ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਮੁੱਖ ਮੰਤਰੀ ਚੰਨੀ ਲਈ ਦਲਿਤ ਸ਼ਬਦ ਵਰਤਣ 'ਤੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਚਿਤਾਵਨੀ
ਪੰਜਾਬ ਸੂਬਾ ਅਨੁਸੂਚਿਤ ਜਾਤੀ ਕਮਿਸ਼ਨ (Punjab Scheduled Castes Commission) ਦੀ ਚੇਅਰਪਰਸਨ ਤਜਿੰਦਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂਇਕ ਅਤੇ ਸ਼ਸ਼ਕਤੀਕਰਨ ਮੰਤਰਾਲੇ (Ministry of Social Justice and Empowerment) ਨੇ ਸਾਰੇ ਸੂਬਾ ਸਰਕਾਰਾਂ ਅਤੇ ਯੂ.ਟੀ ਦੇ ਸਾਰੇ ਮੁੱਖ ਸਕੱਤਰਾਂ ਨੂੰ ਆਦੇਸ਼ ਭੇਜੇ ਸੀ ਜਿਸ ਵਿੱਚ ਕਿਹਾ ਗਿਆ ਸੀ ਕੀ ਅਨੁਸੂਚਿਤ ਜਾਤੀ (Scheduled Castes) ਦੇ ਲਈ ਦਲਿਤ ਸ਼ਬਦ ਦਾ ਇਸਤੇਮਾਲ ਨਾ ਕਰਨ।
2.ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਨੂੰ ਰਾਜਨੀਤੀ ਤੋਂ ਉਤੇ ਰੱਖਣ:ਅਕਾਲੀ ਦਲ
ਸੀਨੀਅਰ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ (Akali Dal) ਵੱਲੋਂ ਸਾਂਸਦ ਤੱਕ ਕੀਤੇ ਜਾਣ ਵਾਲੇ ਮਾਰਚ ਵਿਚ ਸ਼ਾਮਿਲ ਹੋਣ ਲਈ ਦਿੱਲੀ ਆ ਰਹੇ ਅਕਾਲੀ ਵਰਕਰਾਂ ’ਤੇ ਹਮਲਾ ਕਰਨ ਵਾਲੇ ਗੁੰਡਿਆਂ ਖਿਲਾਫ਼ (Against) ਜਨਤਕ ਤੌਰ 'ਤੇ ਕਾਰਵਾਈ ਨਹੀਂ ਕੀਤੀ।
3.ਮੁੱਖ ਮੰਤਰੀ ਚੰਨੀ ਦਾ ਦਿੱਲੀ ਦੌਰਾ
11-40 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡਿਪਟੀ ਸੀ.ਐੱਮ. ਦੇ ਨਾਲ ਮੋਹਾਲੀ ਏਅਰਪੋਰਟ(Mohali Airport) ਤੋਂ ਰਵਾਨਾ ਹੋਏ, ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਵੀ ਹਨ। ਜਾਣਕਾਰੀ ਮੁਤਾਬਕ ਹਰੀਸ਼ ਰਾਵਤ ਵੀ ਦਿੱਲੀ ਪਹੁੰਚ ਰਹੇ ਹਨ। ਹਰੀਸ਼ ਰਾਵਤ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕਮਾਨ ਨਾਲ ਜੁੜਣਗੇ
Explainer--
1.ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਦਾਦੇ ਪੋਤੇ ਦੀ ਹੋਈ ਮੌਤ
ਬੀਤੀ ਰਾਤ ਤੋਂ ਇਲਾਕੇ ਅੰਦਰ ਪੈ ਰਹੇ ਤੇਜ਼ ਮੀਂਹ ਕਾਰਨ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਮਾਛੀ ਨੰਗਲ ਨੇੜੇ ਗੁੱਜਰਾਂ ਦੇ ਇੱਕ ਡੇਰੇ ਉੱਤੇ ਵਰਾਂਡਾ ਡਿੱਗਣ ਨਾਲ ਦਾਦੇ ਪੋਤੇ ਦੀ ਦਰਦਨਾਕ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Exclusive--
1.EVM: ਜਾਣੋ ਈਵੀਐੱਮ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਪੱਖ
ਲੁਧਿਆਣਾ: ਇੱਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (Electronic voting machine) ਦੀ ਵਰਤੋਂ ਭਾਰਤ ਅੰਦਰ ਪਹਿਲਾਂ ਲੋਕ ਸਭਾ ਚੋਣਾਂ ਲਈ ਅਤੇ ਹੁਣ ਵਿਧਾਨ ਸਭਾ ਚੋਣਾਂ ਦੇ ਨਾਲ ਸਥਾਨਕ ਚੋਣਾਂ 'ਚ ਵੀ ਹੁੰਦੀ ਹੈ। ਸਾਲ 2019 ਵਿੱਚ ਜਦੋਂ ਕੇਂਦਰ ਅੰਦਰ ਐੱਨਡੀਏ (NDA) ਦੀ ਸਰਕਾਰ ਮੁੜ ਤੋਂ ਆਈ ਤਾਂ ਵਿਰੋਧੀ ਪਾਰਟੀਆਂ ਨੇ ਈਵੀਐਮ (EVM) 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਪੂਰੇ ਦੇਸ਼ ਵਿਚ ਕਈ ਥਾਵਾਂ ਤੇ ਈਵੀਐਮ (EVM) ਦੀ ਥਾਂ ਬੈਲਟ ਪੇਪਰ 'ਤੇ ਚੋਣਾਂ ਕਰਵਾਉਣ ਲਈ ਜ਼ੋਰ ਦਿੱਤਾ ਗਿਆ।