ETV Bharat / bharat

ਕਿਸਾਨ ਹਿਤੈਸ਼ੀ ਹਨ ਇਤਿਹਾਸਕ ਖੇਤੀ ਕਾਨੂੰਨ- ਮੋਦੀ

ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਵਾਰਾਣਸੀ ਪਹੁੰਚ ਪ੍ਰਯਾਗਰਾਜ ਰਾਜਮਾਰਗ ਦੇ 6 ਲੇਨਾਂ ਨੂੰ ਲੋਕਾਂ ਦੇ ਸੁਪਰਦ ਕੀਤਾ ਹੈ। ਇਥੇ ਆਪਣੇ ਸੰਬੋਧਨ ਚ ਇੱਕ ਵਾਰ ਮੁੜ ਤੋਂ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਹੈ।

ਪ੍ਰਧਾਨ ਮਤੰਰੀ ਨਰਿੰਦਰ ਮੋਦੀ
ਪ੍ਰਧਾਨ ਮਤੰਰੀ ਨਰਿੰਦਰ ਮੋਦੀ
author img

By

Published : Nov 30, 2020, 4:54 PM IST

Updated : Nov 30, 2020, 5:19 PM IST

ਲਖਨਊ: ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਵਾਰਾਣਸੀ ਪਹੁੰਚ ਪ੍ਰਯਾਗਰਾਜ ਰਾਜਮਾਰਗ ਦੇ 6 ਲੇਨਾਂ ਨੂੰ ਲੋਕਾਂ ਦੇ ਸੁਪਰਦ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੇਵ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਪੀਐਮ ਮੋਦੀ ਨੇ ਆਪਣੇ ਸੰਬੋਧਨ 'ਚ ਖੇਤੀ ਕਾਨੂੰਨਾਂ ਸਬੰਧੀ ਹੋ ਰਹੇ ਪ੍ਰਦਰਸਨ ਨੂੰ ਥਾਂ ਦਿੱਤੀ ਹੈ। ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਨਵੇਂ ਰਾਹ ਅਤੇ ਨਵੇਂ ਕਾਨੂੰਨਾਂ ਹੇਠ ਕਿਸਾਨ ਆਪਣੇ ਆਪ ਦਾ ਬਚਾਅ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀਆਂ ਦੇ ਬਾਹਰ ਲੈਣ ਦੇਣ ਗੈਰ ਕਾਨੂੰਨੀ ਸੀ ਅਤੇ ਹੁਣ ਛੋਟਾ ਕਿਸਾਨ ਵੀ ਮੰਡੀਆਂ ਦੇ ਬਾਹਰ ਹੋਏ ਹਰ ਸੌਦੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਮੋਦੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਨਵੇਂ ਰਾਹ ਵੀ ਮਿਲੇ ਹਨ ਅਤੇ ਧੋਖੇ ਤੋਂ ਬਚਣ ਲ਼ਈ ਕਾਨੂੰਨੀ ਸੁਰੱਖਿਆ ਵੀ ਮਿਲੀ ਹੈ।

ਵਿਰੋਧ ਦਾ ਬਦਲਿਆ ਟ੍ਰੈਂਡ

ਮੋਦੀ ਨੇ ਕਿਹਾ ਕਿ ਬੀਤੇ ਕੁੱਝ ਸਮਿਆਂ ਤੋਂ ਵੇਖਿਆ ਜਾ ਰਿਹਾ ਹੈ ਕਿ ਪਹਿਲਾਂ ਸਰਕਾਰ ਦੇ ਫੈ਼ਸਲੇ ਦਾ ਵਿਰੋਧ ਹੁੰਦਾ ਸੀ ਪਰ ਅਜੋਕੇ ਸਮੇਂ 'ਚ ਵਿਰੋਧ ਦਾ ਅਧਾਰ ਫ਼ੈਸਲਾ ਨਹੀਂ ਬਲਕਿ ਸੰਭਾਵਨਾਵਾਂ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਪ੍ਰਚਾਰ ਕੀਤਾ ਜਾਂਦਾ ਹੈ ਕਿ ਫ਼ੈਸਲਾ ਤਾਂ ਸਹੀ ਹੈ ਪਰ ਅੱਗੇ ਚੱਲ ਕੇ ਇਹ ਹੋ ਸਕਦਾ ਹੈ। ਜੋ ਅਜੇ ਹੋਇਆ ਹੀ ਨਹੀਂ, ਜੋ ਕਦੇ ਹੋਵੇਗਾ ਵੀ ਨਹੀਂ, ਉਸਨੂੰ ਲੈ ਕੇ ਸਮਾਜ 'ਚ ਗਲਤ ਪ੍ਰਚਾਰ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਪੀਐਮ ਕਿਸਾਨ ਸਨਮਾਨ ਨਿਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਰੋਧੀ ਆਗੂ ਲਗਾਤਾਰ ਇਸ ਸਕੀਮ ਨੂੰ ਕੋਸਦੇ ਰਹੇ ਹਨ ਕਿ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ 2ਹਜ਼ਾਰ ਰੁਪਏ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਐਮਐਸਪੀ ਅਤੇ ਮੰਡੀਆਂ ਨੂੰ ਹਟਾਉਣਾ ਹੀ ਹੁੰਦਾ ਤਾਂ ਕਿਸਾਨਾਂ 'ਤੇ ਇੰਨਾਂ ਨਿਵੇਸ਼ ਹੀ ਕਿਉਂ ਕੀਤਾ ਜਾਂਦਾ।

ਸਾਲਾਂ ਤੋਂ MSP ਨੂੰ ਲੈ ਕੇ ਕੀਤਾ ਗਿਆ ਧੋਖਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲਾਂ ਐਮਐਸਪੀ ਐਲਾਨਿਆ ਤਾਂ ਜਾਂਦਾ ਸੀ ਪਰ ਐਮਸੀਪੀ ਤੇ ਖ਼ਰੀਦ ਬਹੁਤ ਘੱਟ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਐਮਐਸਪੀ ਨੂੰ ਲੈ ਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ। ਕਿਸਾਨਾੰ ਦੇ ਨਾਂਅ 'ਤੇ ਵੱਡੇ ਵੱਡੇ ਕਰਜ਼ਮੁਆਫੀ ਦੇ ਪੈਕੇਜ ਐਲਾਨੇ ਗਏ। ਪਰ ਲੋੜਵੰਦ ਕਿਸਾਨਾਂ ਤਕ ਇਨ੍ਹਾਂ ਦੀ ਪਹੁੰਚ ਨਹੀਂ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਕਮੀਸ਼ਨ ਦੀ ਸਿਫਾਰਿਸ਼ ਅਨੁਸਾਰ ਲਾਗਤ ਦਾ ਡੇਢ ਗੁਣਾ ਐਮਐਸਪੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵਾਅਦਾ ਸਿਰਫ ਕਾਗਜ਼ਾਂ 'ਚ ਹੀ ਪੂਰਾ ਨਹੀਂ ਕੀਤਾ ਗਿਆ ਬਲਕਿ ਕਿਸਾਨਾਂ ਦੇ ਬੈਂਕ ਖਾਤਿਆਂ ਤਕ ਵੀ ਪਹੁੰਚਿਆ ਹੈ।

ਧਾਨ ਅਤੇ ਦਾਲਾਂ ਦੀ ਖ਼ਰੀਦ ਦੀ ਤੁਲਨਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ 5 ਸਾਲਾਂ 'ਚ ਪਹਿਲਾਂ ਦੀ ਸਰਕਾਰ ਨੇ 2 ਲੱਖ ਕਰੋੜ ਰੁਪਏ ਦਾ ਧਾਨ ਖਰੀਦਿਆ ਸੀ ਪਰ ਇਸ ਦੇ 5 ਸਾਲਾਂ ਬਾਅਦ 5 ਲੱਖ ਕਰੋੜ ਰੁਪਏ ਧਾਨ ਦੇ ਐਮਐਸਪੀ ਦੇ ਰੂਪ 'ਚ ਕਿਸਾਨਾਂ ਤਕ ਸਾਡੀ ਸਰਕਾਰ ਨੇ ਪਹੁੰਚਾਇਆ ਹੈ। ਮਤਲਬ ਕਿ ਢਾਈ ਗੁਣਾ ਵੱਧ ਪੈਸੇ ਕਿਸਾਨਾਂ ਕੋਲ ਪਹੁੰਚੇ ਹਨ।

ਸਿਰਫ ਦਾਲਾਂ ਦੀ ਗੱਲ ਕੀਤੀ ਜਾਵੇ ਤਾਂ 2014 ਤੋਂ ਪਹਿਲਾਂ ਦੇ 5 ਸਾਲਾਂ 'ਚ ਪਹਿਲਾਂ ਦੀ ਸਰਕਾਰ ਨੇ ਸਿਰਫ ਸਾਡੇ 600 ਕਰੋੜ ਰੁਪਏ ਦੀ ਹੀ ਦਾਲ ਕਿਸਾਨਾਂ ਤੋਂ ਖ਼ਰੀਦੀ ਘਈ। ਪਰ ਇਸ ਦੇ ਬਾਅਦ ਦੇ 5 ਸਾਲਾਂ 'ਚ ਅਸੀਂ ਲਗਭਗ 49000 ਕਰੋੜ ਰੁਪਏ ਦੀਆਂ ਦਾਲ ਖ਼ਰੀਦੀ ਹੈ ਮਤਲਬ ਕਿ 75 ਗੁਣਾ ਵਾਧੇ ਨਾਲ।

ਵਿਪੱਖ 'ਤੇ ਨਿਸ਼ਾਨਾ

ਮੋਦੀ ਨੇ ਵਿਪੱਖ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸਦੀਆਂ ਤਕ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵਾਅਦੇ ਤੋੜੇ ਧੋਖਾ ਕੀਤਾ ਉਨ੍ਹਾਂ ਲਈ ਝੂਠ ਫੈਲਾਉਣਾ ਮਜਬੂਰੀ ਬਣ ਚੁੱਕਾ ਹੈ।

Last Updated : Nov 30, 2020, 5:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.