ETV Bharat / bharat

Oommen Chandy Passes Away: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ 79 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ

ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਓਮਨ ਚਾਂਡੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਕੇਰਲ ਕਾਂਗਰਸ ਪ੍ਰਧਾਨ ਕੇ ਸੁਧਾਕਰਨ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ।

Former Kerala chief minister Oommen Chandy passes away at the age of 79
Oommen Chandy Passes Away: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ 79 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ
author img

By

Published : Jul 18, 2023, 6:47 AM IST

Updated : Jul 18, 2023, 8:03 AM IST

ਤਿਰੂਵਨੰਤਪੁਰਮ/ਕੇਰਲ : ਮੰਗਲਵਾਰ ਦੀ ਸਵੇਰ ਕੇਰਲ ਦੀ ਸਿਆਸਤ ਵਿੱਚ ਬੇਹੱਦ ਮੰਦਭਾਗੀ ਸਵੇਰ ਸਾਬਿਤ ਹੋਈ ਜਿਸ ਵੇਲੇ ਸੋਸ਼ਲ ਮੀਡੀਆ ਰਾਹੀਂ ਇਹ ਖਬਰ ਸਾਹਮਣੇ ਆਈ ਕਿ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਸਦੀਏ ਕਿ ਕੇਰਲ ਦੇ ਦੋ ਵਾਰ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਸੀਨੀਅਰ ਕਾਂਗਰਸੀ ਨੇਤਾ ਓਮਨ ਚਾਂਡੀ ਦੀ ਮੰਗਲਵਾਰ ਤੜਕੇ ਬੇਂਗਲੁਰੂ ਵਿੱਚ ਦੇਹਾਂਤ ਹੋ ਗਿਆ। ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦਿੱਤੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਓਮਨ ਨੂੰ ਚਾਹੁਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਓਮਨ ਚਾਂਡੀ ਦੇ ਪੁੱਤਰ ਚਾਂਡੀ ਔਮੰਨ ਨੇ ਵੀ ਫੇਸਬੁੱਕ ਉੱਤੇ ਪੋਸਟ ਕੀਤਾ ਕਿ, "ਅੱਪਾ ਦਾ ਦੇਹਾਂਤ ਹੋ ਗਿਆ"। ਦੱਸ ਦਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਓਮਨ ਚਾਂਡੀ ਦਾ ਬੈਂਗਲੁਰੂ ਵਿੱਚ ਕੈਂਸਰ ਦਾ ਇਲਾਜ ਚਲ ਰਿਹਾ ਸੀ।

ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕੀਤਾ ਦੁੱਖ ਪ੍ਰਗਟਾਵਾ : ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸੇ ਸਾਲ ਵਿਧਾਨ ਸਭਾ ਲਈ ਚੁਣੇ ਗਏ। ਇਸ ਦੌਰ ਵਿੱਚ ਅਸੀਂ ਵਿਦਿਆਰਥੀ ਜੀਵਨ ਰਾਹੀਂ ਸਿਆਸੀ ਖੇਤਰ ਵਿੱਚ ਆਏ। ਅਸੀਂ ਇੱਕੋ ਸਮੇਂ ਵਿੱਚ ਇੱਕ ਜਨਤਕ ਜੀਵਨ ਬਤੀਤ ਕੀਤਾ ਅਤੇ ਉਸਨੂੰ ਅਲਵਿਦਾ ਕਹਿਣਾ ਬਹੁਤ ਮੁਸ਼ਕਲ ਹੈ। ਓਮਨ ਚਾਂਡੀ, ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਕਹਿਣਾ ਹੈ, 'ਇੱਕ ਯੋਗ ਪ੍ਰਸ਼ਾਸਕ ਅਤੇ ਲੋਕਾਂ ਦੇ ਜੀਵਨ ਨਾਲ ਨੇੜਿਓਂ ਜੁੜੇ ਹੋਏ ਵਿਅਕਤੀ ਸੀ।'

  • Kerala CM Pinarayi Vijayan expresses deep grief over the death of former CM Oommen Chandy.

