ਜੈਪੂਰ: ਆਮੇਰ ਦੀ ਪਹਾੜੀਆਂ ’ਤੇ ਸਥਿਤ ਵਾਚ ਟਾਵਰ ’ਤੇ ਆਸਮਾਨੀ ਬਿਜਲੀ ਡਿੱਗਣ ਤੋਂ ਬਾਅਦ ਸਭ ਤੋਂ ਪਹਿਲਾਂ ਈਟੀਵੀ ਭਾਰਤ ਦੀ ਟੀਮ ਉੱਥੇ ਪਹੁੰਚੀ। ਜਦੋਂ ਈਟੀਵੀ ਭਾਰਤ ਦੀ ਟੀਮ ਉੱਥੇ ਪਹੁੰਚੀ ਤਾਂ ਐਸਡੀਆਰਐਫ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਹਤ ਬਚਾਅ ਦਾ ਕੰਮ ਕੀਤਾ ਜਾ ਰਿਹਾ ਸੀ, ਅਜੇ ਵੀ ਕੁਝ ਲੋਕਾਂ ਦੇ ਟੋਏ ਚ ਡਿੱਗੇ ਹੋਣ ਦੇ ਖਦਸ਼ੇ ਦੇ ਚੱਲਦੇ ਰਾਤਭਰ ਰਾਹਤ ਬਚਾਅ ਦਾ ਕੰਮ ਕੀਤਾ ਜਾਵੇਗਾ। ਬਿਜਲੀ ਡਿੱਗਣ ਤੋਂ ਬਾਅਦ ਖੌਫਨਾਕ ਮੰਜਰ ਆਪਣੀ ਕਹਾਣੀ ਖੁਦ ਦੱਸ ਰਿਹਾ ਹੈ।
ਆਮੇਰ ਦੇ ਵਿਲੱਖਣ ਨਜ਼ਾਰੇ ਨੂੰ ਦੇਖਣ ਦੇ ਲਈ ਮਾਵਠੇ ਦੇ ਠੀਕ ਸਾਹਮਣੇ ਕਰੀਬ 2000 ਫੁੱਟ ਉੱਚੀ ਪਹਾੜੀ ਤੇ ਬਣੇ ਰਿਆਸਤਕਾਲੀਨ ਵਾਚ ਟਾਵਰ ਤੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਐਤਵਾਰ ਨੂੰ ਵੀ ਇਸੇ ਤਰ੍ਹਾਂ ਕਰੀਬ 35 ਤੋਂ 40 ਲੋਕ ਉੱਥੇ ਮੌਸਮ ਦਾ ਮਜ਼ਾ ਲੈਣ ਲਈ ਪਹੁੰਚੇ ਸੀ ਪਰ ਅਚਾਨਕ ਆਸਮਾਨੀ ਬਿਜਲੀ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ । ਈਟੀਵੀ ਭਾਰਤ ਦੇ ਪੱਤਰਕਾਰ ਜਦੋਂ ਘਟਨਾਸਥਾਨ ਤੇ ਪਹੁੰਚੇ ਤਾਂ ਉੱਥੇ ਐਸਡੀਆਰਐਫ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਡਿਫੇਂਸ ਦੀ ਟੀਮਾਂ ਬੁਰਜ ਦੀ ਤਰ੍ਹਾਂ ਦਿਲ਼ਣ ਵਾਲੇ ਵਾਚ ਟਾਵਰ ਦੇ ਦੋਹਾਂ ਪਾਸੇ ਖਾਈ ’ਚ ਰਾਹਤ ਬਚਾਅ ਦਾ ਕੰਮ ਕਰ ਰਹੀ ਸੀ।
ਇਹ ਵੀ ਪੜੋ: ਪੰਜਾਬ ਤੋਂ ਜੈਪੁਰ ਘੁੰਮਣ ਆਏ ਭਰਾ-ਭੈਣ ਦੀ ਬਿਜਲੀ ਡਿੱਗਣ ਨਾਲ ਹੋਈ ਮੋਤ
ਆਸਮਾਨੀ ਬਿਜਲੀ ਡਿੱਗਣ ਕਾਰਨ ਬੁਰਜ ਦਾ ਫਲੈਟ ਸਰਫੇਸ ਵੀ ਉਖੜ ਗਿਆ। ਇੱਥੇ ਹੀ ਨਹੀਂ ਆਸਾਮਾਨੀ ਬਿਜਲੀ ਕਾਰਨ ਛੋਟੇ ਛੋਟੇ ਜੀਵ ਅਤੇ ਚਮਗਾਦੜ ਵੀ ਮਰੇ ਹੋਏ ਮਿਲੇ। ਐਸਡੀਆਰਐਫ ਦੇ ਜਵਾਨਾਂ ਨੇ ਦੱਸਿਆ ਕਿ ਜਦੋ ਉਹ ਉੱਥੇ ਪਹੁੰਚਿਆ ਤਾਂ ਕੋਈ ਡੈੱਡ ਬਾਡੀ ਪਈ ਹੋਈ ਮਿਲੀ ਸੀ। ਜੋ ਜਿੰਦਾ ਸੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਥੱਲੇ ਪਹੁੰਚਾਇਆ ਗਿਆ ਅਤੇ ਐਂਬੁਲੈਸ਼ ਤੋਂ ਹਸਪਤਾਲ ਲੈ ਕੇ ਜਾਇਆ ਗਿਆ। ਇਸ ਤੋਂ ਇਲਾਵਾ ਜੋ ਮਰ ਚੁੱਕੇ ਸੀ ਉਨ੍ਹਾਂ ਨੂੰ ਥੱਲੇ ਲਿਆ ਕੇ ਮੁਰਦਾ ਘਰ ’ਚ ਲੈ ਕੇ ਜਾਇਆ ਗਿਆ। ਐਸਡੀਆਰਐਫ ਦੇ ਜਵਾਨਾਂ ਨੇ ਦੱਸਿਆ ਕਿ ਅਜੇ ਵੀ ਸਰਚ ਕੀਤਾ ਜਾ ਰਿਹਾ ਹੈ ਖੇਤਰ ’ਚ ਚੀਤਾ ਅਤੇ ਦੂਜੇ ਜੰਗਲੀ ਜਾਨਵਰ ਵੀ ਹਨ। ਜੋ ਜਿਉਂਦੇ ਅਤੇ ਮ੍ਰਿਤ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਰਾਤ ਭਰ ਸਰਚ ਆਪਰੇਸ਼ਨ ਜਾਰੀ ਰੱਖਿਆ ਜਾਵੇਗਾ।
ਜੈਪੂਰ ਦੇ ਹਾਂਡੀਪੁਰਾ ਚ ਰਹਿਣ ਵਾਲਾ ਇਸ਼ਾਕ ਦਾ ਪਰਿਵਾਰ ਆਪਣੇ 12 ਸਾਲ ਦੇ ਬੇਟੇ ਜੀਸ਼ਾਨ ਦਾ ਇੰਤਜਾਰ ਕਰਦਾ ਹੀ ਰਹਿ ਗਿਆ। ਜੀਸ਼ਾਨ ਆਮੇਰ ਘੁੰਮਣ ਦੇ ਲਈ ਆਇਆ ਸੀ ਅਤੇ ਆਸਮਾਨੀ ਬਿਜਲੀ ਦੀ ਚਪੇਟ ਚ ਆ ਗਿਆ। ਇਸ ਕੁਦਰਤੀ ਕਹਿਰ ਚ ਮਰਨੇ ਵਾਲਿਆਂ ਚ ਜੀਸ਼ਾਨ ਸਭ ਤੋਂ ਘੱਟ ਉਮਰ ਦਾ ਸੀ। ਬਾਕੀ ਸਾਰੇ ਮ੍ਰਿਤਕਾਂ ਦੀ ਉਮਰ ਲਗਭਗ 20 ਤੋਂ 27 ਦੇ ਵਿਚਾਲੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਿਸ ਸਮੇਂ ਆਸਮਾਨਾ ਬਿਜਲੀ ਡਿੱਗੀ, ਉਸ ਦੌਰਾਨ ਕਈ ਲੋਕ ਖਾਈ ਚ ਵੀ ਜਾ ਡਿੱਗੇ। ਇਹੀ ਵਜ੍ਹਾਂ ਹੈ ਕਿ ਰਾਹਤ ਬਚਾਅ ਸਵੇਰ ਤੱਕ ਚਲੇਗਾ।
ਇਹ ਵੀ ਪੜੋ: ਯੂਪੀ-ਰਾਜਸਥਾਨ ਅਤੇ ਐੱਮਪੀ 'ਚ ਅਸਮਾਨੀ ਬਿਜਲੀ ਦਾ ਕਹਿਰ, 60 ਤੋਂ ਵੱਧ ਲੋਕਾਂ ਦੀ ਮੌਤ
ਕਾਬਿਲੇਗੌਰ ਹੈ ਕਿ ਇੱਕ ਕੁਦਰਤੀ ਆਫਤ ਜੈਪੁਰ ਦੇ ਉਸ ਸੈਲਾਨੀ ਸਥਾਨ ਤੇ ਆਈ ਜਿੱਥੇ ਅਕਸਰ ਵੱਡੀ ਗਿਣਤੀ ਚ ਦੇਸ਼ੀ-ਵਿਦੇਸ਼ੀ ਸੈਲਾਨੀਆਂ ਦਾ ਆਉਣਾ ਜਾਉਣਾ ਲੱਗਿਆ ਰਹਿੰਦਾ ਹੈ। ਪਰ ਐਤਵਾਰ ਨੂੰ ਜੋ ਲੋਕ ਆਮੇਰ ਦੀ ਵਾਦੀਆਂ ਅਤੇ ਕੁਦਰਤ ਨੂੰ ਆਪਣੇ ਕੈਮਰੇ ਚ ਕੈਦ ਕਰਨ ਲਈ ਆਏ ਉਹ ਇਸ ਵਾਚ ਟਾਵਰ ’ਤੇ ਹੀ ਕੁਦਰਤੀ ਆਫਤ ਦੇ ਸ਼ਿਕਾਰ ਹੋ ਗਏ।