ਹਲਦਵਾਨੀ: ਸੂਬੇ ਵਿੱਚ ਭਾਰੀ ਮੀਂਹ (heavy Rain) ਕਾਰਣ ਇਨਸਾਨਾਂ 'ਤੇ ਹੀ ਨਹੀਂ ਜੰਗਲੀ ਜਾਨਵਰਾਂ (Wild animals) 'ਤੇ ਆਫਤ ਬਣਕੇ ਕਹਿਰ ਵਰ੍ਹਾ ਰਿਹਾ ਹੈ। ਗੌਲਿਆ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਨਦੀ ਦੇ ਪਾਣੀ ਦਾ ਪੱਧਰ (Water level) ਵਧਣ ਕਾਰਣ ਕਈ ਪਿੰਡਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਥੇ ਹੀ, ਗੌਲਿਆ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਣ ਇੱਕ ਹਾਥੀ ਨਦੀ ਵਿੱਚ ਹੀ ਫਸ ਗਿਆ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਵਣ ਵਿਭਾਗ (Forest Department) ਦੀ ਟੀਮ ਰੈਸਕਿਊ (Rescue team) ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ-ਖੇਤੀਬਾੜੀ ਮੰਤਰੀ ਰਣਧੀਰ ਨਾਭਾ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੂੰ ਮਿਲੇ
ਜ਼ਿਕਰਯੋਗ ਹੈ ਕਿ ਭਾਰੀ ਮੀਂਹ ਕਾਰਣ ਸੂਬੇ ਵਿੱਚ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। ਗੌਲਿਆ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਨਦੀ ਦੇ ਵਹਾਅ ਕਾਰਣ ਜਿੱਥੇ ਲੋਕਾਂ ਦੀਆਂ ਫਸਲਾਂ ਦੀ ਜਿੱਥੇ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਉਥੇ ਹੀ ਉਨ੍ਹਾਂ ਦੀਆਂ ਫਸਲਾਂ ਵਿਚ ਪਾਣੀ ਭਰ ਰਿਹਾ ਹੈ। ਸਾਲ 1993 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਗੌਲਨਦੀ ਵਿੱਚ 90 ਹਜ਼ਾਰ ਕਿਊਸਿਕ ਪਾਣੀ (90 thousand cusecs of water) ਛੱਡਿਆ ਗਿਆ ਹੈ। ਅਜਿਹੇ ਵਿੱਚ ਦੇਵਰਾਮਪੁਰ (Devarampur) ਨੇੜੇ ਨਦੀ ਦੇ ਇੱਕ ਟੀਲੇ 'ਤੇ ਹਾਥੀ (elephant) ਫੱਸ ਗਿਆ।
ਨਦੀ ਦੇ ਦੋਹਾਂ ਪਾਸੇ ਤੇਜ ਵਹਾਅ ਹੋਣ ਦੇ ਚਲਦੇ ਹਾਥੀ ਰਾਤ ਤੋਂ ਨਦੀ ਵਿੱਚ ਫੱਸਿਆ ਹੋਇਆ ਹੈ। ਸਵੇਰੇ ਪਿੰਡ ਵਾਸੀਆਂ ਨੇ ਹਾਥੀ ਨੂੰ ਨਦੀ ਵਿੱਚ ਫੱਸਿਆ ਵੇਖ ਕੇ ਵਣ ਵਿਭਾਗ ਨੂੰ ਇਸਦੀ ਜਾਣਕਾਰੀ ਦਿੱਤੀ। ਉਥੇ ਹੀ ਤਰਾਈ ਪੂਰਵੀ ਜੰਗਲ ਦੇ ਹਿੱਸੇ ਦੇ ਵਣ ਅਧਿਕਾਰੀ ਸੰਦੀਪ ਕੁਮਾਰ (Forest Officer Sandeep Kumar) ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਹਾਥੀ ਦੇ ਫਸੇ ਹੋਣ ਦੀ ਸੂਚਨਾ ਤੁਰੰਤ ਵਿਭਾਗ ਨੂੰ ਦਿੱਤੀ। ਵਿਭਾਗ ਵਲੋਂ ਹਾਥੀ ਨੂੰ ਰੈਸਕਿਊ ਕਰਣ ਦਾ ਕੰਮ ਕੀਤਾ ਜਾ ਰਿਹਾ ਹੈ। ਨਦੀ ਵਿੱਚ ਜ਼ਿਆਦਾ ਪਾਣੀ ਹੋਣ ਕਾਰਣ ਰੈਸਕਿਊ ਵਿੱਚ ਮੁਸ਼ਕਿਲ ਆ ਰਹੀ ਹੈ। ਪਾਣੀ ਘੱਟ ਹੋਣ ਤੋਂ ਬਾਅਦ ਹਾਥੀ ਆਪਣੇ-ਆਪ ਹੀ ਜੰਗਲ ਵੱਲ ਚਲਾ ਜਾਵੇਗਾ।
ਇਹ ਵੀ ਪੜ੍ਹੋ- ਪੀਐਮ ਮੋਦੀ ਨਾਲ ਕਸ਼ਮੀਰ ਮੁੱਦੇ ‘ਤੇ ਅਮਿਤ ਸ਼ਾਹ ਦੀ ਮੀਟਿੰਗ ਜਾਰੀ