ਨਵੀਂ ਦਿੱਲੀ: ਓਖਲਾ ਵਿਧਾਨ ਸਭਾ ਹਲਕੇ (Okhla assembly) ਤੋਂ ਸਾਬਕਾ ਵਿਧਾਇਕ ਆਸਿਫ਼ ਮੁਹੰਮਦ ਖ਼ਾਨ (former MLA Asif Mohammad Khan) ਵੱਲੋਂ ਐਮਸੀਡੀ ਸਟਾਫ਼ (MCD staff) ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਮੁਰਗਾ ਬਣਾਉਣ ਦੇ ਮਾਮਲੇ ਚ ਪੁਲਿਸ ਨੇ ਸਾਬਕਾ ਵਿਧਾਇਕ ਆਸਿਫ਼ ਮੁਹੰਮਦ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੈਂਟਰਲ ਜ਼ੋਨ ਦੇ ਐਮ.ਸੀ.ਡੀ ਇੰਸਪੈਕਟਰ ਰਾਮਕਿਸ਼ੋਰ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਜਿਸਦਾ ਨਾਮ ਆਸਿਫ਼ ਮੁਹੰਮਦ ਖਾਨ ਹੈ। ਉਨ੍ਹਾਂ ਨੇ ਐਮਸੀਡੀ ਸਟਾਫ਼ ਨਾਲ ਦੁਰਵਿਵਹਾਰ ਕੀਤਾ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ। ਇਸ ਤੋਂ ਬਾਅਦ ਪੁਲਸ ਨੇ ਸ਼ਾਹੀਨ ਬਾਗ (Shaheen Bagh) ਥਾਣੇ 'ਚ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਆਸਿਫ ਮੁਹੰਮਦ ਖਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਦਿੱਲੀ ਦੇ ਓਖਲਾ ਵਿਧਾਨ ਸਭਾ ਖੇਤਰ ਵਿੱਚ ਐਸਡੀਐਮ ਕਰਮਚਾਰੀਆਂ ਨਾਲ ਕਥਿਤ ਦੁਰਵਿਵਹਾਰ ਦਾ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਵੀਡੀਓ (viral video) ਵਿੱਚ ਦੇਖਿਆ ਜਾ ਰਿਹਾ ਹੈ ਕਿ ਸਾਬਕਾ ਕਾਂਗਰਸੀ ਵਿਧਾਇਕ ਆਸਿਫ਼ ਮੁਹੰਮਦ ਖਾਨ ਨੂੰ ਬੈਨਰ ਪੋਸਟਰ ਉਤਾਰਨ ਲਈ ਕਥਿਤ ਐਮਸੀਡੀ ਕਰਮਚਾਰੀਆਂ ਬਦਸਲੂਕੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮੁਰਗਾ (abusing & assaulting) ਬਣਾਇਆ ਗਿਆ।
ਇਹ ਵੀ ਪੜ੍ਹੋ: ਮੈਕਸਿਕੋ ’ਚ ਬੱਸ ਹਾਦਸਾ, 19 ਸ਼ਰਧਾਲੂਆਂ ਦੀ ਮੌਤ