ਨਵੀਂ ਦਿੱਲੀ: ਜਨਮਦਿਨ ਹਰ ਕਿਸੇ ਲਈ ਬਹੁਤ ਹੀ ਖਾਸ ਦਿਨ ਹੁੰਦਾ ਹੈ। ਅਜਿਹਾ ਬਹੁਤ ਹੀ ਘੱਟ ਸੰਜੋਗ ਬਣਦਾ ਹੈ ਜਦੋ ਇੱਕ ਪਰਿਵਾਰ ਦੇ ਦੋ ਮੈਂਬਰਾਂ ਦਾ ਜਨਮਦਿਨ ਇੱਕ ਦਿਨ ਪੈ ਜਾਵੇ। ਕੀ ਕਦੇ ਤੁਸੀਂ ਸੋਚਿਆ ਹੈ ਕਿ ਜੇਕਰ ਇਕ ਹੀ ਦਿਨ ਚ ਇੱਕ ਹੀ ਪਰਿਵਾਰ ਦੇ 9 ਮੈਂਬਰਾਂ ਦਾ ਜਨਮਦਿਨ ਮਨਾਇਆ ਜਾਵੇ। ਜੀ ਹਾਂ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਦੇ ਲਰਕਾਨਾ ਚ ਰਹਿਣ ਵਾਲੇ ਪਰਿਵਾਰ ਹੈ।
ਦੱਸ ਦਈਏ ਕਿ ਲਰਕਾਨਾ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਅਨੋਖਾ ਵਰਲਡ ਰਿਕਾਰਡ ਬਣਾਇਆ ਹੈ। ਇਸ ਪਰਿਵਾਰ ਦੇ ਸਾਰੇ 9 ਮੈਂਬਰਾਂ ਦਾ ਜਨਮਦਿਨ ਇੱਕ ਹੀ ਦਿਨ ਆਉਂਦਾ ਹੈ। ਇਸ ਸਾਰੇ ਪਰਿਵਾਰ ਦਾ ਜਨਮਦਿਨ 1 ਅਗਸਤ ਨੂੰ ਆਉਂਦਾ ਹੈ। ਇਸ ਅਨੋਖੇ ਰਿਕਾਰਡ ਨੂੰ ਦੇਖਦੇ ਹੋਏ ਹੁਣ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਨੇ ਵੀ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਹੈ।
ਰਿਪੋਰਟ ਮੁਤਾਬਿਕ ਇਸ ਪਰਿਵਾਰ ਦੇ ਮੁਖੀ ਦਾ ਨਾਂ ਆਮਿਰ ਆਜਾਦ ਮਾਂਗੀ ਹੈ। ਮਾਂਗੀ ਦੇ ਪਰਿਵਾਰ ਚ ਪਤਨੀ ਅਤੇ ਬੱਚਿਆ ਨੂੰ ਮਿਲਾ ਕੇ 9 ਮੈਂਬਰ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮਾਂਗੀ ਦੇ ਸੱਤ ਬੱਚਿਆਂ ਚੋਂ 4 ਬੱਚੇ ਜੁੜਵਾਂ ਹਨ। ਮਾਂਗੀ ਦਾ ਵਿਆਹ ਇੱਕ ਅਗਸਤ ਨੂੰ ਹੋਇਆ ਸੀ। ਮਾਂਗੀ ਪੇਸ਼ੇ ਵੱਜੋਂ ਅਧਿਆਪਕ ਹੈ। ਪਰਿਵਾਰ ਨੇ ਇਹ ਰਿਕਾਰਡ ਦਰਜ ਕਰਵਾ ਕੇ ਬਹੁਤ ਖੁਸ਼ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਇੱਕ ਪਰਿਵਾਰ ਦੇ ਕੋਲ ਸੀ। ਰਿਪੋਰਟ ਦੇ ਮੁਤਾਬਿਕ ਭਾਰਤ ਦੇ ਇੱਕ ਪਰਿਵਾਰ ਦੇ ਨਾਂ ਇੱਕ ਤਾਰੀਖ ਚ ਪੈਦਾ ਹੋਇਆ ਸਭ ਤੋਂ ਜਿਆਦਾ ਪਰਿਵਾਰ ਦੇ ਮੈਂਬਰ ਸ਼ਾਮਲ ਸੀ। ਇਸ ਪਰਿਵਾਰ ਚ ਪੰਜ ਮੈਂਬਰ ਸ਼ਾਮਲ ਸੀ ਜਿਨ੍ਹਾਂ ਦਾ ਜਨਮ ਇੱਕ ਹੀ ਤਾਰੀਖ ਨੂੰ ਹੋਇਆ ਸੀ।