ਕੇਰਲ: ਭੋਜਨ ਵਿੱਚ ਸੱਪ ਦੀ ਕੁੰਜ ਮਿਲਣ ਦੇ ਮਾਮਲੇ ਨੂੰ ਲੈ ਕੇ ਤਿਰੂਵਨੰਤਪੁਰਮ ਦੇ ਨੇਦੁਮੰਗੜ ਵਿੱਚ ਭੋਜਨ ਸੁਰੱਖਿਆ ਅਧਿਕਾਰੀਆਂ ਨੇ ਇੱਕ ਹੋਟਲ ਨੂੰ ਅਸਥਾਈ ਤੌਰ 'ਤੇ ਬੰਦ ਕਰਵਾ ਦਿੱਤਾ ਹੈ। ਇੱਕ ਔਰਤ ਇਸ ਹੋਟਲ ਤੋਂ ਪਰੌਂਠਾ ਖ਼ਰੀਦ ਕੇ ਲੈ ਗਈ ਸੀ ਉਸ ਸਮੇਂ ਇਹ ਘਟਨਾ ਵਾਪਰੀ ਹੈ। ਹੋਟਲ ਨੂੰ ਬੰਦ ਕਰਣ ਦੀ ਜਾਣਕਾਰੀ ਫੂਡ ਸੇਫਟੀ ਦੇ ਸਹਾਇਕ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ।
ਹੋਟਲ ਬੰਦ ਕਰਨ ਦੇ ਮਾਮਲੇ ਨੂੰ ਲੈ ਕੇੇ ਫੂਡ ਸੇਫਟੀ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਤੁਰੰਤ ਹੋਟਲ ਦਾ ਮੁਆਇਨਾ ਕੀਤਾ। ਰਸੋਈ ਵਿੱਚ ਲੋੜੀਂਦੀ ਰੋਸ਼ਨੀ ਨਹੀਂ ਸੀ ਅਤੇ ਬਾਹਰ ਕਚਰਾ ਪਿਆ ਸੀ। ਹੋਟਲ 'ਤੇ ਕਾਰਵਾਈ ਕਰਦਿਆਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਰੋਟਲ ਨੂੰ ਇਸ ਮਾਮਲੇ 'ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਪੜਤਾਲ ਵਿੱਚ ਪਤਾ ਚੱਲਿਆ ਹੈ ਕਿ ਭੋਜਨ ਵਿੱਚ ਸੱਪ ਦੀ ਕੁੰਜ ਪੈਕ ਕਰਨ ਲਈ ਵਰਤੇ ਜਾਣ ਵਾਲੇ ਅਖਬਾਰ ਕਾਰਨ ਆਈ ਹੈ।
ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਮਿਲੀ ਹੈ ਕਿ 5 ਸਈ ਨੂੰ ਸਥਾਨਕ ਵਸਨੀਕ ਔਰਤ ਆਪਣੀ ਧੀ ਲਈ ਪਰੌਂਠੇ ਖ਼ਰੀਦ ਕੇ ਲਿਆਈ ਸੀ। ਉਸ ਦੀ ਧੀ ਨੇ ਇਨ੍ਹਾਂ ਪਰੌਂਠਿਆਂ ਵਿੱਚੋਂ ਇੱਕ ਖਾ ਲਿਆ ਸੀ, ਜਦੋਂ ਉਹ ਦੁਸਰਾ ਖਾਣ ਲੱਗੀ ਤਾਂ ਉਸ ਨੂੰ ਇਸ ਵਿੱਚੋਂ ਸੱਪ ਦੀ ਕੁੰਜ ਦਾ ਇੱਕ ਟਿਕੜਾ ਮਿਲਿਆ। ਇਸ ਤੋਂ ਬਾਅਦ ਔਰਤ ਬਹੁਤ ਪ੍ਰੇਸ਼ਾਨ ਹੋਈ ਅਤੇ ਉਸ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ: ਵਿਆਹ ਤੋਂ 36 ਦਿਨ ਬਾਅਦ, ਪ੍ਰੇਮੀ ਦੀ ਮਦਦ ਨਾਲ ਔਰਤ ਨੇ ਕੀਤਾ ਪਤੀ ਦਾ ਕਤਲ...