ETV Bharat / bharat

ਇੱਕ ਲੜਕੇ ਨੂੰ ਸੱਪਾਂ ਨਾਲ ਖੇਡਣਾ ਪਿਆ ਮਹਿੰਗਾ - ਵਾਇਰਲ

ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਵਿਅਕਤੀ ਆਪਣੇ ਸਾਹਮਣੇ ਤਿੰਨ ਸੱਪਾਂ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਤਿੰਨਾਂ ਸੱਪਾਂ ਨੂੰ ਆਪਣੇ ਸਾਹਮਣੇ ਰੱਖਦਾ ਹੈ ਤੇ ਉਨ੍ਹਾਂ ਦੇ ਸਾਹਮਣੇ ਬੈਠ ਕੇ ਆਪਣੇ ਹੱਥ ਹਿਲਾਉਂਦਾ ਰਹਿੰਦਾ ਹੈ।

ਇੱਕ ਲੜਕੇ ਨੂੰ ਸੱਪਾਂ ਨਾਲ ਖੇਡਣਾ ਪਿਆ ਮਹਿੰਗਾ
ਇੱਕ ਲੜਕੇ ਨੂੰ ਸੱਪਾਂ ਨਾਲ ਖੇਡਣਾ ਪਿਆ ਮਹਿੰਗਾ
author img

By

Published : Mar 18, 2022, 5:16 PM IST

ਹੈਦਰਾਬਾਦ: ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਕਈ ਵੀਡੀਓਜ਼ ਬਹੁਤ ਹੀ ਮਨੋਰੰਜਕ ਹੁੰਦੀਆਂ ਹਨ ਤੇ ਕੁਝ ਰੋਮਾਂਚਕ ਹੁੰਦੀਆਂ ਹਨ। ਇਸ ਦੇ ਨਾਲ ਹੀ ਕੁਝ ਅਜਿਹੀਆਂ ਖੌਫਨਾਕ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ, ਜੋ ਦੇਖਣ ਵਾਲਿਆਂ ਨੂੰ ਡਰਾ ਦਿੰਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਨੂੰ ਬਹੁਤ ਹੀ ਹੈਰਾਨ ਕਰ ਦਿੱਤਾ ਹੈ।

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਸੱਪਾਂ ਦੇ ਜ਼ਹਿਰੀਲੇ ਹੋਣ ਕਾਰਨ ਜ਼ਿਆਦਾਤਰ ਲੋਕ ਸੱਪਾਂ ਤੋਂ ਦੂਰ ਹੀ ਰਹਿੰਦੇ ਹਨ, ਜਦਕਿ ਕਈ ਲੋਕ ਸੱਪਾਂ ਤੋਂ ਇੰਨੇ ਡਰਦੇ ਹਨ ਕਿ ਉਹ ਸੁਪਨੇ 'ਚ ਵੀ ਸੱਪ ਦੇਖਣਾ ਪਸੰਦ ਨਹੀਂ ਕਰਦੇ।

ਇੱਕ ਲੜਕੇ ਨੂੰ ਸੱਪਾਂ ਨਾਲ ਖੇਡਣਾ ਪਿਆ ਮਹਿੰਗਾ

ਇਸ ਸਮੇਂ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਵਿਅਕਤੀ ਆਪਣੇ ਸਾਹਮਣੇ ਤਿੰਨ ਸੱਪਾਂ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਤਿੰਨਾਂ ਸੱਪਾਂ ਨੂੰ ਆਪਣੇ ਸਾਹਮਣੇ ਰੱਖਦਾ ਹੈ ਤੇ ਉਨ੍ਹਾਂ ਦੇ ਸਾਹਮਣੇ ਬੈਠ ਕੇ ਆਪਣੇ ਹੱਥ ਹਿਲਾਉਂਦਾ ਰਹਿੰਦਾ ਹੈ।

ਜਿਸ ਕਾਰਨ ਸੱਪ ਸਿਰ ਹਿਲਾਉਂਦੇ ਨਜ਼ਰ ਆ ਰਹੇ ਹਨ। ਫਿਰ ਅਚਾਨਕ ਇੱਕ ਸੱਪ ਵਿਅਕਤੀ ਦੀ ਲੱਤ 'ਤੇ ਤੇਜ਼ੀ ਨਾਲ ਵਾਰ ਕਰਦਾ ਹੋਇਆ ਉਸ 'ਤੇ ਹਮਲਾ ਕਰ ਦਿੰਦਾ ਹੈ। ਅਚਾਨਕ ਹੋਏ ਹਮਲੇ ਤੋਂ ਸ਼ਖਸ ਘਬਰਾ ਜਾਂਦਾ ਹੈ ਅਤੇ ਸੱਪ ਨੂੰ ਆਪਣੇ ਤੋਂ ਦੂਰ ਕਰਦਾ ਨਜ਼ਰ ਆਉਂਦਾ ਹੈ। ਇਸ ਵੀਡੀਓ ਨੂੰ ਦੇਖਣ ਵਾਲੇ ਇਸ ਨੂੰ ਦੇਖ ਕੇ ਇੱਕਦਮ ਡਰ ਜਾਂਦੇ ਹਨ।

ਦੱਸ ਦੇਈਏ ਕਿ ਇਹ ਵੀਡੀਓ ਕਾਫੀ ਖੌਫਨਾਕ ਹੈ, ਜਿਸ ਕਾਰਨ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ IFS ਅਧਿਕਾਰੀ ਸੁਸ਼ਾਂਤ ਨੰਦਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ 'ਇਹ ਕੋਬਰਾ ਨਾਲ ਨਿਪਟਣ ਦਾ ਇਕ ਭਿਆਨਕ ਤਰੀਕਾ ਹੈ'।

ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ 13 ਹਜ਼ਾਰ ਤੋਂ ਵੱਧ ਵਿਊਜ਼ ਮਿਲਣ ਦੇ ਨਾਲ-ਨਾਲ 6 ਸੌ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਨੂੰ ਦੇਖ ਕੇ ਯੂਜ਼ਰਸ ਕਾਫੀ ਹੈਰਾਨ ਨਜ਼ਰ ਆ ਰਹੇ ਹਨ। ਜਿਸ 'ਤੇ ਉਹ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਸਲਮਾਨ ਖਾਨ ਤੋਂ ਬਾਅਦ ਹੁਣ ਇਸ ਪੌਪ ਸਟਾਰ ਨੂੰ ਸੱਪ ਨੇ ਡੰਗਿਆ, ਦੇਖੋ ਵਾਇਰਲ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.