ਨਵੀਂ ਦਿੱਲੀ: ਜੇ ਤੁਸੀਂ ਇਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹੋ ਅਤੇ ਬਦਕਿਸਮਤੀ ਨਾਲ ਕੋਰੋਨਾ ਕਾਰਨ ਮਰ ਜਾਂਦੇ ਹੋ ਤਾਂ ਪਰਿਵਾਰ ਨੂੰ ਸੱਤ ਲੱਖ ਰੁਪਏ ਤੱਕ ਦਾ ਬੀਮਾ ਮਿਲੇਗਾ। ਬੀਮੇ ਦਾ ਲਾਭ ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (ਈਡੀਐਲਆਈ) ਸਕੀਮ ਦੇ ਤਹਿਤ ਮਿਲੇਗਾ।
ਇਹ EPFO (ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ) ਵੱਲੋਂ ਚਲਾਇਆ ਜਾਂਦਾ ਹੈ। ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਸਾਰੇ ਤਨਖਾਹਦਾਰ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲੇਗਾ।
ਡਾਕਟਰੀ ਲਾਭ
- ਬੀਮਾਯੁਕਤ ਵਿਅਕਤੀ ਜਾਂ ਉਸ ਦਾ ਪਰਿਵਾਰ ਦੇ ਮੈਂਬਰ ਕੋਵਿਡ-19 ਨਾਲ ਸੰਕਰਮਿਤ ਹੋਣ ਦੀ ਸਥਿਤੀ ਵਿੱਚ, ਕੋਵਿਡ -19 ਸਮਰਪਿਤ ਹਸਪਤਾਲ ਐਲਾਨ ਕੀਤੇ ਗਏ ਕਿਸੇ ਵੀ ਕਰਮਚਾਰੀ ਸਟੇਟ ਬੀਮਾ ਨਿਗਮ / ਸਕੀਮ ਹਸਪਤਾਲ ਤੋਂ ਮੁਫ਼ਤ ਡਾਕਟਰੀ ਦੇਖਭਾਲ ਪ੍ਰਾਪਤ ਕਰ ਸਕਦਾ ਹੈ। ਇਸ ਸਮੇਂ, ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ 3676 ਹਸਪਤਾਲ, ਕੋਵਿਡ ਆਈਸੋਲੇਸ਼ਨ ਬਿਸਤਰ, 229 ਆਈਸੀਯੂ ਬੈੱਡ ਅਤੇ 163 ਵੈਂਟੀਲੇਟਰ ਬੈੱਡ ਅਤੇ ਰਾਜ ਸਰਕਾਰਾਂ ਵੱਲੋਂ ਸੰਚਾਲਿਤ 26 ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾ ਹਸਪਤਾਲ 2023 ਬਿਸਤਰ ਦੇ ਨਾਲ ਕੋਵਿਡ -19 ਸਮਰਪਿਤ ਹਸਪਤਾਲਾਂ ਵਜੋਂ ਕੰਮ ਕਰ ਰਹੇ ਹਨ।
- ਇਸ ਦੇ ਨਾਲ, ਹਰੇਕ ਕਰਮਚਾਰੀ ਰਾਜ ਬੀਮਾ ਨਿਗਮ ਹਸਪਤਾਲਾਂ ਨੂੰ ਉਨ੍ਹਾਂ ਦੀ ਬਿਸਤਰ ਸਮਰਥਾਂ ਦੇ ਘੱਟੋਂ ਘਟ 20 ਫੀਸਦ ਬਿਸਤਰੇ ਦੇ ਨਾਲ ਬੀਮੇ ਵਾਲੇ ਵਿਅਕਤੀਆਂ, ਲਾਭਪਾਤਰੀਆਂ, ਸਟਾਫ ਅਤੇ ਪੈਨਸ਼ਨਰਾਂ ਲਈ ਸਮਰਪਿਤ ਕੋਵਿਡ ਬਿਸਤਰੇ ਵਜੋਂ ਕੰਮ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।
- ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਾਬਾਦ, ਹਰਿਆਣਾ ਅਤੇ ਕਾਰਪੋਰੇਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਸਨਥ ਨਗਰ, ਤੇਲੰਗਾਨਾ ਵਿਖੇ ਪਲਾਜ਼ਮਾ ਥੈਰੇਪੀ, ਜਿਸ ਨੇ ਗੰਭੀਰ ਕੋਵਿਡ -19 ਦੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਵਾਅਦੇ ਭਰੇ ਨਤੀਜੇ ਦਿੱਤੇ ਹਨ।
- ਕਰਮਚਾਰੀ ਰਾਜ ਬੀਮਾ ਲਾਭਪਾਤਰੀ ਉਨ੍ਹਾਂ ਦੀ ਯੋਗਤਾ ਅਨੁਸਾਰ ਬਿਨਾਂ ਕਿਸੇ ਰੈਫ਼ਰਲ ਪੱਤਰ ਦੇ ਟਾਈ ਅਪ ਹਸਪਤਾਲਾਂ ਤੋਂ ਸਿੱਧੇ ਤੌਰ 'ਤੇ ਦੁਰਘਟਨਾਪੂਰਵਕ / ਅਚਾਨਕ ਡਾਕਟਰੀ ਇਲਾਜ ਲੈ ਸਕਦੇ ਹਨ।
- ਜੇ ਬੀਮਾਯੁਕਤ ਵਿਅਕਤੀ ਜਾਂ ਉਸ ਦੇ ਪਰਿਵਾਰਕ ਮੈਂਬਰ ਕੋਵਿਡ -19 ਤੋਂ ਲਾਗ ਲੱਗਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹਨ, ਤਾਂ ਉਹ ਖਰਚੇ ਦੀ ਭਰਪਾਈ ਦਾ ਦਾਅਵਾ ਕਰ ਸਕਦਾ ਹੈ।
ਨਗਦ ਲਾਭ
- ਜੇ ਬੀਮਾਯੁਕਤ ਵਿਅਕਤੀ ਕੋਵਿਡ -19 ਤੋਂ ਲਾਗ ਲੱਗਣ ਕਾਰਨ ਆਪਣੇ ਕੰਮ ਤੋਂ ਗੈਰਹਾਜ਼ਰ ਹੈ, ਤਾਂ ਉਹ ਆਪਣੀ ਯੋਗਤਾ ਦੇ ਅਨੁਸਾਰ ਗੈਰਹਾਜ਼ਰੀ ਅਵਧੀ ਲਈ ਬਿਮਾਰੀ ਲਾਭ ਦਾ ਦਾਅਵਾ ਕਰ ਸਕਦਾ ਹੈ। ਬਿਮਾਰੀ ਦਾ ਲਾਭ ਔਸਤਨ ਦਿਹਾੜੀ ਦੇ 70% ਦੀ ਦਰ ਉੱਤੇ 91 ਦਿਨਾਂ ਲਈ ਦਿੱਤਾ ਜਾਂਦਾ ਹੈ।
- ਜੇ ਕੋਈ ਬੀਮਾਯੁਕਤ ਵਿਅਕਤੀ ਬੇਰੁਜ਼ਗਾਰ ਹੋ ਜਾਂਦਾ ਹੈ, ਤਾਂ ਉਹ ਅਟਲ ਬੀਮਾਯੁਕਤ ਵਿਅਕਤੀ ਭਲਾਈ ਸਕੀਮ (ਏਬੀਵੀਕੇਵਾਈ) ਦੇ ਤਹਿਤ 90 ਦਿਨਾਂ ਦੀ ਵੱਧ ਤੋਂ ਵੱਧ ਮਿਆਦ ਲਈ ਰੋਜ਼ਾਨਾ ਦੀ ਕਮਾਈ ਦੇ 50% ਦੀ ਦਰ ਨਾਲ ਰਾਹਤ ਪ੍ਰਾਪਤ ਕਰ ਸਕਦਾ ਹੈ। ਇਸ ਰਾਹਤ ਲਈ, ਬੀਮਾ ਪ੍ਰਾਪਤ ਵਿਅਕਤੀ ਆਪਣਾ ਦਾਅਵਾ www.esic.in 'ਤੇ ਆਨਲਾਈਨ ਪੇਸ਼ ਕਰਵਾ ਸਕਦਾ ਹੈ।
- ਜੇ ਕੋਈ ਬੀਮਾਯੁਕਤ ਵਿਅਕਤੀ ਆਈਡੀ ਐਕਟ, 1947 ਦੇ ਅਨੁਸਾਰ ਫੈਕਟਰੀ/ ਸਥਾਪਨਾ ਦੇ ਬੰਦ ਹੋਣ ਦੇ ਕਾਰਨ ਬੇਰੁਜ਼ਗਾਰ ਹੋ ਜਾਂਦਾ ਹੈ, ਤਾਂ ਉਹ ਯੋਗਤਾ ਦੇ ਅਧੀਨ ਆਰਜੀਐਸਕੇਵਾਈ ਅਧੀਨ 2 ਸਾਲਾਂ ਲਈ ਬੇਰੁਜ਼ਗਾਰੀ ਭੱਤੇ ਦਾ ਦਾਅਵਾ ਕਰ ਸਕਦਾ ਹੈ।
- ਕਿਸੇ ਬੀਮਾਯੁਕਤ ਵਿਅਕਤੀ ਦੀ ਮੰਦਭਾਗੀ ਮੌਤ ਦੀ ਸਥਿਤੀ ਵਿੱਚ, ਉਸ ਦੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਨੂੰ 15000 / - ਦੇ ਅੰਤਮ ਸੰਸਕਾਰ ਦੇ ਖਰਚੇ ਅਦਾ ਕੀਤੇ ਜਾਂਦੇ ਹਨ।