ETV Bharat / bharat

ਦੇਸ਼ਵਾਸੀਆਂ ਦੀ ਸੁਰੱਖਿਅਤ ਵਾਪਸੀ ਭਾਰਤ ਦੀ ਤਰਜੀਹ: ਵਿਦੇਸ਼ ਮੰਤਰੀ - ਦੇਸ਼ਵਾਸੀਆਂ ਦੀ ਸੁਰੱਖਿਅਤ ਵਾਪਸੀ

ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S Jaishankar) ਨੇ ਵੀਰਵਾਰ ਨੂੰ ਕਿਹਾ ਹੈ ਕਿ ਤਾਲਿਬਾਨ ਦੁਆਰਾ ਹਾਲ ਹੀ ਚ ਅਫਗਾਨਿਸਤਾਨ ਦੀ ਰਾਜਧਾਨੀ ਤੇ ਕਬਜਾ ਕਰਨ ਤੋਂ ਬਾਅਦ ਭਾਰਤ ਕਾਬੁਲ ਦੀ ਸਥਿਤੀ ’ਤੇ ਨਜਰ ਰੱਖ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦਾ ਧਿਆਨ ਦੇਸ਼ਵਾਸੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ’ਤੇ ਹੈ।

ਦੇਸ਼ਵਾਸੀਆਂ ਦੀ ਸੁਰੱਖਿਅਤ ਵਾਪਸੀ ਭਾਰਤ ਦੀ ਤਰਜੀਹ: ਵਿਦੇਸ਼ ਮੰਤਰੀ

author img

By

Published : Aug 19, 2021, 12:02 PM IST

ਹੈਦਰਾਬਾਦ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਤਵਾਦੀ ਕਾਰਵਾਈਆਂ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ’ਤੇ ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਕਾਬੁਲ ਦੀ ਸਥਿਤੀ ’ਤੇ ਨਜਰ ਰੱਖੀ ਜਾ ਰਹੀ ਹੈ ਅਤੇ ਭਾਰਤ ਦਾ ਸਭ ਤੋਂ ਵੱਧ ਧਿਆਨ ਦੇਸ਼ਵਾਸੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣਾ ਹੈ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਇਸ ਸਮੇਂ ਅਸੀਂ ਦੇਖ ਰਹੇ ਹਾਂ ਕਿ ਕਾਬੁਲ ਚ ਕੀ ਸਥਿਤੀ ਹੈ। ਜਾਹਿਰ ਹੈ ਕਿ ਤਾਲਿਬਾਨ ਅਤੇ ਉਸਦੇ ਪ੍ਰਤੀਨਿਧੀ ਕਾਬੁਲ ਆਏ ਹਨ। ਇਸ ਲਈ ਸਾਨੂੰ ਉੱਥੋ ਉਨ੍ਹਾਂ ਨੂੰ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ UNSC ਬੈਠਕ ਚ ਕਿਹਾ ਕਿ ਇਸ ਸਮੇਂ ਅਸੀਂ ਸਾਰਿਆ ਦੇ ਵਾਂਗ ਹੀ ਅਫਗਾਨਿਸਤਾਨ ’ਚ ਬਹੁਤ ਹੀ ਸਾਵਧਾਨੀ ਨਾਲ ਜਾ ਰਹੇ ਹਾਂ ਸਾਡਾ ਖਾਸ ਧਿਆਨ ਅਫਗਾਨਿਸਤਾਨ ਚ ਸੁਰੱਖਿਆ ਅਤੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸੀ ਕਰਵਾਉਣ ’ਤੇ ਹੈ।

ਯੁੱਧਗ੍ਰਸਤ ਦੇਸ਼ ਚ ਭਾਰਤ ਦੁਆਰਾ ਕੀਤੇ ਗਏ ਭਾਰੀ ਨਿਵੇਸ਼ ਦੇ ਸਬੰਧ ਚ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਕਿਹਾ ਕਿ ਨਿਵੇਸ਼ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਭਾਰਤ ਦੇ ਇਤਿਹਾਸਿਕ ਸਬੰਧਾਂ ਨੂੰ ਦਰਸਾਉਂਦਾ ਹੈ। ਅਫਗਾਨ ਲੋਕਾਂ ਦੇ ਨਾਲ ਇਹ ਸਬੰਧ ਜਾਰੀ ਰਹਿਣਗੇ। ਇਹ ਆਉਣ ਵਾਲੇ ਦਿਨਾਂ ਚ ਅਫਗਾਨਿਸਤਾਨ ਦੇ ਪ੍ਰਤੀ ਸਾਡੇ ਨਜਰੀਏ ਨੂੰ ਮਾਰਗਦਰਸ਼ਨ ਕਰੇਗਾ।

ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਐਂਟੋਨੀਓ ਗੁਟੇਰੇਸ ਨਾਲ ਮਿਲ ਕੇ ਵਧੀਆ ਲੱਗਿਆ। ਬੀਤੇ ਦਿਨ ਸੁਰੱਖਿਆ ਪਰਿਸ਼ਦ ਦੀ ਬੈਠਕ ਤੋਂ ਬਾਅਦ ਸਾਡੀ ਚਰਚਾ ਅਫਗਾਨਿਸਤਾਨ ’ਤੇ ਕੇਂਦਰਿਤ ਸੀ।

ਇਹ ਵੀ ਪੜੋ: ਅਫ਼ਗਾਨ ਸੰਕਟ: ਬਾਇਡਨ-ਹੈਰਿਸ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਸਥਿਤੀ ’ਤੇ ਕੀਤੀ ਚਰਚਾ

ETV Bharat Logo

Copyright © 2025 Ushodaya Enterprises Pvt. Ltd., All Rights Reserved.