੋਤਿਸ਼ ਨੂੰ ਲੈ ਕੇ ਬੇਤੁੱਕ ਬਿਆਨ ਦੇ ਚੁੱਕੇ ਹਨ। ਉਹਨਾਂ ਨੇ ਕਿਹਾ ਹੈ ਕਿ 16 ਵੀ ਲੋਕਸਭਾ ਵਿਚ 2014 ਵਿਚ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦਾਅਵਾ ਕੀਤਾ ਹੈ ਕਿ ਜੋਤਿਸ਼ ਦੇ ਸਾਹਮਣੇ ਵਿਗਿਆਨ ਬੋਣਾ ਹੈ
ਇਹ ਵੀ ਪੜੋ:ਓਲੰਪੀਕ ਸੁਸ਼ੀਲ ਕੁਮਾਰ ਦੇ ਹਰਿਦੁਆਰ ਦੇ ਆਸ਼ਰਮ ’ਚ ਲੁੱਕੇ ਹੋਣ ਦਾ ਖਦਸ਼ਾ