ETV Bharat / bharat

Elephant Died In Ranchi: ਖੇਤਾਂ 'ਚ ਮਰਿਆ ਮਿਲਿਆ ਹਾਥੀ, ਬਣਿਆ ਚਰਚਾ ਦਾ ਵਿਸ਼ਾ ! - Elephant Found Died In Ranchi

ਰਾਂਚੀ ਵਿਖੇ ਬੇੜੋ ਦੇ ਨਾਗੜੀ ਥਾਣਾ ਖੇਤਰ 'ਚ ਇੱਕ ਜੰਗਲੀ ਹਾਥੀ ਮ੍ਰਿਤ ਪਾਇਆ ਗਿਆ ਹੈ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇਸ ਦੇ ਨਾਲ ਹੀ ਇਸ ਸਬੰਧੀ ਜੰਗਲਾਤ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Elephant Died In Ranchi
Elephant Died In Ranchi
author img

By

Published : Apr 10, 2023, 11:39 AM IST

Elephant Died In Ranchi: ਖੇਤਾਂ 'ਚ ਮਰਿਆ ਮਿਲਿਆ ਹਾਥੀ, ਬਣਿਆ ਚਰਚਾ ਦਾ ਵਿਸ਼ਾ !

ਰਾਂਚੀ/ਝਾਰਖੰਡ : ਝਾਰਖੰਡ ਵਿੱਚ ਹਾਥੀ ਕਾਫੀ ਗਿਣਤੀ ਵਿੱਚ ਪਾਏ ਜਾਂਦੇ ਹਨ। ਰਾਜ ਦੇ ਕਈ ਜੰਗਲੀ ਖੇਤਰਾਂ ਵਿੱਚ ਹਾਥੀ ਘੁੰਮਦੇ ਰਹਿੰਦੇ ਹਨ, ਪਰ ਅਜੋਕੇ ਸਮੇਂ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਜੰਗਲੀ ਹਾਥੀ ਘੁੰਮਦੇ ਨਜ਼ਰ ਆ ਰਹੇ ਹਨ। ਕਈ ਵਾਰ ਭੋਜਨ ਦੀ ਭਾਲ ਵਿੱਚ ਇਹ ਹਾਥੀ ਪਿੰਡ 'ਚ ਬਹੁਤ ਬਵਾਲ ਮਚਾਉਂਦੇ ਹਨ। ਕਈ ਜ਼ਿਲ੍ਹੇ ਜੰਗਲੀ ਹਾਥੀਆਂ ਦੇ ਆਤੰਕ ਤੋਂ ਪ੍ਰੇਸ਼ਾਨ ਹਨ। ਪਰ, ਕਈ ਵਾਰ ਹਾਥੀ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵਾਰ ਰਾਂਚੀ ਜ਼ਿਲ੍ਹੇ ਦੇ ਬੇੜੋ ਵਿੱਚ ਇੱਕ ਜੰਗਲੀ ਹਾਥੀ ਮਰਿਆ ਹੋਇਆ ਪਾਇਆ ਗਿਆ ਹੈ।

ਖੇਤ 'ਚ ਮਰਿਆ ਹੋਇਆ ਮਿਲਿਆ ਹਾਥੀ: ਨਗੜੀ ਥਾਣਾ ਖੇਤਰ 'ਚ ਇੱਕ ਜੰਗਲੀ ਹਾਥੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਪਿੰਡ 'ਚ ਸਨਸਨੀ ਫੈਲ ਗਈ ਹੈ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਤੋਂ ਬਾਅਦ ਮੌਕੇ 'ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਾਣਕਾਰੀ ਅਨੁਸਾਰ ਨਗੜੀ ਦੇ ਪਿੰਡ ਹਰਹੀ ਨੇੜੇ ਹਰੀ-ਪੁਰੀਓ ਨੂੰ ਜਾਂਦੀ ਸੜਕ 'ਤੇ ਮੱਕੀ ਦੇ ਖੇਤ 'ਚ ਇਕ ਜੰਗਲੀ ਹਾਥੀ ਮਰਿਆ ਹੋਇਆ ਮਿਲਿਆ। ਉਥੇ ਮੌਜੂਦ ਲੋਕਾਂ ਵੱਲੋਂ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ: PSTET exam: ਪੀਐਸਟੀਈਟੀ ਦੀ ਪ੍ਰੀਖਿਆ 30 ਅਪ੍ਰੈਲ ਨੂੰ, ਨੋਟਿਸ ਹੋਇਆ ਜਾਰੀ, ਇਕੋ ਸ਼ਿਫਟ ਵਿੱਚ ਹੋਵੇਗਾ ਪੇਪਰ

ਬਿਮਾਰੀ ਨਾਲ ਹੋਈ ਹਾਥੀ ਦੀ ਮੌਤ: ਨਗੜੀ 'ਚ ਹਾਥੀ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ, ਪਿੰਡ ਵਾਸੀਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਗਲੀ ਹਾਥੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਇੰਨਾ ਹੀ ਨਹੀਂ, ਉਹ ਆਪਣੇ ਝੁੰਡ ਤੋਂ ਵੱਖ ਹੋ ਗਿਆ ਸੀ ਅਤੇ ਕਈ ਦਿਨਾਂ ਤੋਂ ਜੰਗਲੀ ਇਲਾਕਿਆਂ ਵਿਚ ਇਕੱਲਾ ਭਟਕ ਰਿਹਾ ਸੀ। ਜੇਕਰ ਪਿੰਡ ਵਾਸੀਆਂ ਦੀ ਮੰਨੀਏ ਤਾਂ ਉਸ ਦੀ ਮੌਤ ਬਿਮਾਰੀ ਨਾਲ ਹੋਈ ਹੋਵੇਗੀ।

ਹਾਥੀ ਦਾ ਹੋਵੇਗਾ ਪੋਸਟਮਾਰਟਮ: ਹਾਲਾਂਕਿ ਜੰਗਲਾਤ ਵਿਭਾਗ ਦੀ ਟੀਮ ਦੇ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ, ਕਿਉਂਕਿ ਲਾਸ਼ ਦਾ ਪੋਸਟਮਾਰਟਮ ਜੰਗਲਾਤ ਵਿਭਾਗ ਦੇ ਨਾਲ ਆਈ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਟੀਮ ਵੱਲੋਂ ਮੌਕੇ 'ਤੇ ਹੀ ਕੀਤਾ ਜਾਵੇਗਾ। ਇਸ ਨਾਲ ਜੰਗਲੀ ਹਾਥੀ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਸਕੇਗਾ। ਫਿਲਹਾਲ ਇਸ ਹਾਥੀ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ: Heart Attack Risk: ਹਾਰਟ ਅਟੈਕ ਦੇ ਵੱਧ ਰਹੇ ਮਾਮਲਿਆ ਪਿੱਛੇ ਇਹ ਕਾਰਨ ਹੈ ਜ਼ਿੰਮਾਵਾਰ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.