ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਪ੍ਰਦਰਸ਼ਨ 12ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਦਿੱਲੀ ਘੇਰੀ ਬੈਠੇ ਕਿਸਾਨਾਂ ਧਰਨੇ ਨੂੰ ਹੋਰ ਮਜਬੂਤ ਕਰਦੇ ਨਜਰ ਆ ਰਹੇ ਹਨ। ਕਿਸਾਨਾਂ ਨੇ ਸਿੰਘੂ ਬਾਰਡਰ ਤੇ ਪੰਜਾਬ ਤੋਂ ਕੁਝ ਘੋੜੇ ਮੰਗਵਾਏ ਹਨ। ਜਾਣਕਾਰੀ ਮੁਤਾਬਕ ਕਿਸਾਨਾਂ ਨੇ ਟਰੱਕਾਂ 'ਚ ਲੱਧ ਕੇ ਕਰੀਬ 40-50 ਘੋੜੇ ਮੰਗਵਾਏ ਹਨ। ਘੋੜਿਆਂ ਦੇ ਨਾਲ-ਨਾਲ ਹੁਣ ਹੋਰ ਲੋਕ ਵੀ ਧਰਨੇ ਵਿੱਚ ਸ਼ਾਮਿਲ ਹੋਏ ਹਨ।
ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ਨੇ ਕਿਸਾਨਾਂ ਨੂੰ ਰਾਜਧਾਨੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਚਾਰੇ ਪਾਸੇ ਬੈਰੀਕੇਡਿੰਗ ਕੀਤੀ ਹੈ। ਕਿਸਾਨ ਬੋਲੇ ਕਿ ਜੇ ਲੋੜ ਪਈ ਤਾਂ ਘੋੜਿਆਂ ਦੀ ਮਦਦ ਨਾਲ ਬੈਰੀਕੇਡਾਂ ਨੂੰ ਲੰਘ ਕੇ ਦਿੱਲੀ ਦਾਖ਼ਲ ਹੋਵਾਂਗੇ ਤੇ ਸੰਘਰਸ਼ ਨੂੰ ਹੋਰ ਤਿਖਾ ਕਰਾਂਗੇ।
ਕਿਸਾਨਾਂ ਦੀਆਂ ਇਨਕਲਾਬੀ ਬੋਲਾਂ ਤੇ ਤਿਆਰੀਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਕਿਸਾਨ ਦਿੱਲੀ ਫਤਿਹ ਕਰ ਕੇ ਹੀ ਰਹਿਣਗੇ ਅਤੇ ਕਿਸਾਨ ਤੇ ਲੋਕ ਵਿਰੋਧ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਰਹਿਣਗੇ।