ਇੰਫਾਲ/ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ 'ਐਡੀਟਰਜ਼ ਗਿਲਡ ਆਫ ਇੰਡੀਆ' ਦੇ ਪ੍ਰਧਾਨ ਅਤੇ ਤਿੰਨ ਮੈਂਬਰਾਂ 'ਤੇ ਸੂਬੇ ਦੇ ਹਾਲਾਤ ਵਿਗੜਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਸਿੰਘ ਨੇ ਉਨ੍ਹਾਂ ਉੱਤੇ ਕਰੀਬ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਤੀ ਸੰਘਰਸ਼ ਦੇ (Manipur Violence) ਮਾਰ ਝਲ ਰਹੇ ਸੂਬਿਆਂ ਵਿੱਚ ਸਥਿਤੀ ਹੋਰ ਵਿਗਾੜਨ ਦੀ ਕੋਸ਼ਿਸ਼ ਕਰਨ ਇਲਜ਼ਾਮ ਵੀ ਲਾਇਆ।
ਐਡੀਟਰਜ਼ ਗਿਲਡ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਮਣੀਪੁਰ ਵਿੱਚ ਜਾਤੀ ਹਿੰਸਾ ਉੱਤੇ ਮੀਡੀਆ ਵਿੱਚ ਖਬਰਾਂ ਇਕ ਤਰਫਾ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਸੂਬੇ ਦੀ ਅਗਵਾਈ ਵਿੱਚ ਪੱਖਪਾਤ ਰਵਈਆਂ ਅਪਨਾਉਣ ਦਾ ਇਲਜ਼ਾਮ ਵੀ ਲਾਇਆ ਸੀ। ਸਿੰਘ ਨੇ ਕਿਹਾ, "ਸੂਬਾ ਸਰਕਾਰ ਨੇ ਐਡੀਟਰਜ਼ ਗਿਲਡ ਦੇ ਮੈਂਬਰਾਂ ਖਿਲਾਫ ਇਕ ਐਫਆਈਆਰ ਦਰਜ ਕੀਤੀ ਹੈ, ਜੋ ਮਣੀਪੁਰ ਸੂਬੇ ਦੀ ਸਥਿਤੀ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਕਰਰ ਰਹੇ ਹਨ।"
ਇਨ੍ਹਾਂ ਉੱਤੇ ਮਾਮਲਾ ਦਰਜ: ਜਿਨ੍ਹਾਂ ਲੋਕਾਂ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਵਿੱਚ ਐਡੀਟਰਜ਼ ਗਿਲਡ ਦੀ ਪ੍ਰਧਾਨ ਸੀਮਾ ਮੁਸਤਫਾ ਅਤੇ ਤਿੰਨ ਮੈਂਬਰ-ਸੀਮਾ ਗੁਹਾ, ਭਾਰਤ ਭੂਸ਼ਣ ਅਤੇ ਸੰਜੈ ਕਪੂਰ ਸ਼ਾਮਿਲ ਹਨ।
ਗੁਹਾ, ਭੂਸ਼ਣ ਅਤੇ ਕਪੂਰ ਨੇ ਜਾਤੀ ਹਿੰਸਾ ਉੱਤੇ ਮੀਡੀਆ ਰਿਪੋਰਟਾਂ ਦਾ ਅਧਿਐਨ (FIR Against Editors Guild Members) ਕਰਨ ਲਈ ਪਿਛਲੇ ਮਹੀਨੇ ਸੂਬੇ ਦਾ ਦੌਰਾ ਕੀਤਾ ਸੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਨਾ ਕਿਸੇ ਨਤੀਜੇ ਉੱਤੇ ਪਹੁੰਚਣ ਤੋਂ ਪਹਿਲਾਂ 'ਸਾਰੇ ਭਾਈਚਾਰਾਂ' ਦੇ ਪ੍ਰਤੀਨਿਧੀਆਂ ਨਾਲ ਮਿਲਣਾ ਚਾਹੀਦਾ ਸੀ, ਨਾ ਕਿ 'ਸਿਰਫ਼ ਕੁਝ ਵਰਗਾਂ ਨਾਲ'। (ਪੀਟੀਆਈ-ਭਾਸ਼ਾ)