ਸ੍ਰੀ ਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਉਹ 30 ਮਾਰਚ ਨੂੰ ਕੋਰੋਨਾ ਪੀੜਤ ਪਾਏ ਗਏ ਸੀ।
ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।
![ਕੋਰੋਨਾ ਪੀੜਤ ਸਾਬਕਾ ਸੀਐਮ ਫ਼ਾਰੂਕ ਅਬਦੁਲਾ ਹਸਪਤਾਲ ਵਿੱਚ ਭਰਤੀ](https://etvbharatimages.akamaized.net/etvbharat/prod-images/11264899_2x3_eee.jpg)
ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਪਿਤਾ ਦੀ ਬਿਹਤਰ ਨਿਗਰਾਨੀ ਦੇ ਲਈ ਡਾਕਟਰਾਂ ਦੀ ਸਲਾਹ ਦੇ ਆਧਾਰ 'ਤੇ ਉਨ੍ਹਾਂ ਨੂੰ ਸ੍ਰੀਨਗਰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਸਾਡਾ ਪਰਿਵਾਰ ਸਮਰਥਨ ਅਤੇ ਪ੍ਰਾਥਨਾ ਦੇ ਸੰਦੇਸ਼ਾਂ ਲਈ ਸਭ ਦਾ ਸ਼ੁਕਰਗੁਜ਼ਾਰ ਹੈ।
ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾ ਫ਼ਾਰੂਕ ਅਬਦੁੱਲਾ ਨੂੰ ਇੱਕ ਜਨਤਕ ਸਮਾਗਮ ਵਿੱਚ ਨੱਚਦੇ ਹੋਏ ਦੇਖਿਆ ਗਿਆ, ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੋਤੀ ਰਾਜਕੁਮਾਰੀ ਸਹਰ ਇੰਦਰ ਦੇ ਵਿਆਹ ਦੇ ਮੌਕੇ 'ਤੇ ਕੈਪਟਨ ਦੇ ਨਾਲ ਨੱਚਦੇ ਹੋਏ ਦਾ ਵੀਡਿਓ ਵਾਇਰਲ ਹੋਈ ਸੀ।
ਫ਼ਾਰੂਕ ਅਬਦੁੱਲਾ ਦੇ ਨਾਲ ਪੰਜਾਬ ਦੇ ਐਡਵੋਕੇਟ ਜਰਨਲ ਅਤੁਲ ਨੰਦਾ ਅਤੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਨੱਚਦੇ ਹੋਏ ਦਿੱਖ ਰਹੇ ਹਨ।