    "We were elected to the Legislative Assembly in the same year. It was at the same stage that we came to the political fore through student life. We led public life at the same time and it… pic.twitter.com/1V5Ab4eenp

    — ANI (@ANI) July 18, 2023 " class="align-text-top noRightClick twitterSection" data=" ">

ਕਾਂਗਰਸੀ ਆਗੂ ਕੇ. ਸੁਧਾਕਰਨ ਨੇ ਕੀਤਾ ਦੁੱਖ ਪ੍ਰਗਟ : ਉਥੇ ਹੀ ਕੇਰਲ ਕਾਂਗਰਸ ਦੇ ਪ੍ਰਧਾਨ ਕੇ. ਸੁਧਾਕਰਨ ਨੇ ਟਵੀਟ ਕਰਕੇ ਓਮਨ ਚਾਂਡੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਓਮਨ ਚਾਂਡੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ "ਪਿਆਰ ਦੀ ਤਾਕਤ ਨਾਲ ਦੁਨੀਆ ਨੂੰ ਜਿੱਤਣ ਵਾਲੇ ਇਕ ਰਾਜੇ ਦੀ ਕਹਾਣੀ ਦਾ ਅੰਤ ਬਹੁਤ ਹੀ ਦਰਦਨਾਕ ਹੋਇਆ ਹੈ। ਅੱਜ ਇੱਕ ਮਹਾਨ ਸ਼ਖਸੀਅਤ ਦੇ ਦੇਹਾਂਤ ਨਾਲ ਮੈਂ ਬਹੁਤ ਦੁਖੀ ਹਾਂ। ਉਨ੍ਹਾਂ ਨੇ ਅਣਗਿਣਤ ਵਿਅਕਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ।"

  • The tale of the king who triumphed over the world with the power of 'love' finds its poignant end.

    Today, I am deeply saddened by the loss of a legend, @Oommen_Chandy. He touched the lives of countless individuals, and his legacy will forever resonate within our souls. RIP! pic.twitter.com/72hdK6EN4u

    — K Sudhakaran (@SudhakaranINC) July 18, 2023 " class="align-text-top noRightClick twitterSection" data=" ">

ਸਿਆਸੀ ਕਰੀਅਰ: ਦੱਸ ਦੇਈਏ ਕਿ ਸੀਨੀਅਰ ਕਾਂਗਰਸ ਨੇਤਾ ਓਮਨ ਚਾਂਡੀ 2004-06 ਅਤੇ 2011-16 ਤੱਕ ਦੋ ਵਾਰ ਕੇਰਲ ਦੇ ਮੁੱਖ ਮੰਤਰੀ ਰਹੇ ਸਨ। ਓਮਨ ਚਾਂਡੀ ਨੇ 27 ਸਾਲ ਦੀ ਉਮਰ ਵਿੱਚ ਸਾਲ 1970 ਵਿੱਚ ਰਾਜ ਵਿਧਾਨ ਸਭਾ ਚੋਣਾਂ ਜਿੱਤੀਆਂ ਅਤੇ ਇੱਕ ਵਿਧਾਇਕ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਬਾਅਦ ਵਿਚ ਉਨ੍ਹਾਂ ਨੇ ਉਸ ਤੋਂ ਬਾਅਦ ਲਗਾਤਾਰ 11 ਚੋਣਾਂ ਜਿੱਤੀਆਂ। ਚਾਂਡੀ ਨੇ ਪਿਛਲੇ ਪੰਜ ਦਹਾਕਿਆਂ ਵਿੱਚ ਸਿਰਫ਼ ਆਪਣੇ ਗ੍ਰਹਿ ਹਲਕੇ ਪੁਥੁਪੱਲੀ ਦੀ ਹੀ ਨੁਮਾਇੰਦਗੀ ਕੀਤੀ ਹੈ। ਓਮਨ ਚਾਂਡੀ ਨੇ ਆਪਣੇ ਸਿਆਸੀ ਜੀਵਨ ਦੌਰਾਨ ਚਾਰ ਵਾਰ ਵੱਖ-ਵੱਖ ਕੈਬਨਿਟਾਂ ਵਿੱਚ ਮੰਤਰੀ ਅਤੇ ਚਾਰ ਵਾਰ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾਈ ਹੈ।

Last Updated : Jul 18, 2023, 8:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.