ਹੈਦਰਾਬਾਦ: ਦੇਸ਼ ਵਿੱਚ ਜਲਦ ਹੀ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਹੋਣ ਜਾ ਰਹੀ ਜਿਸ ਦੀ ਬਹੁਤ ਚਰਚਾ ਹੈ ਰਹੀ ਹੈ। ਇਹ ਬੱਸਾਂ ਯਾਤਰੀਆਂ ਨੂੰ ਬਿਹਤਰ ਸੁਵੀਧਾਵਾਂ ਦੇਣਗੀਆਂ। ਇਨ੍ਹਾਂ ਬੱਸਾਂ ਵਿਚ ਔਨਲਾਈਨ ਬੁਕਿੰਗ ਅਤੇ ਕੈਸ਼ਲੈੱਸ ਲੈਣ-ਦੇਣ ਦੇ ਨਾਲ- ਨਾਲ ਹੋਰ ਵੀ ਬਿਹਤਰ ਸੁਵੀਧਾਵਾਂ ਹਨ। ਇਨ੍ਹਾਂ ਬੱਸਾਂ ਵਿੱਚ ਰੀਅਲ ਟਾਈਮ ਪੈਸੰਜਰ ਇਨਫਰਮੇਸ਼ਨ ਸਿਸਟਮ ਦਿੱਤਾ ਗਿਆ ਹੈ ਜੋ ਕਿ ਯਾਤਰੀ ਲਈ ਇੱਕ ਨਵਾਂ ਅਨੁਭਵ ਹੋਵੇਗਾ। ਕਿਸੇ ਸਮੇਂ ਐਮਰਜੈਂਸੀ ਲਈ ਪੈਨਿਕ ਬਟਨ ਦੀ ਸਹੁਤਲ ਹੋਵੇਗੀ। ਬੱਸ ਵਿੱਚ ਬੈਠੇ ਯਾਤਰੀ ਲਈ ਬੱਸ ਦੀ ਅਸਲ ਸਮੇਂ ਦੀ ਲੋਕੇਸ਼ਨ ਨੂੰ ਜਾਣਨ ਲਈ ਆਟੋਮੈਟਿਕ ਬੱਸ ਵਹੀਕਲ ਲੋਕੇਸ਼ਨ ਸਿਸਟਮ ਦਿੱਤਾ ਗਿਆ ਹੈ
ਇਨ੍ਹਾਂ ਬੱਸਾਂ ਦੀ ਖਾਸ ਗੱਲ ਹੈ ਕਿ ਇਹ ਵਾਤਾਵਰਨ ਲਈ ਫਾਇਦੇਮੰਦ ਹੋਣਗੀਆਂ। ਇਨ੍ਹਾਂ ਨਾਲ ਹਵਾ ਅਤੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਹਾਇਤਾ ਮਿਲੇਗੀ। ਇਲੈਕਟ੍ਰਿਕ ਬੱਸਾਂ ਦੀ ਵਰਤੋਂ ਦੇ ਨਾਲ ਜੈਵਿਕ ਈਂਧਨ 'ਤੇ ਨਿਰਭਰ ਬੱਸਾਂ ਦੀ ਵਰਤੋਂ ਘਟੇਗੀ ਜਿਸ ਦੇ ਕਾਰਨ ਲੋਕਾਂ ਨੂੰ ਬਿਹਤਰ ਸਹੂਲਤਾਂ ਦੇ ਨਾਲ ਚੰਗਾ ਵਾਤਾਵਕਨ ਵੀ ਮਿਲੇਗਾ। ਯਾਤਰੀ ਆਪਣੀ ਯਾਤਰਾ ਦੋਰਾਨ ਇਸ ਵਿੱਚ ਇਰ ਵਖਰਾ ਅਨੁਭਗ ਕਰ ਸਰਣਗੇ।
ਯਾਤਰੀਆਂ ਨੂੰ ਆਰਾਮਦਾਇਕ ਸਹੂਲਤਾਂ ਦੇਣ ਲਈ ਜੰਮੂ ਅਤੇ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ (JKRTC) ਵੱਲੋਂ 200 ਨਵੀਂਆਂ ਇਲੈਕਟ੍ਰਿਕ ਬੱਸਾਂ ਵਿੱਚ ਸ਼ਾਮਲ ਕਰਨ ਫੈਸਲਾ ਲਿਆ ਗਿਆ ਹੈ। ਜੰਮੂ ਅਤੇ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ (JKRTC) 30 ਅਪ੍ਰੈਲ ਤੱਕ ਇਨ੍ਹਾਂ ਬੱਸਾਂ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਆਨਲਾਈਨ ਟਿਕਟ ਬੁਕਿੰਗ ਦੀ ਸਹੂਲਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਅੱਜ ਅਤੇ ਕੱਲ ਭਾਰਤ ਬੰਦ, ਬੈਂਕਾਂ ਦਾ ਕੰਮ ਹੋ ਸਕਦਾ ਪ੍ਰਭਾਵਿਤ