ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਹਾਰਟ ਕੇਅਰ ਫਾਉਂਡੇਸ਼ਨ ਦੇ ਮੁਖੀ ਅਤੇ ਪਦਮ ਸ਼੍ਰੀ ਡਾ. ਕੇ.ਕੇ ਅਗਰਵਾਲ (62 ਸਾਲ) ਦਾ ਸੋਮਵਾਰ ਰਾਤ ਕਰੀਬ 11.30 ਵਜੇ ਕੋਰੋਨਾ ਦੀ ਲਾਗ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖਲ ਸੀ। ਤਿੰਨ ਦਿਨ ਪਹਿਲਾਂ, ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਪਾ ਦਿੱਤਾ ਗਿਆ ਸੀ।
ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਕੇ ਕੇ ਅਗਰਵਾਲ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਵੀ ਲਈਆਂ ਸਨ। ਇਸ ਦੇ ਬਾਵਜੂਦ, ਉਹ ਸੰਕਰਮਣ ਦਾ ਸ਼ਿਕਾਰ ਹੋ ਗਏ ਹੈ। ਡਾ. ਕੇ.ਕੇ ਅਗਰਵਾਲ ਨੂੰ ਸਾਲ 2010 ਵਿੱਚ ਮੈਡੀਸਨ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ: ਅਗਰਵਾਲ ਨੂੰ ਕੋਰੋਨਾ ਦੀ ਲਾਗ ਤੋਂ ਬਾਅਦ ਏਮਜ਼ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾ. ਅਗਰਵਾਲ ਨੇ 28 ਅਪ੍ਰੈਲ ਨੂੰ ਆਪਣੇ ਟਵਿੱਟਰ ਅਕਾਉਂਟ 'ਤੇ ਦੱਸਿਆ ਸੀ ਕਿ ਉਹ ਕੋਰੋਨਾ ਸੰਕਰਮਿਤ ਹੈ।
ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਅੱਜ ਕੋਵਿਡ ਮੈਨੇਜਮੈਂਟ ਉੱਤੇ ਕਰਨਗੇ ਚਰਚਾ, ਸੂਬਾ-ਜ਼ਿਲ੍ਹਾ ਅਧਿਕਾਰੀਆਂ ਨਾਲ ਕਰਨਗੇ ਗੱਲਬਾਤ
ਡਾ ਕੇਕੇ ਅਗਰਵਾਲ ਦੀ ਮੌਤ ਬਾਰੇ ਅਧਿਕਾਰਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਬੜੇ ਦੁੱਖ ਨਾਲ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਕੇ.ਕੇ ਅਗਰਵਾਲ ਦੀ 17 ਮਈ ਨੂੰ ਰਾਤ ਕਰੀਬ 11.30 ਵਜੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਜਦੋਂ ਤੋਂ ਉਹ ਇੱਕ ਡਾਕਟਰ ਬਣੇ ਸੀ ਉਨ੍ਹਾਂ ਨੇ ਆਪਣਾ ਜੀਵਨ ਲੋਕਾਂ ਅਤੇ ਸਿਹਤ ਜਾਗਰੂਕਤਾ ਲਈ ਸਮਰਪਿਤ ਕਰ ਦਿੱਤਾ ਸੀ।