ETV Bharat / bharat

ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, FIR ਦਰਜ - farmers leader rakesh tikait

ਕਿਸਾਨ ਆਗੂ ਰਾਕੇਸ਼ ਟਿਕੈਤ (farmers leader rakesh tikait ) ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ (Death threat to rakesh tikait) ਮਿਲੀ ਹੈ। ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ (FIR lodged in kaushambi police station) ਕਰਵਾਈ ਗਈ ਹੈ। ਸ਼ਨੀਵਾਰ ਨੂੰ ਰਾਕੇਸ਼ ਟਿਕੈਤ ਦੀ ਸੁਰੱਖਿਆ 'ਚ ਤਾਇਨਾਤ ਦਿੱਲੀ ਪੁਲਿਸ ਦੇ ਕਾਂਸਟੇਬਲ ਦੁਆਰਾ ਇੱਕ ਕਾਲ (Rakesh tikait death threat on call) ਰਿਸੀਵ ਕੀਤੀ ਗਈ। ਇਸ 'ਤੇ ਫੋਨ ਕਰਨ ਵਾਲੇ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ।

farmers leader rakesh tikait
farmers leader rakesh tikait
author img

By

Published : Dec 5, 2021, 6:06 PM IST

ਨਵੀਂ ਦਿੱਲੀ/ਗਾਜ਼ੀਆਬਾਦ: ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਮਕੀ ਫੋਨ ਕਾਲ ਰਾਹੀਂ ਦਿੱਤੀ ਗਈ ਸੀ। ਰਾਕੇਸ਼ ਟਿਕੈਤ ਦੀ ਸੁਰੱਖਿਆ 'ਚ ਲੱਗੇ ਉੱਤਰ ਪ੍ਰਦੇਸ਼ ਪੁਲਿਸ ਦੇ ਜਵਾਨ ਨਿਤਿਨ ਨੂੰ ਫ਼ੋਨ ਆਇਆ। ਰਾਕੇਸ਼ ਟਿਕੈਤ ਨੂੰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਟਿਕੈਤ ਨੂੰ ਧਮਕੀ ਦੇਣ ਦੇ ਮਾਮਲੇ 'ਚ ਕੌਸ਼ਾਂਬੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਸਚਿਨ ਮਲਿਕ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਰਾਕੇਸ਼ ਟਿਕੈਤ ਵੱਲੋਂ ਸਬੰਧਤ ਆਡੀਓ ਵੀ ਹਾਸਲ ਕੀਤੀ ਜਾਵੇਗੀ, ਜਿਸ ਦੇ ਆਧਾਰ ’ਤੇ ਅਗਲੇਰੀ ਜਾਂਚ ਕੀਤੀ ਜਾਵੇਗੀ। ਪੁਲੀਸ ਨੇ ਉਸ ਦਾ ਮੋਬਾਈਲ ਨੰਬਰ ਵੀ ਹਾਸਲ ਕਰ ਲਿਆ ਹੈ, ਜਿਸ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਧਮਕੀ ਦੇਣ ਵਾਲੇ ਨੇ ਇਸ ਪਿੱਛੇ ਕੀ ਇਰਾਦਾ ਇਹ ਨਹੀਂ ਦੱਸਿਆ। ਉਸ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

FIR ਦਰਜ
FIR ਦਰਜ

ਇਹ ਵੀ ਪੜ੍ਹੋ : 'ਮੁਤਵਾਜ਼ੀ ਜਥੇਦਾਰ ਮੰਡ ਨੇ ਕੈਪਟਨ ਨੂੰ ਤਨਖ਼ਾਹੀਆ ਕੀਤਾ ਐਲਾਨ'

ਸ਼ਿਕਾਇਤਕਰਤਾ ਨਿਤਿਨ ਨੇ ਤਹਿਰੀਰ ਵਿੱਚ ਲਿਖਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਮੋਬਾਈਲ ਨੰਬਰ 921966----- ’ਤੇ ਅਣਪਛਾਤੇ ਨੰਬਰ 9166482535 ਤੋਂ ਇੱਕ ਇੱਕ ਕਾਲ ਆਈ ਸੀ, ਜੋ ਕਿ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਯੂਪੀ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਸ਼ਰਮਾ ਨੇ ਰਿਸੀਵ ਕੀਤੀ। ਦੋਵਾਂ ਵਿਚਾਲੇ ਗੱਲਬਾਤ ਦੌਰਾਨ ਉਸ ਨੇ ਰਾਕੇਸ਼ ਟਿਕੈਤ ਨੂੰ ਗਾਲ੍ਹਾਂ ਕੱਢ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਲਈ ਬੇਨਤੀ ਹੈ ਕਿ ਇਸ ਅਣਜਾਣ ਕਾਲ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦਾ ਬੱਚਾ ਪੈਰਾ ਏਸ਼ੀਅਨ ਖੇਡਾਂ 'ਚ ਦਿਖਾਏਗਾ ਦਮ ਖਮ

ETV Bharat Logo

Copyright © 2025 Ushodaya Enterprises Pvt. Ltd., All Rights Reserved.